- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਬਦਲਾਅ ਰੀੜ੍ਹ ਦੀ ਹੱਡੀ ਦੇ ਨੈਚੁਰਲ ਸ਼ਾਕ ਆਬਜ਼ਰਵਰ ਯਾਨੀ ਸਪਾਈਨਲ ਡਿਸਕ ਨੂੰ ਖ਼ਰਾਬ ਕਰ ਦਿੰਦੇ ਹਨ। ਇਹ ਖੋਜ ਕਮਿਊਨੀਕੇਸ਼ਨਸ ਬਾਇਓਲਾਜੀ ਜਰਨਲ ’ਚ ਛਪੀ ਹੈ। ਅਧਿਐਨ ’ਚ ਪਤਾ ਲੱਗਾ ਹੈ ਕਿ ਜੀਨ ਐਕਟੀਵਿਟੀ ’ਚ ਬਦਲਾਅ ਨਾਲ ਰੀੜ੍ਹ ਦੀ ਹੱਡੀ ’ਚ ਮਿਨਰਲ ਜਮ੍ਹਾਂ ਹੋ ਸਕਦੇ ਹਨ, ਜਿਵੇਂ ਗਲਤ ਥਾਂ ’ਤੇ ਅਣਚਾਹੀ ਹੱਡੀ ਬਣ ਜਾਂਦੀ ਹੈ, ਜਿਸ ਨਾਲ ਉਹ ਸਖ਼ਤ ਹੋ ਜਾਂਦੀ ਹੈ।

ਪੀਟੀਆਈ: ਜੇਬਾਫਿਸ਼ ’ਤੋ ਹੋਈ ਖੋਜ ’ਚ ਪਤਾ ਲੱਗਾ ਹੈ ਕਿ ਗਰਦਨ ਤੇ ਪਿੱਠ ਦਾ ਦਰਦ ਜੀਨ ਐਕਟੀਵਿਟੀ ’ਚ ਬਦਲਾਅ ਦਾ ਨਤੀਜਾ ਹੋ ਸਕਦਾ ਹੈ। ਇਹ ਬਦਲਾਅ ਰੀੜ੍ਹ ਦੀ ਹੱਡੀ ਦੇ ਨੈਚੁਰਲ ਸ਼ਾਕ ਆਬਜ਼ਰਵਰ ਯਾਨੀ ਸਪਾਈਨਲ ਡਿਸਕ ਨੂੰ ਖ਼ਰਾਬ ਕਰ ਦਿੰਦੇ ਹਨ। ਇਹ ਖੋਜ ਕਮਿਊਨੀਕੇਸ਼ਨਸ ਬਾਇਓਲਾਜੀ ਜਰਨਲ ’ਚ ਛਪੀ ਹੈ। ਅਧਿਐਨ ’ਚ ਪਤਾ ਲੱਗਾ ਹੈ ਕਿ ਜੀਨ ਐਕਟੀਵਿਟੀ ’ਚ ਬਦਲਾਅ ਨਾਲ ਰੀੜ੍ਹ ਦੀ ਹੱਡੀ ’ਚ ਮਿਨਰਲ ਜਮ੍ਹਾਂ ਹੋ ਸਕਦੇ ਹਨ, ਜਿਵੇਂ ਗਲਤ ਥਾਂ ’ਤੇ ਅਣਚਾਹੀ ਹੱਡੀ ਬਣ ਜਾਂਦੀ ਹੈ, ਜਿਸ ਨਾਲ ਉਹ ਸਖ਼ਤ ਹੋ ਜਾਂਦੀ ਹੈ। ਬਰਤਾਨੀਆ ਦੀ ਐਡਿਨਬਰਗ ਤੇ ਬ੍ਰਿਸਟਲ ਯੂਨੀਵਰਸਿਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਇਹ ਨਤੀਜੇ ਪਿੱਠ ਦਰਦ ਦੇ ਇਲਾਜ ਲਈ ਭਵਿੱਖ ’ਚ ਦਵਾਈ ਦੇ ਟੀਚੇ ਵੱਲ ਇਸ਼ਾਰਾ ਕਰਦੇ ਹਨ ਤੇ ਦੱਸਦੇ ਹਨ ਕਿ ਜੇਬ੍ਰਾਫਿਸ਼ ਇਨ੍ਹਾਂ ਦੇ ਟੈਸਟ ਲਈ ਇਕ ਕੰਮ ਦਾ ਜ਼ਰੀਆ ਹੋ ਸਕਦੀ ਹੈ।
