
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਿੱਲੀ 'ਚ ਇਨਫਲੂਐਂਜ਼ਾ ਫੈਲੇ ਨੂੰ ਦੋ ਸਾਲ ਬੀਤ ਚੁੱਕੇ ਸਨ, ਪਰ ਲੋਕਾਂ ਵਿਚ ਇਸ ਦੀ ਅਧਿਕਾਰਤ ਐਲਾਨ 1920 'ਚ ਕੀਤੀ ਗਈ। ਬ੍ਰਿਟਿਸ਼ ਪ੍ਰਸ਼ਾਸਨ ਨੇ ਉਸ ਸਮੇਂ ਇਨਫਲੂਐਂਜ਼ਾ ਨੂੰ ਇਕ ਘਾਤਕ ਛੂਤ ਦੀ ਬਿਮਾਰੀ ਦੱਸਿਆ ਸੀ। ‘ਪੀਟੀਆਈ’ ਨੂੰ ਦਿੱਲੀ ਆਰਕਾਈਵ ਤੋਂ ਮਿਲੀ ਜਾਣਕਾਰੀ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬਰਸਾਤ ਦਾ ਮੌਸਮ ਜਿਵੇਂ ਹੀ ਸ਼ੁਰੂ ਹੁੰਦਾ ਹੈ, ਉਸੇ ਤਰ੍ਹਾਂ ਇਨਫਲੂਐਂਜ਼ਾ ਦੇ ਮਾਮਲੇ ਰਾਜਧਾਨੀ ਦਿੱਲੀ 'ਚ ਵਧਣ ਲੱਗਦੇ ਹਨ। ਇਸ ਵਾਰ ਤਾਂ H1N1 ਦੇ ਵਧਦੇ ਮਾਮਲਿਆਂ ਨੇ ਕਹਿਰ ਢਾਹਿਆ ਹੋਇਆ ਹੈ। ਅੰਕੜਿਆਂ ਦੀ ਮੰਨੀਏ ਤਾਂ ਇਸ ਸਮੇਂ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ, ਪਰ ਇੱਥੇ ਅਸੀਂ H1N1 ਦੀ ਨਹੀਂ, ਸਗੋਂ ਰਾਜਧਾਨੀ 'ਚ ਇਨਫਲੂਐਂਜ਼ਾ ਦੇ ਫੈਲਣ ਦੇ ਇਤਿਹਾਸ ਬਾਰੇ ਗੱਲ ਕਰਾਂਗੇ। ਕੀ ਤੁਸੀਂ ਜਾਣਦੇ ਹੋ ਕਿ ਪਹਿਲੀ ਵਾਰ ਰਾਜਧਾਨੀ ਦਿੱਲੀ ਵਿਚ ਇਨਫਲੂਐਂਜ਼ਾ ਕਦੋਂ ਪਹੁੰਚਿਆ ਸੀ? ਜੇ ਨਹੀਂ, ਤਾਂ ਚਲੋ ਤੁਹਾਨੂੰ 100 ਸਾਲ ਤੋਂ ਵੀ ਪੁਰਾਣੇ ਇਤਿਹਾਸ ਵਿਚ ਲੈ ਚੱਲਦੇ ਹਾਂ।
ਸਾਲ 1918 ਵਿਚ ਅਗਸਤ ਦਾ ਹੀ ਉਹ ਮਹੀਨਾ ਸੀ, ਜਦੋਂ ਇਨਫਲੂਐਂਜ਼ਾ ਨੇ ਦਿੱਲੀ 'ਚ ਐਂਟਰੀ ਕੀਤੀ। ਦਰਅਸਲ, 29 ਅਗਸਤ 1918 ਨੂੰ ਸ਼ਿਮਲਾ ਤੋਂ ਦਿੱਲੀ ਆਏ ਇਕ ਬਿਮਾਰ ਯੂਰਪੀ ਵਿਅਕਤੀ ਨੇ ਸ਼ਹਿਰ ਨੂੰ ਇਨਫਲੂਐਂਜ਼ਾ ਦੀ ਲਪੇਟ 'ਚ ਲਿਆ ਦਿੱਤਾ ਸੀ। ਫਿਰ ਦੇਖਦੇ ਹੀ ਦੇਖਦੇ ਮਹੀਨੇ ਭਰ ਵਿਚ ਇਹ ਬਿਮਾਰੀ ਅੱਗ ਵਾਂਗ ਫੈਲ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਪੁਰਾਣੇ ਸਰਕਾਰੀ ਰਿਕਾਰਡ ਵਿਚ ਵੀ ਸ਼ਿਮਲਾ ਤੋਂ ਆਏ ਬ੍ਰਿਟਿਸ਼ ਵਿਅਕਤੀ ਨੂੰ ਇਨਫਲੂਐਂਜ਼ਾ ਹੋਣ ਦਾ ਜ਼ਿਕਰ ਮਿਲਦਾ ਹੈ।
