- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਿਥ ਕੋਵਨ ਯੂਨੀਵਰਸਿਟੀ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਨੀਂਦ ਦੀਆਂ ਆਦਤਾਂ ਅਤੇ ਪਿਤਾ ਪੁਰਖੀ ਕਾਰਕ ਮਿਲ ਕੇ ਅਲਜ਼ਾਈਮਰ ਰੋਗ ਨਾਲ ਜੁੜੇ ਸੁੱਧ ਬਦਲਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜੋ ਲੱਛਣ ਸਾਹਮਣੇ ਆਉਣ ਤੋਂ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ। ਅਧਿਐਨ ’ਚ ਐਕਵਾਪੋਰਿਨ-4 (ਏਕਿਊਪੀ4) ਜੀਨ ਦੀ ਜਾਂਚ ਕੀਤੀ ਗਈ। ਇਹ ਦਿਮਾਗ਼ ’ਚ ਤਰਲ ਪਦਾਰਥਾਂ ਦੇ ਵਹਾਅ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ, ਜੋ ਦਿਮਾਗ਼ ਦੀ ਕੁਦਰਤੀ ਕਚਰਾ ਨਿਕਾਸ ਪ੍ਰਣਾਲੀ ਦਾ ਸਮਰਥਨ ਕਰਦਾ ਹੈ।

ਏਐੱਨਆਈ। ਦਿਮਾਗ ਦੀ ਰਾਤ ਭਰ ਚੱਲਣ ਵਾਲੀ ਸਫਾਈ ਪ੍ਰਣਾਲੀ ਨਾਲ ਜੁੜਿਆ ਇੱਕ ਜੀਨ ਇਹ ਨਿਰਧਾਰਿਤ ਕਰ ਸਕਦਾ ਹੈ ਕਿ ਖਰਾਬ ਨੀਂਦ ਅਲਜ਼ਾਈਮਰ ਨਾਲ ਸੰਬੰਧਿਤ ਦਿਮਾਗ਼ੀ ਬਦਲਾਵਾਂ ਨੂੰ ਕਿੰਨਾ ਪ੍ਰਭਾਵਿਤ ਕਰਦੀ ਹੈ। ਇਹ ਨਤੀਜੇ ਪਿਤਾ ਪੁਰਖੀ ਕਾਰਕਾਂ ਤੇ ਨੀਂਦ ਦੀਆਂ ਆਦਤਾਂ ਦੋਹਾਂ 'ਤੇ ਆਧਾਰਿਤ ਹੋਰ ਨਿੱਜੀ ਰੋਕਥਾਮ ਰਣਨੀਤੀਆਂ ਵੱਲ ਇਸ਼ਾਰਾ ਕਰਦੇ ਹਨ।
ਐਡਿਥ ਕੋਵਨ ਯੂਨੀਵਰਸਿਟੀ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਨੀਂਦ ਦੀਆਂ ਆਦਤਾਂ ਅਤੇ ਪਿਤਾ ਪੁਰਖੀ ਕਾਰਕ ਮਿਲ ਕੇ ਅਲਜ਼ਾਈਮਰ ਰੋਗ ਨਾਲ ਜੁੜੇ ਸੁੱਧ ਬਦਲਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜੋ ਲੱਛਣ ਸਾਹਮਣੇ ਆਉਣ ਤੋਂ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ। ਅਧਿਐਨ ’ਚ ਐਕਵਾਪੋਰਿਨ-4 (ਏਕਿਊਪੀ4) ਜੀਨ ਦੀ ਜਾਂਚ ਕੀਤੀ ਗਈ। ਇਹ ਦਿਮਾਗ਼ ’ਚ ਤਰਲ ਪਦਾਰਥਾਂ ਦੇ ਵਹਾਅ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ, ਜੋ ਦਿਮਾਗ਼ ਦੀ ਕੁਦਰਤੀ ਕਚਰਾ ਨਿਕਾਸ ਪ੍ਰਣਾਲੀ ਦਾ ਸਮਰਥਨ ਕਰਦਾ ਹੈ।