ਇਸਦੇ ਮੁੱਖ ਕਾਰਨਾਂ ’ਚੋਂ ਇਕ ਹੈ ਸਪਾਈਨਲ ਡਿਸਕ ਦਾ ਹੌਲੀ-ਹੌਲੀ ਖਰਾਬ ਹੋਣਾ। ਇਹ ਰੀੜ੍ਹ ਦੀ ਹੱਡੀਆਂ ਨੂੰ ਕੁਸ਼ਨ ਦਿੰਦੀਆਂ ਹਨ, ਜਿਸਨੂੰ ਇੰਟਰਵਰਟੇਬਲ ਡਿਸਕ ਡਿਜ਼ਨਰੇਸ਼ਨ ਕਿਹਾ ਜਾਂਦਾ ਹੈ। ਇਸਨੂੰ ਰੋਕਣ ਜਾਂ ਠੀਕ ਕਰਨ ਲਈ ਹਾਲੇ ਕੋਈ ਦਵਾਈ ਉਪਲਬਧ ਨਹੀਂ ਹੈ ਤੇ ਸਰਜਰੀ ਹੀ ਇੱਕੋ-ਇਕ ਲਾਂਗਟਰਮ ਆਪਸ਼ਨ ਹੈ। ਐਡਿਨਬਰਗ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਜੈਨੇਟਿਕਸ ਐਂਡ ਕੈਂਸਰ ਦੀ ਮੁੱਖ ਖੋਜਕਰਤਾ ਐਰਿਕਾ ਕਾਗੁਏ ਨੇ ਕਿਹਾ ਕਿ ਦਹਾਕਿਆਂ ਤੋਂ ਡਿਸਕ ਦੀ ਬਿਮਾਰੀ ਦਾ ਇਕੋ ਇਕ ਸਹੀ ਇਲਾਜ ਸਰਜਰੀ ਹੀ ਰਿਹਾ ਹੈ। ਰੀੜ੍ਹ ਦੀ ਹੱਡੀ ਦੇ ਸਖਤ ਹੋਣ ਦੇ ਢਾਂਚੇ ਨੂੰ ਸਮਝ ਕੇ, ਸਾਡੀ ਸਟਡੀਜ਼ ਇਸਨੂੰ ਹੌਲੀ ਕਰਨ ਦੇ ਕਈ ਤਰੀਕੇ ਦੱਸਦੀਆਂ ਹਨ, ਜਿਸ ਵਿਚ ਇਕ ਅਜਿਹੀ ਦਵਾਈ ਵੀ ਸ਼ਾਮਲ ਹਨ ਜਿਸਦਾ ਇਸਤੇਮਾਲ ਮਰੀਜ਼ਾਂ ’ਤੇ ਪਹਿਲਾਂ ਤੋਂ ਹੀ ਸੁਰੱਖਿਅਤ ਰੂਪ ਨਾਲ ਕੀਤਾ ਜਾ ਰਿਹਾ ਹੈ। ਕਾਗੂ ਨੇ ਕਿਹਾ ਕਿ ਹਾਲੇ ਹੋਰ ਕੰਮ ਕਰਨਾ ਬਾਕੀ ਹੈ, ਪਰ ਇਕ ਅਜਿਹੀ ਬਿਮਾਰੀ ਲਈ ਜਿਸਨੇ ਪੀੜ੍ਹੀਆਂ ਤੋਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਤੇ ਜਿਸਦਾ ਕੋਈ ਇਲਾਜ ਨਹੀਂ ਮਿਲ ਰਿਹਾ ਸੀ, ਇਹ ਬਹੁਤ ਉਤਸ਼ਾਹਜਨਕ ਹੈ।