- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਸਰਚਰ ਅੱਜ-ਕੱਲ੍ਹ ਇਕ ਅਜਿਹੀ ਨਵੀਂ ਤਕਨੀਕ ਵਿਕਸਿਤ ਕਰਨ 'ਚ ਜੁਟੇ ਹਨ ਜਿਸ ਦੀ ਮਦਦ ਨਾਲ ਜੀਵਤ ਕੈਂਸਰ ਕੋਸ਼ਿਕਾਵਾਂ ਨੂੰ ਰੀਅਲ-ਟਾਈਮ 'ਚ ਦੇਖਿਆ ਜਾ ਸਕੇਗਾ। ਇਹ ਮੈਡੀਕਲ ਖੇਤਰ 'ਚ ਬਹੁਤ ਵੱਡਾ ਕਦਮ ਸਾਬਿਤ ਹੋਵੇਗਾ।

ਪ੍ਰੇਟ੍ਰ, ਨਵੀਂ ਦਿੱਲੀ : ਮੈਡੀਕਲ ਸਾਇੰਸ ਨੇ ਭਾਵੇਂ ਅੱਜ ਕਿੰਨੀ ਵੀ ਤਰੱਕੀ ਕਰ ਲਈ ਹੋਵੇ, ਪਰ ਮੌਜੂਦਾ ਸਮੇਂ 'ਚ ਵਿਗਿਆਨੀ ਕੋਸ਼ਿਕਾਵਾਂ (ਸੈੱਲਾਂ) ਦਾ ਅਧਿਐਨ ਉਨ੍ਹਾਂ ਨੂੰ ਕੈਮੀਕਲ ਦੇ ਜ਼ਰੀਏ ਫਿਕਸ ਜਾਂ ਨਸ਼ਟ ਕਰਨ ਤੋਂ ਬਾਅਦ ਹੀ ਕਰਦੇ ਹਨ। ਇਸ ਤਰੀਕੇ ਨਾਲ ਕਿਸੇ ਵੀ ਗਤੀਸ਼ੀਲ ਜੈਵਿਕ ਪ੍ਰਕਿਰਿਆ ਦੀ ਸਿਰਫ਼ ਇਕ ਰੁਕੀ ਹੋਈ ਤਸਵੀਰ ਹੀ ਮਿਲ ਪਾਉਂਦੀ ਹੈ।
ਹਾਲਾਂਕਿ, ਜ਼ਰਾ ਸੋਚੋ, ਕੀ ਹੋਵੇ ਜੇਕਰ ਵਿਗਿਆਨੀ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਜੀਵਤ ਅਵਸਥਾ 'ਚ ਲਾਈਵ ਦੇਖ ਸਕਣ? ਇਹ ਕੋਈ ਸੁਪਨਾ ਨਹੀਂ, ਸਗੋਂ ਜਲਦ ਹੀ ਹਕੀਕਤ ਬਣਨ ਜਾ ਰਿਹਾ ਹੈ, ਜਿਸ ਨਾਲ ਦਵਾਈ ਖੋਜਣ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ।
ਰਿਸਰਚਰ ਅੱਜ-ਕੱਲ੍ਹ ਇਕ ਅਜਿਹੀ ਨਵੀਂ ਤਕਨੀਕ ਵਿਕਸਿਤ ਕਰਨ 'ਚ ਜੁਟੇ ਹਨ ਜਿਸ ਦੀ ਮਦਦ ਨਾਲ ਜੀਵਤ ਕੈਂਸਰ ਕੋਸ਼ਿਕਾਵਾਂ ਨੂੰ ਰੀਅਲ-ਟਾਈਮ 'ਚ ਦੇਖਿਆ ਜਾ ਸਕੇਗਾ। ਇਹ ਮੈਡੀਕਲ ਖੇਤਰ 'ਚ ਬਹੁਤ ਵੱਡਾ ਕਦਮ ਸਾਬਿਤ ਹੋਵੇਗਾ।
ਇਸ ਨਾਲ ਵਿਗਿਆਨੀਆਂ ਨੂੰ ਆਪਣੀਆਂ ਅੱਖਾਂ ਨਾਲ ਇਹ ਦੇਖਣ ਤੇ ਸਮਝਣ ਵਿਚ ਮਦਦ ਮਿਲੇਗੀ ਕਿ ਟਿਊਮਰ ਆਖਰ ਕਿਵੇਂ ਵਧਦਾ ਹੈ ਅਤੇ ਉਹ ਵੱਖ-ਵੱਖ ਦਵਾਈਆਂ 'ਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦਾ ਹੈ। ਰਿਸਰਚਰਾਂ ਦਾ ਮੰਨਣਾ ਹੈ ਕਿ ਬਾਇਓਮੈਡੀਕਲ ਰਿਸਰਚ ਅਤੇ ਵਿਸ਼ੇਸ਼ ਤੌਰ 'ਤੇ ਆਨਕੋਲੋਜੀ ਦੇ ਖੇਤਰ ਵਿੱਚ ਜੀਵਤ ਕੋਸ਼ਿਕਾਵਾਂ ਦੇ ਵਿਵਹਾਰ ਨੂੰ ਰੀਅਲ-ਟਾਈਮ ਵਿੱਚ ਸਮਝਣਾ ਖੋਜ ਦਾ ਅਗਲਾ ਸਭ ਤੋਂ ਅਹਿਮ ਪੜਾਅ ਹੈ।
