- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਇਹ ਵੀ ਪਾਇਆ ਕਿ ਇਹ ਸੈੱਲ ਰੀੜ੍ਹ ਦੀ ਹੇਠਲੀ ਸਤ੍ਹਾ ’ਤੇ ਅਤਿ ਸਰਗਰਮ ਹੋ ਸਕਦੇ ਹਨ, ਜਿਥੇ ਉਹ ਲੰਬਰ ਸਪਾਈਨਲ ਸਟੈਨੋਸਿਸ ’ਚ ਯੋਗਦਾਨ ਦੇ ਸਕਦੇ ਹਨ। ਇਹ ਹਾਲਾਤ ਵਿਸ਼ਵ ਪੱਧਰ ’ਤੇ ਅੰਦਾਜ਼ਨ 103 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਤੇ ਉਦੋਂ ਵਿਕਸਿਤ ਹੁੰਦੇ ਹਨ, ਜਦੋਂ ਮੋਟੇ ਲਿਗਾਮੈਂਟਸ ਰੀੜ੍ਹ ਦੀ ਹੱਡੀ ਦੇ ਅੰਦਰ ਦੀ ਥਾਂ ਨੂੰ ਘੱਟ ਕਰ ਦਿੰਦੇ ਹਨ।

ਨਵੀਂ ਦਿੱਲੀ (ਏਐੱਨਆਈ) : ਵਿਗਿਆਨੀਆਂ ਨੇ ਸਟੈੱਮ ਸੈੱਲਾਂ ਦੇ ਇਕ ਅਜਿਹੇ ਸਮੂਹ ਦੀ ਪਛਾਣ ਕੀਤੀ ਹੈ, ਜੋ ਪਹਿਲਾਂ ਅਣਪਛਾਤੇ ਸਨ। ਅਜਿਹਾ ਲੱਗਦਾ ਹੈ ਕਿ ਇਹ ਸੈੱਲ ਸਰੀਰ ਦੇ ਟੈਂਡਨ ਤੇ ਲਿਗਾਮੈਂਟਸ (ਮਾਸਪੇਸ਼ੀਆਂ ਤੇ ਹੱਡੀਆਂ ਨੂੰ ਜੋੜਨ ਵਾਲੇ ਸੈੱਲ) ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਇਹ ਵੀ ਪਾਇਆ ਕਿ ਇਹ ਸੈੱਲ ਰੀੜ੍ਹ ਦੀ ਹੇਠਲੀ ਸਤ੍ਹਾ ’ਤੇ ਅਤਿ ਸਰਗਰਮ ਹੋ ਸਕਦੇ ਹਨ, ਜਿਥੇ ਉਹ ਲੰਬਰ ਸਪਾਈਨਲ ਸਟੈਨੋਸਿਸ ’ਚ ਯੋਗਦਾਨ ਦੇ ਸਕਦੇ ਹਨ। ਇਹ ਹਾਲਾਤ ਵਿਸ਼ਵ ਪੱਧਰ ’ਤੇ ਅੰਦਾਜ਼ਨ 103 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਤੇ ਉਦੋਂ ਵਿਕਸਿਤ ਹੁੰਦੇ ਹਨ, ਜਦੋਂ ਮੋਟੇ ਲਿਗਾਮੈਂਟਸ ਰੀੜ੍ਹ ਦੀ ਹੱਡੀ ਦੇ ਅੰਦਰ ਦੀ ਥਾਂ ਨੂੰ ਘੱਟ ਕਰ ਦਿੰਦੇ ਹਨ। ਇਹ ਸੁੰਗੜਨ ਦੀ ਹਾਲਤ ਨਸਾਂ ’ਤੇ ਦਬਾਅ ਪਾ ਸਕਦੀ ਹੈ ਤੇ ਦਰਦ, ਸੁੰਨਤਾ ਤੇ ਚੱਲਣ ’ਚ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸਪਾਈਨਲ ਸਟੈਨੋਸਿਸ ਰੀੜ੍ਹ ਦੀ ਹੱਡੀ ਦੇ ਅੰਦਰ ਦਾ ਸਥਾਨ ਘੱਟ ਹੋਣ ਦੀ ਹਾਲਤ ਹੈ, ਜਿਸ ਨਾਲ ਨਸਾਂ ’ਤੇ ਦਬਾਅ ਪੈਂਦਾ ਹੈ।
