- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਗਿਆਨਕ ਪ੍ਰੈਡਿਕਟਿਵ ਏਜ ਡਿਫਰੈਂਸ (ਯਾਨੀ ਅਸਲ ਉਮਰ ਤੇ ਬ੍ਰੇਨ ਇਮੇਜਿੰਗ ਤੋਂ ਪਤਾ ਲੱਗੀ ਉਮਰ ਵਿਚਕਾਰ ਫ਼ਰਕ) ਦਾ ਇਸਤੇਮਾਲ ਕਰ ਕੇ ਇਹ ਪਤਾ ਲਗਾਉਂਦੇ ਹਨ ਕਿ ਸਰੀਰ ਦੇ ਮੁਕਾਬਲੇ ਦਿਮਾਗ਼ ਦਿਮਾਗ਼ ਦੀ ਉਮਰ ਕਿੰਨੀ ਹੈ।

ਪੀਟੀਆਈ: ਇਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਡਿਮੈਂਸ਼ੀਆ, ਸ਼ਰਾਬ ਦੀ ਲਤ ਜਾਂ ਸਿਜ਼ੋਫ੍ਰੇਨੀਆ ਵਰਗੀਆਂ ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੇ ਦਿਮਾਗ਼ ’ਚ ਉਮਰ ਵਧਣ ਦੀ ਪ੍ਰਕਿਰਿਆ ’ਚ ਤੇਜ਼ੀ ਹੋ ਸਕਦੀ ਹੈ। ਨਾਲ ਹੀ ਹਰੇਕ ਬਿਮਾਰੀ ਦਿਮਾਗ਼ ’ਚ ਖ਼ਾਸ ਹਿੱਸਿਆਂ ’ਤੇ ਆਪਣੇ ਵੱਖਰੇ ਨਿਸ਼ਾਨ ਛੱਡਦੀ ਹੈ। ਵਿਗਿਆਨਕ ਪ੍ਰੈਡਿਕਟਿਵ ਏਜ ਡਿਫਰੈਂਸ (ਯਾਨੀ ਅਸਲ ਉਮਰ ਤੇ ਬ੍ਰੇਨ ਇਮੇਜਿੰਗ ਤੋਂ ਪਤਾ ਲੱਗੀ ਉਮਰ ਵਿਚਕਾਰ ਫ਼ਰਕ) ਦਾ ਇਸਤੇਮਾਲ ਕਰ ਕੇ ਇਹ ਪਤਾ ਲਗਾਉਂਦੇ ਹਨ ਕਿ ਸਰੀਰ ਦੇ ਮੁਕਾਬਲੇ ਦਿਮਾਗ਼ ਦਿਮਾਗ਼ ਦੀ ਉਮਰ ਕਿੰਨੀ ਹੈ।
ਚੀਨ ਦੀ ਨਾਨਜਿੰਗ ਯੂਨੀਵਰਿਸਟੀ ਆਫ ਏਅਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਖੋਜੀਆਂ ਨੇ 45,900 ਸਿਹਤਮੰਦ ਲੋਕਾਂ ਦਾ ਐੱਮਆਰਆਈ ਡਾਟਾ ਇਕੱਠਾ ਕੀਤਾ ਤੇ ਦਿਮਾਗ਼ ਨਾਲ ਜੁੜੀਆਂ ਵੱਖ-ਵੱਖ ਬਿਮਾਰੀਆਂ ਵਾਲੇ 2,698 ਮਰੀਜ਼ਾਂ ਦੇ ਡਾਟੇ ਨਾਲ ਉਸ ਦੀ ਤੁਲਨਾ ਕੀਤੀ। ਜਿਨ੍ਹਾਂ ਬਿਮਾਰੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਉਨ੍ਹਾਂ ’ਚ ਅਟੈਂਸ਼ਨ ਡੈਫਿਸਿਟ ਹਾਈਪਰਐਕਟਿਵਿਟੀ ਡਿਸਾਰਡਰ (ਏਡੀਐੱਚਡੀ) ਆਟਿਜ਼ਮ ਸੈਪਕਟਮ ਡਿਸਾਰਡਰ (ਏਐੱਸਡੀ), ਸ਼ਰਾਬ ਜਾਂ ਤੰਬਾਕੂ ਦੀ ਲਤ, ਅਲਜ਼ਾਈਮਰ ਰੋਗ, ਬੌਧਿਕ ਸਮਰੱਥਾ ’ਚ ਕਮਜ਼ੋਰੀ, ਸਿਜ਼ੋਫ੍ਰੇਨੀਆ, ਬਾਈਪੋਲਰ ਡਿਸਾਰਡਰ ਤੇ ਮੇਜਰ ਡਿਪ੍ਰੈਸ਼ਨ ਡਿਸਆਰਡਰ ਸ਼ਾਮਲ ਸਨ।
ਖੋਜੀਆਂ ਨੇ ਪਤਾ ਲਗਾਇਆ ਕਿ ਨਿਊਰੋਡੀਜੈਨੇਰਿਟਵ ਬਿਮਾਰੀਆਂ ਵਰਗੇ ਅਲਜ਼ਾਈਮਰ ਰੋਗ ਆਦਿ ਦਾ ਸਬੰਧ ਪ੍ਰੈਡਿਕਟਿਵ ਏਜ਼ ਡਿਫਰੈਂਸ (ਪੀਏਡੀ) ਦੇ ਜ਼ਿਆਦਾ ਹੋਣ ਨਾਲ ਸਭ ਤੋਂ ਡੂੰਘਾ ਸਬੰਧ ਸੀ। ਲਤ ਤੇ ਮਾਨਸਿਕ ਬਿਮਾਰੀਆਂ ਦਾ ਵੀ ਵਧੇ ਹੋਏ ਪ੍ਰੈਡਿਕਟਿਵ ਏਜ਼ ਡਿਫਰੈਂਸ ਨਾਲ ਸਬੰਧ ਦੇਖਿਆ ਗਿਆ, ਜਦਕਿ ਏਡੀਐੱਚਡੀ ਜਾਂ ਏਐੱਸਡੀ ਵਾਲੇ ਲੋਕਾਂ ਤੇ ਸਿਹਤਮੰਦ ਲੋਕਾਂ ਦੇ ਦਿਮਾਗ਼ ’ਚ ਵੈਲਿਊ ’ਚ ਕੋਈ ਫ਼ਰਕ ਨਹੀਂ ਦਿਸਿਆ।
---------