ਸੰਤਰੇ ਨਾਲੋਂ ਕਈ ਗੁਣਾ ਜ਼ਿਆਦਾ ਵਿਟਾਮਿਨ-C, ਸਕਿਨ ਕੇਅਰ ਦਾ ਨਵਾਂ 'ਸੁਪਰਫੂਡ' ਹੈ ਕਾਕਾਡੂ ਬੈਰੀ; ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਕਾਕਾਡੂ ਬੈਰੀ ਇਕ ਛੋਟਾ ਜਿਹਾ ਫਲ ਹੈ, ਜੋ ਆਸਟ੍ਰੇਲੀਆ 'ਚ ਪਾਇਆ ਜਾਂਦਾ ਹੈ। ਇਸ ਨੂੰ ਦੁਨੀਆ 'ਚ ਵਿਟਾਮਿਨ-C ਦਾ ਸਭ ਤੋਂ ਅਮੀਰ ਕੁਦਰਤੀ ਸਰੋਤ ਮੰਨਿਆ ਜਾਂਦਾ ਹੈ। ਇਸ 'ਚ ਸੰਤਰੇ ਨਾਲੋਂ ਵੀ ਕਈ ਗੁਣਾ ਵੱਧ ਵਿਟਾਮਿਨ-C, ਐਂਟੀਆਕਸੀਡੈਂਟਸ ਅਤੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਚਮੜੀ ਦੀ ਮੁਰੰਮਤ ਕਰਨ ਅਤੇ ਉਸ ਦੀ ਸੁਰੱਖਿਆ ਕਰਨ 'ਚ ਮਦਦ ਕਰਦੇ ਹਨ। ਇਹੀ ਕਾਰਨ ਹੈ ਕਿ ਅੱਜਕੱਲ੍ਹ ਇਸ ਦੀ ਵਰਤੋਂ ਕਈ ਸਕਿਨ ਕੇਅਰ ਉਤਪਾਦਾਂ 'ਚ ਵੀ ਕੀਤੀ ਜਾ ਰਹੀ ਹੈ।
Publish Date: Wed, 25 Nov 2026 03:35 PM (IST)
Updated Date: Wed, 25 Nov 2026 03:53 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਵਧਦੀ ਉਮਰ ਦੇ ਅਸਰ ਨੂੰ ਘੱਟ ਕਰਨਾ ਅਤੇ ਸਕਿਨ ਨੂੰ ਕੁਦਰਤੀ ਤੌਰ 'ਤੇ ਚਮਕਦਾਰ ਬਣਾਈ ਰੱਖਣਾ ਹਰ ਕਿਸੇ ਦੀ ਇੱਛਾ ਹੈ। ਮਹਿੰਗੇ ਉਤਪਾਦਾਂ ਤੇ ਟ੍ਰੀਟਮੈਂਟ ਦੀ ਬਜਾਏ ਹੁਣ ਲੋਕ ਕੁਦਰਤੀ ਚੀਜ਼ਾਂ ਵੱਲ ਤੇਜ਼ੀ ਨਾਲ ਰੁਖ ਕਰ ਰਹੇ ਹਨ। ਅਜਿਹਾ ਹੀ ਇਕ ਸੁਪਰਫੂਡ ਕਾਕਾਡੂ ਬੈਰੀ ਹੈ, ਜਿਸ ਨੂੰ ਸਕਿਨ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਿਆ ਜਾਂਦਾ। ਇਸ ਦੀ ਨਿਯਮਤ ਵਰਤੋਂ ਨਾਲ ਬਿਨਾਂ ਕੈਮੀਕਲ ਵਾਲੇ ਉਤਪਾਦਾਂ ਦੀ ਮਦਦ ਨਾਲ ਵੀ ਸਕਿਨ ਨੂੰ ਚਮਕਦਾਰ ਤੇ ਜਵਾਨ ਬਣਾਈ ਰੱਖਣ 'ਚ ਮਦਦ ਮਿਲ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ...
ਕੀ ਹੈ ਕਾਕਾਡੂ ਬੈਰੀ ?
