- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਅਧਿਐਨ ਮੁਤਾਬਕ, ਬਜ਼ੁਰਗਾਂ ਨੂੰ ਪਹਿਲਾਂ ਲਾਏ ਅਨੁਮਾਨਾਂ ਨਾਲੋਂ ਘੱਟ ਤਾਪਮਾਨ ’ਤੇ ਵੀ ਗਰਮੀ ਕਾਰਨ ਸਿਹਤ ਦੇ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਜਾਣਕਾਰੀ ਦਿ ਲੈਂਸੈੱਟ ਪਲੈਨੇਟਰੀ ਹੈਲਥ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ’ਚ ਸਾਹਮਣੇ ਆਈ ਹੈ।

ਪੀਟੀਆਈ: ਵਿਸ਼ਵ ਤਾਪਮਾਨ ’ਚ ਤਿੰਨ ਡਿਗਰੀ ਸੈਲਸੀਅਸ ਦਾ ਵਾਧਾ ਭਾਰਤ, ਚੀਨ, ਪਾਕਿਸਤਾਨ ਤੇ ਬੰਗਲਾਦੇਸ਼ ਦੀ ਬਜ਼ੁਰਗ ਆਬਾਦੀ ’ਤੇ ਗੰਭੀਰ ਅਸਰ ਪਾ ਸਕਦਾ ਹੈ। ਇਨ੍ਹਾਂ ਚਾਰ ਦੇਸ਼ਾਂ ਦੇ ਲਗਪਗ 1.5 ਅਰਬ ਲੋਕ, ਭਾਵ ਦੁਨੀਆ ਭਰ ’ਚ ਇਸ ਖ਼ਤਰੇ ਦਾ ਸਾਹਮਣਾ ਕਰਨ ਵਾਲੀ ਕੁੱਲ ਆਬਾਦੀ ਦਾ 73 ਫ਼ੀਸਦੀ, ਇਸ ਦੀ ਲਪੇਟ ’ਚ ਆ ਸਕਦੇ ਹਨ। ਇਕ ਅਧਿਐਨ ਮੁਤਾਬਕ, ਬਜ਼ੁਰਗਾਂ ਨੂੰ ਪਹਿਲਾਂ ਲਾਏ ਅਨੁਮਾਨਾਂ ਨਾਲੋਂ ਘੱਟ ਤਾਪਮਾਨ ’ਤੇ ਵੀ ਗਰਮੀ ਕਾਰਨ ਸਿਹਤ ਦੇ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਜਾਣਕਾਰੀ ਦਿ ਲੈਂਸੈੱਟ ਪਲੈਨੇਟਰੀ ਹੈਲਥ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ’ਚ ਸਾਹਮਣੇ ਆਈ ਹੈ।
ਸਟੈਨਫੋਰਡ ਤੇ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਦੱਖਣੀ ਏਸ਼ੀਆ ਤੇ ਫ਼ਾਰਸ ਦੀ ਖਾੜੀ ਦੇ ਇਲਾਕੇ ਸਭ ਤੋਂ ਵੱਧ ਖ਼ਤਰੇ ’ਚ ਹਨ। ਜੇ ਇੱਥੇ ਗਲੋਬਲ ਵਾਰਮਿੰਗ ਤਿੰਨ ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦੀ ਹੈ, ਤਾਂ ਬਜ਼ੁਰਗਾਂ ਨੂੰ ਲਗਾਤਾਰ ਤਿੰਨ ਮਹੀਨਿਆਂ ਤੱਕ ਦਿਨ-ਰਾਤ ਖ਼ਤਰਨਾਕ ਗਰਮੀ ਸਹਿਣੀ ਪੈ ਸਕਦੀ ਹੈ। ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੇਸ਼ਾਂ ਲਈ ਹੋਣ ਦੀ ਸੰਭਾਵਨਾ ਹੈ ਜਿੱਥੇ ਅਤਿ ਦੀ ਗਰਮੀ ਦੇ ਨਾਲ ਗਰੀਬੀ ਵੀ ਵਧੇਰੇ ਹੈ ਅਤੇ ਲੋਕਾਂ ਕੋਲ ਠੰਢਕ ਦੇ ਸਾਧਨ ਬਹੁਤ ਘੱਟ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ ਅਤੇ ਨਾਈਜਰ ਸ਼ਾਮਲ ਹਨ।
ਵੱਧ ਤਾਪਮਾਨ ਅਤੇ ਹੁੰਮਸ ਦੌਰਾਨ ਬਜ਼ੁਰਗਾਂ ਲਈ ਆਪਣੇ ਸਰੀਰ ਦਾ ਤਾਪਮਾਨ ਫੜ ਵਿਚ ਰੱਖਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਨੂੰ ਘੱਟ ਪਸੀਨਾ ਆਉਂਦਾ ਹੈ, ਖੂਨ ਦੀਆਂ ਨਾੜੀਆਂ ਹੌਲੀ ਪ੍ਰਤੀਕਿਰਿਆ ਕਰਦੀਆਂ ਹਨ ਅਤੇ ਗਰਮੀ ਵਿਚ ਦਿਲ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ।
ਖੋਜਕਰਤਾਵਾਂ ਨੇ ਦੱਸਿਆ ਕਿ ਪਿਛਲੀਆਂ ਖੋਜਾਂ ਵਿਚ ਇਹ ਅਨੁਮਾਨ ਲਾਉਣ ਲਈ ਮੁੱਖ ਤੌਰ ’ਤੇ ਤੰਦਰੁਸਤ ਨੌਜਵਾਨਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਸੀ ਕਿ ਕਿਸ ਤਾਪਮਾਨ ਅਤੇ ਹੁੰਮਸ ’ਤੇ ਮਨੁੱਖੀ ਸਰੀਰ ਲਈ ਹਾਲਾਤ ਚੁਣੌਤੀਪੂਰਨ ਹੋ ਜਾਂਦੇ ਹਨ। ਉਨ੍ਹਾਂ ਮੁਤਾਬਕ, ਪਹਿਲਾਂ ਦੇ ਅਧਿਐਨਾਂ ਵਿਚ ਅਤਿ ਦੀ ਗਰਮੀ ਦੇ ਖ਼ਤਰੇ ਹੇਠ ਆਉਣ ਵਾਲੇ ਬਜ਼ੁਰਗਾਂ ਦੀ ਗਿਣਤੀ ਸ਼ਾਇਦ ਘੱਟ ਅੰਕੀ ਗਈ ਸੀ। ਅਸਲ ਗਿਣਤੀ ਇਸ ਤੋਂ ਘੱਟੋ-ਘੱਟ ਦੁੱਗਣੀ ਹੋ ਸਕਦੀ ਹੈ।