ਇਸ ਅਧਿਐਨ ਨਾਲ ਇਹ ਸੰਭਾਵਨਾ ਸਾਹਮਣੇ ਆਈ ਹੈ ਕਿ ਇਨ੍ਹਾਂ ਸਟੈੱਮ ਸੈੱਲਾਂ ਨੂੰ ਮਿੱਥਣ ਨਾਲ ਸਪਾਈਨਲ ਸਟੈਨੋਸਿਸ ਦੇ ਨਵੇਂ ਇਲਾਜ ਵਿਕਸਿਤ ਕੀਤੇ ਜਾ ਸਕਦੇ ਹਨ। ਇਕ ਸੰਭਾਵੀ ਤਰੀਕਾ ਉਨ੍ਹਾਂ ਦਵਾਈਆਂ ਦੀ ਵਰਤੋਂ ਕਰਨਾ ਹੋ ਸਕਦਾ ਹੈ, ਜਿਨ੍ਹਾਂ ਦੀ ਵਰਤੋਂ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਖੋਜੀ ਡਾ. ਮੈਥਿਊ ਗ੍ਰੀਨਬਲਾਟ ਨੇ ਕਿਹਾ ਕਿ ਹਾਲਾਂਕਿ ਪਿਛਲੇ ਅਧਿਐਨਾਂ ’ਚ ਕਈ ਸੰਭਾਵੀ ਸਟੈੱਮ ਸੈੱਲਾਂ ਦਾ ਜ਼ਿਕਰ ਦਿੱਤਾ ਗਿਆ ਸੀ ਪਰ ਕਿਸੇ ਨੇ ਵੀ ਯਕੀਨੀ ਤੌਰ ’ਤੇ ਇਹ ਨਹੀਂ ਦਿਖਾਇਆ ਸੀ ਕਿ ਸੈੱਲਾਂ ਦਾ ਇਕ ਸਮੂਹ ਖ਼ੁਦ ਨੂੰ ਨਵੀਨੀਕ੍ਰਿਤ ਕਰ ਸਕਦਾ ਹੈ ਤੇ ਟੈਂਡਨ ਤੇ ਲਿਗਾਮੈਂਟ ਸੈੱਲਾਂ ਦੀਆਂ ਸਾਰੀਆਂ ਕਿਸਮਾਂ ਨੂੰ ਪੈਦਾ ਕਰ ਸਕਦਾ ਹੈ।
ਸੈੱਲਾਂ ਦੀ ਪਛਾਣ ਤੋਂ ਬਾਅਦ ਟੀਮ ਨੇ ਇਹ ਜਾਂਚ ਕੀਤੀ ਕਿ ਕੀ ਉਹ ਲੰਬਰ ਸਪਾਈਨਰ ਸਟੈਨੋਸਿਸ ਦੇ ਇਲਾਜ ਲਈ ਕੁਝ ਅਹਿਮ ਸੰਕੇਤ ਦੇ ਸਕਦੀ ਹੈ, ਖ਼ਾਸ ਤੌਰ ’ਤੇ ਉਨ੍ਹਾਂ ਮਰੀਜ਼ਾਂ ਲਈ, ਜਿਨ੍ਹਾਂ ਕੋਲ ਹਾਲਤ ਗੰਭੀਰ ਹੋਣ ’ਤੇ ਸਰਜਰੀ ਤੋਂ ਇਲਾਵਾ ਕੁਝ ਹੀ ਬਦਲ ਬਚਦੇ ਹਨ। ਖੋਜੀ ਡਾ. ਸ਼੍ਰਾਵਿਸ਼ਟ ਨੇ ਕਿਹਾ ਕਿ ਇਨ੍ਹਾਂ ਵਿਲੱਖਣ ਸਟੈੱਮ ਸੈੱਲਾਂ ਦੀ ਪਛਾਣ ਨਾਲ ਖੋਜ ਦਾ ਨਵਾਂ ਖੇਤਰ ਖੁੱਲ੍ਹਿਆ ਹੈ, ਜਿਸ ਨਾਲ ਅਸੀਂ ਇਸ ਬਿਮਾਰੀ ਦਾ ਇਲਾਜ ਜ਼ਿਆਦਾ ਵਿਵਸਥਿਤ ਤਰੀਕੇ ਨਾਲ ਕਰ ਸਕਦੇ ਹਾਂ, ਬਜਾਏ ਇਸਦੇ ਕਿ ਮਰੀਜ਼ ਦੀ ਹਾਲਤ ਵਿਗੜਨ ਤੇ ਦੱਬੀਆਂ ਨਸਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਰਜਰੀ ਦੀ ਹਾਲਤ ਆਉਣ ਤੱਕ ਉਡੀਕ ਕਰੀਏ। ਇਹ ਸਿੱਟੇ ਰੀੜ੍ਹ ਦੀ ਹੱਡੀ ਦੇ ਇਲਾਜ ਦੇ ਤਰੀਕੇ ਨੂੰ ਬਦਲਣ ਦੀ ਆਪਣੀ ਸਮਰੱਥਾ ਕਾਰਨ ਉਤਸ਼ਾਹਜਨਕ ਹਨ।