ਆਇਰਨ ਭਰਪੂਰ ਖਾਣਾ ਖਾਣ ਦੇ ਬਾਵਜੂਦ ਨਹੀਂ ਵਧ ਰਿਹਾ ਹੀਮੋਗਲੋਬਿਨ? ਕਿਤੇ ਫੂਡ ਕੌਂਬੀਨੇਸ਼ਨ ਤਾਂ ਨਹੀਂ ਬਣ ਰਿਹਾ ਰੁਕਾਵਟ, ਜਾਣੋ ਸਹੀ ਤਰੀਕਾ
Iron Rich Diet : ਕਈ ਵਾਰ ਅਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਕਰਦੇ ਹਾਂ, ਪਰ ਗਲਤ ਫੂਡ ਕੌਂਬੀਨੇਸ਼ਨ ਕਾਰਨ ਸਰੀਰ ਉਨ੍ਹਾਂ ਦਾ ਪੂਰਾ ਲਾਭ ਨਹੀਂ ਲੈ ਪਾਉਂਦਾ। ਅਜਿਹੇ 'ਚ ਸਹੀ ਫੂਡ ਕੌਂਬੀਨੇਸ਼ਨ ਅਪਣਾਉਣਾ ਜ਼ਰੂਰੀ ਹੋ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਅਜਿਹੇ ਕੁਝ ਕੌਂਬੀਨੇਸ਼ਨ ਬਾਰੇ।
Publish Date: Sun, 04 Oct 2026 04:44 PM (IST)
Updated Date: Sun, 04 Oct 2026 04:49 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਸਿਹਤਮੰਦ ਡਾਇਟ ਲੈ ਰਹੇ ਹੋ, ਫਿਰ ਵੀ ਸਰੀਰ 'ਚ ਹੀਮੋਗਲੋਬਿਨ ਦੀ ਕਮੀ ਬਣੀ ਰਹਿੰਦੀ ਹੈ ਤਾਂ ਇਸ ਦਾ ਕਾਰਨ ਸਿਰਫ਼ ਆਇਰਨ ਦੀ ਕਮੀ ਨਹੀਂ, ਸਗੋਂ ਸਰੀਰ ਵੱਲੋਂ ਆਇਰਨ ਨੂੰ ਸਹੀ ਤਰੀਕੇ ਨਾਲ ਸੋਖ ਨਾ ਕਰ ਪਾਉਣਾ ਵੀ ਹੋ ਸਕਦਾ ਹੈ। ਕਈ ਵਾਰ ਅਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਕਰਦੇ ਹਾਂ, ਪਰ ਗਲਤ ਫੂਡ ਕੌਂਬੀਨੇਸ਼ਨ ਕਾਰਨ ਸਰੀਰ ਉਨ੍ਹਾਂ ਦਾ ਪੂਰਾ ਲਾਭ ਨਹੀਂ ਲੈ ਪਾਉਂਦਾ। ਅਜਿਹੇ 'ਚ ਸਹੀ ਫੂਡ ਕੌਂਬੀਨੇਸ਼ਨ ਅਪਣਾਉਣਾ ਜ਼ਰੂਰੀ ਹੋ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਅਜਿਹੇ ਕੁਝ ਕੌਂਬੀਨੇਸ਼ਨ ਬਾਰੇ।
ਪਾਲਕ ਅਤੇ ਨਿੰਬੂ