ਦਿੱਲੀ 'ਚ ਇਨਫਲੂਐਂਜ਼ਾ ਫੈਲੇ ਨੂੰ ਦੋ ਸਾਲ ਬੀਤ ਚੁੱਕੇ ਸਨ, ਪਰ ਲੋਕਾਂ ਵਿਚ ਇਸ ਦੀ ਅਧਿਕਾਰਤ ਐਲਾਨ 1920 'ਚ ਕੀਤੀ ਗਈ। ਬ੍ਰਿਟਿਸ਼ ਪ੍ਰਸ਼ਾਸਨ ਨੇ ਉਸ ਸਮੇਂ ਇਨਫਲੂਐਂਜ਼ਾ ਨੂੰ ਇਕ ਘਾਤਕ ਛੂਤ ਦੀ ਬਿਮਾਰੀ ਦੱਸਿਆ ਸੀ। ‘ਪੀਟੀਆਈ’ ਨੂੰ ਦਿੱਲੀ ਆਰਕਾਈਵ ਤੋਂ ਮਿਲੀ ਜਾਣਕਾਰੀ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ।
ਇੱਥੇ ਜਾਣਨ ਵਾਲੀ ਗੱਲ ਇਹ ਹੈ ਕਿ ਉਸ ਦੌਰ ਵਿਚ ਦਿੱਲੀ ਦਾ ਪ੍ਰਸ਼ਾਸਨ ਪੰਜਾਬ ਮਿਊਂਸਪਲ ਐਕਟ ਦੇ ਅਧੀਨ ਸੀ। ਜਦੋਂ ਅੰਗਰੇਜ਼ਾਂ ਨੇ ਇਨਫਲੂਐਂਜ਼ਾ ਨੂੰ ਇਕ ਛੂਤ ਦੀ ਬਿਮਾਰੀ ਦਾ ਦਰਜਾ ਦਿੱਤਾ ਸੀ, ਉਦੋਂ ਦਿੱਲੀ ਨਗਰ ਪਾਲਿਕਾ ਨੂੰ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਵਿਸ਼ੇਸ਼ ਅਧਿਕਾਰ ਮਿਲ ਗਏ ਸਨ।
ਸ਼ੁਰੂ-ਸ਼ੁਰੂ 'ਚ ਫਲੂ ਦੇ ਇਹ ਮਾਮਲੇ ਹੌਲੀ ਗਤੀ ਨਾਲ ਵਧੇ। ਪਹਿਲਾਂ ਇਕ ਯੂਰਪੀ ਵਿਅਕਤੀ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਦੇ ਨਾਲ ਰਹਿਣ ਵਾਲੇ ਦੂਜੇ ਵਿਅਕਤੀ ਦੇ ਸੰਕਰਮਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਲੋਕਾਂ ਵਿਚ ਜ਼ੁਕਾਮ-ਖੰਘ ਤੇ ਸਰਦੀ ਦੀ ਮਾਮੂਲੀ ਸ਼ਿਕਾਇਤ ਸੀ, ਪਰ ਸਮੇਂ ਦੇ ਨਾਲ ਇਸ ਨੇ ਘਾਤਕ ਰੂਪ ਲੈ ਲਿਆ। ਹਫ਼ਤੇ ਵਿਚ ਆਉਣ ਵਾਲੇ ਇਕ-ਦੋ ਮਾਮਲੇ ਤੀਜੇ ਹਫ਼ਤੇ ਤਕ 100 ਤੋਂ ਜ਼ਿਆਦਾ ਹੋ ਗਏ। ਜਿਨ੍ਹਾਂ ਲੋਕਾਂ ਵਿਚ ਲਾਗ ਦਾ ਗੰਭੀਰ ਰੂਪ ਪੈਦਾ ਹੋ ਚੁੱਕਾ ਸੀ, ਉਨ੍ਹਾਂ ਵਿਚ ਬ੍ਰੌਂਕਾਈਟਿਸ, ਨਿਮੋਨੀਆ ਅਤੇ ਪਲੂਰੇਸੀ ਵਰਗੀਆਂ ਬਿਮਾਰੀਆਂ ਦੇਖੀਆਂ ਗਈਆਂ। ਅੰਕੜਿਆਂ ਦੀ ਮੰਨੀਏ ਤਾਂ ਉਸ ਦੌਰ ਵਿਚ ਪੂਰੇ ਦਿੱਲੀ ਪ੍ਰਾਂਤ ਵਿਚ ਇਨਫਲੂਐਂਜ਼ਾ ਨਾਲ 23,175 ਮੌਤਾਂ ਹੋਈਆਂ ਸਨ। ਇਨ੍ਹਾਂ ਵਿਚ ਦਿੱਲੀ ਦੇ ਸ਼ਹਿਰੀ ਇਲਾਕਿਆਂ ਵਿਚ 7,044 ਅਤੇ ਪੇਂਡੂ ਇਲਾਕਿਆਂ ਵਿਚ 16,131 ਮੌਤਾਂ ਸ਼ਾਮਲ ਸਨ।