ਕਾਕਾਡੂ ਪਲਮ ਇਕ ਛੋਟਾ ਜਿਹਾ ਫਲ ਹੈ, ਜੋ ਆਸਟ੍ਰੇਲੀਆ 'ਚ ਪਾਇਆ ਜਾਂਦਾ ਹੈ। ਇਸ ਨੂੰ ਦੁਨੀਆ 'ਚ ਵਿਟਾਮਿਨ-C ਦਾ ਸਭ ਤੋਂ ਅਮੀਰ ਕੁਦਰਤੀ ਸਰੋਤ ਮੰਨਿਆ ਜਾਂਦਾ ਹੈ। ਇਸ 'ਚ ਸੰਤਰੇ ਨਾਲੋਂ ਵੀ ਕਈ ਗੁਣਾ ਵੱਧ ਵਿਟਾਮਿਨ-C, ਐਂਟੀਆਕਸੀਡੈਂਟਸ ਅਤੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਚਮੜੀ ਦੀ ਮੁਰੰਮਤ ਕਰਨ ਅਤੇ ਉਸ ਦੀ ਸੁਰੱਖਿਆ ਕਰਨ 'ਚ ਮਦਦ ਕਰਦੇ ਹਨ। ਇਹੀ ਕਾਰਨ ਹੈ ਕਿ ਅੱਜਕੱਲ੍ਹ ਇਸ ਦੀ ਵਰਤੋਂ ਕਈ ਸਕਿਨ ਕੇਅਰ ਉਤਪਾਦਾਂ 'ਚ ਵੀ ਕੀਤੀ ਜਾ ਰਹੀ ਹੈ।
ਕਾਕਾਡੂ ਬੈਰੀ ਦੇ ਐਂਟੀ-ਏਜਿੰਗ ਤੇ ਸਕਿੰਨ ਲਈ ਫਾਇਦੇ
ਕੋਲੇਜਨ ਵਧਾ ਕੇ ਝੁਰੜੀਆਂ ਘਟਾਏ : ਕਾਕਾਡੂ ਬੇਰੀ 'ਚ ਮੌਜੂਦ ਵਿਟਾਮਿਨ-C ਚਮੜੀ 'ਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਨਾਲ ਸਕਿਨ 'ਚ ਕਸਾਅ ਬਣਿਆ ਰਹਿੰਦਾ ਹੈ ਅਤੇ ਬਰੀਕ ਲਕੀਰਾਂ ਤੇ ਝੁਰੜੀਆਂ ਘਟਾਉਣ 'ਚ ਮਦਦ ਮਿਲ ਸਕਦੀ ਹੈ।
ਸਕਿਨ ਨੂੰ ਦਿੰਦੈ ਕੁਦਰਤੀ ਨਿਖਾਰ : ਇਸ 'ਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਨਾਲ ਚਿਹਰਾ ਸਾਫ਼, ਤਾਜ਼ਾ ਅਤੇ ਕੁਦਰਤੀ ਤੌਰ 'ਤੇ ਚਮਕਦਾਰ ਦਿਖਾਈ ਦੇ ਸਕਦਾ ਹੈ।
ਪਿਗਮੈਂਟੇਸ਼ਨ ਤੇ ਕਾਲੇ ਧੱਬਿਆਂ ਲਈ ਫਾਇਦੇਮੰਦ : ਇਹ ਸਕਿਨ ਦੇ ਰੰਗ ਨੂੰ ਇਕਸਾਰ ਬਣਾਉਣ 'ਚ ਮਦਦ ਕਰ ਸਕਦਾ ਹੈ। ਇਸ ਨਾਲ ਦਾਗ-ਧੱਬੇ, ਟੈਨਿੰਗ ਤੇ ਪਿਗਮੈਂਟੇਸ਼ਨ ਘਟਾਉਣ 'ਚ ਸਹਾਇਤਾ ਮਿਲ ਸਕਦੀ ਹੈ।
ਫ੍ਰੀ ਰੈਡੀਕਲਸ ਤੋਂ ਕਰਦਾ ਹੈ ਬਚਾਅ : ਵਾਤਾਵਰਨ ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਨਾਂ ਕਾਰਨ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਕਾਕਾਡੂ ਪਲਮ 'ਚ ਮੌਜੂਦ ਐਂਟੀਆਕਸੀਡੈਂਟਸ ਫ੍ਰੀ ਰੈਡੀਕਲਸ ਨਾਲ ਲੜ ਕੇ ਚਮੜੀ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਹੋਣ ਤੋਂ ਬਚਾਉਣ 'ਚ ਮਦਦ ਕਰਦੇ ਹਨ।
ਸਕਿਨ ਨੂੰ ਰੱਖਦੈ ਹਾਈਡ੍ਰੇਟਿਡ ਤੇ ਨਰਮ : ਇਹ ਸਕਿਨ 'ਚ ਨਮੀ ਬਣਾਈ ਰੱਖਣ 'ਚ ਮਦਦ ਕਰ ਸਕਦਾ ਹੈ, ਜਿਸ ਨਾਲ ਸਕਿਨ ਖੁਸ਼ਕ ਨਹੀਂ ਹੁੰਦੀ ਤੇ ਲੰਬੇ ਸਮੇਂ ਤੱਕ ਨਰਮ ਤੇ ਮੁਲਾਇਮ ਬਣੀ ਰਹਿੰਦੀ ਹੈ।
ਮੁਹਾਸਿਆਂ ਤੇ ਸਕਿਨ ਦੀ ਲਾਗ 'ਚ ਮਦਦਗਾਰ : ਇਸ ਦੇ ਐਂਟੀਬੈਕਟੀਰੀਅਲ ਗੁਣ ਮੁਹਾਸਿਆਂ ਅਤੇ ਸਕਿਨ ਦੀ ਲਾਗ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦੇ ਹਨ। ਇਸ ਨਾਲ ਸਕਿਨ ਨੂੰ ਸਾਫ਼ ਤੇ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
ਕਾਕਾਡੂ ਬੇਰੀ ਦੀ ਵਰਤੋਂ ਕਿਵੇਂ ਕਰੀਏ?
- ਕਾਕਾਡੂ ਬੇਰੀ ਦੇ ਪਾਊਡਰ 'ਚ ਗੁਲਾਬ ਜਲ ਮਿਲਾ ਕੇ ਫੇਸ ਪੈਕ ਬਣਾਓ।
- ਇਸ ਦੇ ਐਕਸਟ੍ਰੈਕਟ ਵਾਲੇ ਸੀਰਮ ਜਾਂ ਮਾਇਸਚਰਾਈਜ਼ਰ ਦੀ ਵਰਤੋਂ ਕਰੋ।
- ਹਫ਼ਤੇ 'ਚ 2-3 ਵਾਰ ਇਸ ਦੀ ਵਰਤੋਂ ਕਰਨ ਨਾਲ ਬਿਹਤਰ ਨਤੀਜੇ ਮਿਲ ਸਕਦੇ ਹਨ।
ਡਿਸਕਲੇਮਰ : ਲੇਖ 'ਚ ਦੱਸੇ ਗਏ ਸੁਝਾਅ ਸਿਰਫ਼ ਆਮ ਜਾਣਕਾਰੀ ਲਈ ਹਨ। ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਾ ਲਿਆ ਜਾਵੇ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਸਵਾਲ ਹੋਣ 'ਤੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।