ਪਾਲਕ 'ਚ ਆਇਰਨ ਹੁੰਦਾ ਹੈ, ਪਰ ਇਸ 'ਚ ਮੌਜੂਦ ਨਾਨ-ਹੀਮ ਆਇਰਨ ਸਰੀਰ ਵੱਲੋਂ ਆਸਾਨੀ ਨਾਲ ਅਵਸ਼ੋਸ਼ਿਤ ਨਹੀਂ ਹੁੰਦਾ। ਨਿੰਬੂ 'ਚ ਮੌਜੂਦ ਵਿਟਾਮਿਨ ਸੀ ਆਇਰਨ ਦੇ ਅਵਸ਼ੋਸ਼ਣ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਸਕਦਾ ਹੈ। ਇਸ ਲਈ ਪਾਲਕ ਦੀ ਸਬਜ਼ੀ ਜਾਂ ਸਲਾਦ ਨਾਲ ਨਿੰਬੂ ਲੈਣਾ ਲਾਭਦਾਇਕ ਹੋ ਸਕਦਾ ਹੈ।
ਗੁੜ ਤੇ ਭੁੰਨਿਆ ਚਨਾ
ਗੁੜ 'ਚ ਕੁਝ ਮਾਤਰਾ 'ਚ ਆਇਰਨ ਹੁੰਦਾ ਹੈ, ਜਦਕਿ ਭੁੰਨਾ ਚਨਾ ਪ੍ਰੋਟੀਨ ਅਤੇ ਆਇਰਨ ਦਾ ਸਰੋਤ ਹੈ। ਦੋਵਾਂ ਨੂੰ ਇਕੱਠੇ ਖਾਣਾ ਇੱਕ ਪੋਸ਼ਟਿਕ ਸਨੈਕ ਹੋ ਸਕਦਾ ਹੈ। ਹਾਲਾਂਕਿ, ਸਿਰਫ਼ ਇਸ ਕੌਂਬੀਨੇਸ਼ਨ 'ਤੇ ਨਿਰਭਰ ਕਰਕੇ ਹੀਮੋਗਲੋਬਿਨ ਦੀ ਕਮੀ ਦੂਰ ਕਰਨ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।
ਅਨਾਰ ਤੇ ਕਾਲਾ ਨਮਕ
ਅਨਾਰ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਮੰਨਿਆ ਜਾਂਦਾ ਹੈ। ਇਸ 'ਚ ਫੋਲੇਟ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ। ਕਾਲਾ ਨਮਕ ਸਵਾਦ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਅਨਾਰ ਸਿੱਧੇ ਤੌਰ 'ਤੇ ਹੀਮੋਗਲੋਬਿਨ ਵਧਾਉਂਦਾ ਹੈ, ਇਸ ਬਾਰੇ ਦਾਅਵੇ ਨੂੰ ਵਿਗਿਆਨਕ ਤੌਰ 'ਤੇ ਪੱਕਾ ਨਹੀਂ ਮੰਨਿਆ ਜਾ ਸਕਦਾ।
ਚੁਕੰਦਰ ਤੇ ਗਾਜਰ
ਚੁਕੰਦਰ ਤੇ ਗਾਜਰ 'ਚ ਕਈ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਨ੍ਹਾਂ ਨੂੰ ਡਾਇਟ 'ਚ ਸ਼ਾਮਲ ਕਰਨਾ ਸਿਹਤਮੰਦ ਖੁਰਾਕ ਦਾ ਹਿੱਸਾ ਹੋ ਸਕਦਾ ਹੈ। ਪਰ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਇਨ੍ਹਾਂ ਦਾ ਸੇਵਨ ਸਿੱਧੇ ਤੌਰ 'ਤੇ ਰੈੱਡ ਬਲੱਡ ਸੈੱਲਾਂ ਦਾ ਨਿਰਮਾਣ ਵਧਾਉਂਦਾ ਜਾਂ ਖੂਨ ਨੂੰ 'ਸਾਫ਼' ਕਰਦਾ ਹੈ।
ਡ੍ਰਾਈ ਫਰੂਟਸ ਅਤੇ ਵਿਟਾਮਿਨ ਸੀ ਵਾਲੇ ਫਲ