ਦਿਮਾਗ ਦੀ ਗੰਦਗੀ ਨਿਕਾਸ ਦੀ ਪ੍ਰਕਿਰਿਆ ਨੀਂਦ ਦੌਰਾਨ ਖ਼ਾਸ ਕਰ ਕੇ ਸਰਗਰਮ ਹੋ ਜਾਂਦੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਅਲਜ਼ਾਈਮਰ ਬੀਮਾਰੀ ਨਾਲ ਜੁੜੇ ਪ੍ਰੋਟੀਨਾਂ ਸਣੇ ਸੰਭਾਵਤ ਤੌਰ 'ਤੇ ਨੁਕਸਾਨ ਪਹੁੰਚਾਉਣ ਵਾਲੇ ਪ੍ਰੋਟੀਨਾਂ ਨੂੰ ਸਾਫ ਕਰਨ ’ਚ ਮਦਦ ਕਰਦੀ ਹੈ। ਖੋਜਕਾਰਾਂ ਨੇ ਦੇਖਿਆ ਕਿ ਨੀਂਦ ਦਾ ਅਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ’ਚ ਏਕਿਊਪੀ4 ਜੀਨ ਦਾ ਕਿਹੜਾ ਵਰਜਨ ਮੌਜੂਦ ਹੈ। ਖੋਜਕਰਤਾ ਡਾ. ਆਇਸ਼ਾ ਮਿਲੀਗਨ ਆਰਮਸਟ੍ਰਾਂਗ ਨੇ ਕਿਹਾ, "ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਵਿਅਕਤੀਆਂ ’ਚ ਏਕਯੂਪੀ4 ਦੇ ਕੁਝ ਖ਼ਾਸ ਕਿਸਮਾਂ ਮੌਜੂਦ ਸਨ, ਉਨ੍ਹਾਂ ’ਚ ਘੱਟ ਨੀਂਦ ਲੈਣ 'ਤੇ ਦਿਮਾਗ ਦੇ ਗ੍ਰੇ ਮੈਟਰ ਦਾ ਖਾਤਮਾ ਤੇਜ਼ੀ ਨਾਲ ਹੋਇਆ।"
ਇਹ ਸਿਰਫ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਤੁਹਾਡੇ ’ਚ ਕਿਹੜੇ ਜੀਨ ਮੌਜੂਦ ਹਨ, ਬਲਕਿ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਉਹ ਜੀਨ ਤੁਹਾਡੇ ਆਲੇ-ਦੁਆਲੇ ਦੀ ਦੁਨੀਆਂ ਨਾਲ ਕਿਸ ਤਰ੍ਹਾਂ ਪਰਸਪਰ ਕਿਰਿਆ ਕਰਦੇ ਹਨ। ਇੱਕੋ ਕਿਸਮ ਦਾ ਜੀਨ ਵੀ ਕਿਸੇ ਵਿਅਕਤੀ ਦੇ ਸੌਣ ਦੇ ਢੰਗ ਮੁਤਾਬਕ ਸੁਰੱਖਿਆ ਵਾਲਾ ਜਾਂ ਨੁਕਸਾਨਦਾਇਕ ਲੱਗ ਸਕਦਾ ਹੈ। ਇਹ ਮਹੱਤਵਪੂਰਨ ਹੈ, ਕਿਉਂਕਿ ਨੀਂਦ ਉਨ੍ਹਾਂ ਕੁਝ ਕਾਰਕਾਂ ’ਚੋਂ ਇੱਕ ਹੈ ਜਿਸ 'ਤੇ ਵਿਅਕਤੀ ਹਕੀਕਤ ’ਚ ਬਦਲਾਅ ਕਰ ਸਕਦਾ ਹੈ। ਦਿਮਾਗ਼ ਦੇ ਗ੍ਰੇ ਮੈਟਰ ’ਚ ਯਾਦ ਸ਼ਕਤੀ, ਫ਼ੈਸਲੇ ਕਰਨ, ਰਫਤਾਰ ਤੇ ਹੋਰ ਜ਼ਰੂਰੀ ਕਾਰਜਾਂ ’ਚ ਸ਼ਾਮਲ ਕਈ ਦਿਮਾਗ਼ ਕੋਸ਼ਿਕਾਵਾਂ ਹੁੰਦੀਆਂ ਹਨ। ਗਰੇ ਮੈਟਰ ਦੀ ਮਾਤਰਾ ’ਚ ਕਮੀ ਦਿਮਾਗ਼ ’ਚ ਸੰਰਚਨਾਤਮਕ ਬਦਲਾਅ ਦਾ ਸੂਚਕ ਹੋ ਸਕਦੀ ਹੈ। (ਏਐੱਨਆਈ)