ਕੈਂਸਰ ਦਾ ਇਲਾਜ ਇੰਨਾ ਮੁਸ਼ਕਿਲ ਇਸ ਲਈ ਹੈ ਕਿਉਂਕਿ ਕੈਂਸਰ ਦੀਆਂ ਕੋਸ਼ਿਕਾਵਾਂ ਲਗਾਤਾਰ ਆਪਣਾ ਰੂਪ ਅਤੇ ਸੁਭਾਅ ਬਦਲਦੀਆਂ ਰਹਿੰਦੀਆਂ ਹਨ। ਇਹ ਕੋਸ਼ਿਕਾਵਾਂ ਸਰੀਰ ਦੇ ਮਾਹੌਲ ਦੇ ਹਿਸਾਬ ਨਾਲ ਖੁਦ ਨੂੰ ਢਾਲ ਲੈਂਦੀਆਂ ਹਨ ਅਤੇ ਕਈ ਵਾਰ ਤਾਂ ਇਲਾਜ ਜਾਂ ਦਵਾਈਆਂ ਦੇ ਖਿਲਾਫ ਆਪਣਾ ਪ੍ਰਤੀਰੋਧ (ਰੇਜ਼ਿਸਟੈਂਸ) ਵੀ ਵਿਕਸਿਤ ਕਰ ਲੈਂਦੀਆਂ ਹਨ। ਅਜਿਹੇ ਵਿਚ ਇਨ੍ਹਾਂ ਦਾ ਲਾਈਵ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਹਨਾਂ ਦੀ ਹਰ ਹਰਕਤ ਨੂੰ ਕਰੀਬ ਤੋਂ ਸਮਝਿਆ ਜਾ ਸਕੇ।
ਇਸ ਦਿਸ਼ਾ ਵਿਚ ਸੈਨ ਫਰਾਂਸਿਸਕੋ ਸਥਿਤ ਬਾਇਓਟੈਕ ਸਟਾਰਟ-ਅੱਪ 'ਪ੍ਰੀਸਿਜੇਨਿਟਿਕਸ' ਨੇ ਵੱਡੀ ਪਹਿਲ ਕੀਤੀ ਹੈ। ਕੰਪਨੀ ਦੀ ਸੰਸਥਾਪਕ ਅਤੇ ਸੀਈਓ ਪਰਮਿਤਾ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇੱਕ ਅਜਿਹਾ ਤਕਨੀਕੀ ਪਲੇਟਫਾਰਮ ਤਿਆਰ ਕਰ ਰਹੀ ਹੈ, ਜੋ ਰਿਸਰਚਰਾਂ ਲਈ ਗੇਮ-ਚੇਂਜਰ ਸਾਬਤ ਹੋਵੇਗਾ।
ਇਸ ਪਲੇਟਫਾਰਮ ਦੀ ਖਾਸੀਅਤ ਇਹ ਹੈ ਕਿ ਇਸਦੇ ਜ਼ਰੀਏ ਜੀਵਤ ਕੋਸ਼ਿਕਾਵਾਂ ਨੂੰ ਬਿਨਾਂ ਕਿਸੇ ਰੰਗ, ਲੇਬਲ ਜਾਂ ਨਮੂਨੇ ਨੂੰ ਨਸ਼ਟ ਕੀਤੇ ਸਿੱਧਾ ਲਾਈਵ ਦੇਖਿਆ ਜਾ ਸਕੇਗਾ। ਇਹ ਨਵੀਂ ਅਤੇ ਆਧੁਨਿਕ ਤਕਨੀਕ ਮੁੱਖ ਰੂਪ ਵਿੱਚ ਇਹਨਾਂ ਚਾਰ ਵਿਗਿਆਨਾਂ ਨੂੰ ਆਪਸ 'ਚ ਜੋੜਦੀ ਹੈ:
ਇਨ੍ਹਾਂ ਤਕਨੀਕਾਂ ਦੇ ਅਨੋਖੇ ਸੰਗਮ ਨਾਲ ਜੀਵਤ ਕੋਸ਼ਿਕਾਵਾਂ ਦੇ ਅੰਦਰ ਚੱਲ ਰਹੀ ਅਸਲ ਜੈਵ ਰਸਾਇਣਕ ਜਾਣਕਾਰੀ ਨੂੰ ਰੀਅਲ-ਟਾਈਮ ਵਿੱਚ ਪ੍ਰਾਪਤ ਕੀਤਾ ਜਾ ਸਕੇਗਾ, ਜੋ ਭਵਿੱਖ ਵਿਚ ਕੈਂਸਰ ਖਿਲਾਫ ਬਹੁਤ ਵੱਡਾ ਹਥਿਆਰ ਬਣ ਸਕਦਾ ਹੈ।