ਕਿਸ਼ਮਿਸ਼ ਤੇ ਬਦਾਮ ਵਰਗੇ ਡ੍ਰਾਈ ਫਰੂਟਸ ਨੂੰ ਸੰਤਰਾ, ਆਂਵਲਾ ਜਾਂ ਮੌਸੰਮੀ ਵਰਗੇ ਵਿਟਾਮਿਨ ਸੀ ਵਾਲੇ ਫਲਾਂ ਨਾਲ ਲੈਣ ਨਾਲ ਪੌਧਿਆਂ ਤੋਂ ਮਿਲਣ ਵਾਲੇ ਆਇਰਨ ਦੇ ਅਵਸ਼ੋਸ਼ਣ 'ਚ ਮਦਦ ਮਿਲ ਸਕਦੀ ਹੈ। ਇਹ ਕੌਂਬੀਨੇਸ਼ਨ ਡਾਇਟ 'ਚ ਆਇਰਨ ਦੀ ਉਪਲਬਧਤਾ ਬਿਹਤਰ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ।
ਦਾਲ ਅਤੇ ਟਮਾਟਰ
ਦਾਲਾਂ ਪੌਦਿਆਂ ਤੋਂ ਮਿਲਣ ਵਾਲੇ ਆਇਰਨ ਦਾ ਚੰਗਾ ਸਰੋਤ ਹਨ। ਟਮਾਟਰ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਪੌਦਿਆਂ ਤੋਂ ਮਿਲਣ ਵਾਲੇ ਆਇਰਨ ਨੂੰ ਸੋਖਣ 'ਚ ਮਦਦ ਕਰ ਸਕਦਾ ਹੈ। ਇਸ ਲਈ ਦਾਲ ਨਾਲ ਟਮਾਟਰ ਨੂੰ ਡਾਇਟ 'ਚ ਸ਼ਾਮਲ ਕਰਨਾ ਵਧੀਆ ਕੌਂਬੀਨੇਸ਼ਨ ਹੋ ਸਕਦਾ ਹੈ।
ਅੰਡਾ ਤੇ ਹਰੀਆਂ ਸਬਜ਼ੀਆਂ
ਅੰਡੇ 'ਚ ਪ੍ਰੋਟੀਨ ਤੇ ਕੁਝ ਆਇਰਨ ਹੁੰਦਾ ਹੈ, ਜਦਕਿ ਹਰੀਆਂ ਸਬਜ਼ੀਆਂ ਫੋਲੇਟ ਸਮੇਤ ਕਈ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਹਨ। ਸੰਤੁਲਿਤ ਡਾਇਟ ਦੇ ਹਿੱਸੇ ਵਜੋਂ ਇਹ ਦੋਵੇਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹੋ ਸਕਦੀਆਂ ਹਨ।
ਤਿਲ ਅਤੇ ਗੁੜ
ਤਿਲ 'ਚ ਆਇਰਨ ਸਮੇਤ ਕਈ ਮਿਨਰਲ ਪਾਏ ਜਾਂਦੇ ਹਨ। ਇਸ ਨੂੰ ਗੁੜ ਨਾਲ ਮਿਲਾ ਕੇ ਖਾਣਾ ਇੱਕ ਰਵਾਇਤੀ ਸਨੈਕ ਹੈ।ਹਾਲਾਂਕਿ ਹੀਮੋਗਲੋਬਿਨ ਦੀ ਘਾਟ ਹੋਣ 'ਤੇ ਸਿਰਫ਼ ਤਿਲ ਅਤੇ ਗੁੜ ਨਾਲ ਆਇਰਨ ਦੀ ਕਮੀ ਤੇਜ਼ੀ ਨਾਲ ਪੂਰੀ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।
Disclaimer: ਲੇਖ 'ਚ ਦਿੱਤੀ ਜਾਣਕਾਰੀ ਅਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਾ ਲਿਆ ਜਾਵੇ। ਕਿਸੇ ਵੀ ਸਿਹਤ ਸਮੱਸਿਆ ਜਾਂ ਸਵਾਲ ਲਈ ਡਾਕਟਰ ਨਾਲ ਸਲਾਹ ਕਰੋ।