
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Disease Warning Sign : ਕਈ ਅਜਿਹੇ ਲੱਛਣ ਅਤੇ ਸੰਕੇਤ ਵੀ ਮਿਲਦੇ ਹਨ, ਜਿਨ੍ਹਾਂ ਨੂੰ ਅਸੀਂ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇੱਥੇ ਹਰ ਛੋਟੀ ਤੇ ਵੱਡੀ ਬਿਮਾਰੀ ਤੋਂ ਪਹਿਲਾਂ ਸਰੀਰ ਵਿਚ ਦਿਖਾਈ ਦੇਣ ਵਾਲੇ ਉਨ੍ਹਾਂ ਸਾਰੇ ਬਦਲਾਵਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸਮੇਂ ਸਿਰ ਪਛਾਣਨਾ ਜ਼ਰੂਰੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਲੋਕਾਂ ਨੂੰ ਅਜਿਹਾ ਜ਼ਰੂਰ ਲੱਗਦਾ ਹੋਵੇਗਾ ਕਿ ਬਿਮਾਰੀ ਸਰੀਰ 'ਚ ਅਚਾਨਕ ਬਣ ਗਈ, ਪਰ ਇਹ ਹੌਲੀ-ਹੌਲੀ ਆਪਣੀ ਜਗ੍ਹਾ ਬਣਾ ਰਹੀ ਹੁੰਦੀ ਹੈ। ਇਸ ਦੌਰਾਨ ਕਈ ਅਜਿਹੇ ਲੱਛਣ ਅਤੇ ਸੰਕੇਤ ਵੀ ਮਿਲਦੇ ਹਨ, ਜਿਨ੍ਹਾਂ ਨੂੰ ਅਸੀਂ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਇੱਥੇ ਹਰ ਛੋਟੀ ਤੇ ਵੱਡੀ ਬਿਮਾਰੀ ਤੋਂ ਪਹਿਲਾਂ ਸਰੀਰ ਵਿਚ ਦਿਖਾਈ ਦੇਣ ਵਾਲੇ ਉਨ੍ਹਾਂ ਸਾਰੇ ਬਦਲਾਵਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸਮੇਂ ਸਿਰ ਪਛਾਣਨਾ ਜ਼ਰੂਰੀ ਹੈ।
ਜਿੱਥੇ ਇਕ ਪਾਸੇ ਸਿਰਦਰਦ ਦਾ ਲੰਬੇ ਸਮੇਂ ਤਕ ਬਣੇ ਰਹਿਣਾ ਮਾਈਗ੍ਰੇਨ ਹੋਣ ਵੱਲ ਇਸ਼ਾਰਾ ਕਰਦਾ ਹੈ, ਉੱਥੇ ਦੂਜੇ ਪਾਸੇ ਹਰ ਸਮੇਂ ਸਿਰ ਘੁੰਮਣਾ ਸਰੀਰ 'ਚ ਖ਼ੂਨ ਦੀ ਕਮੀ, ਬਲੱਡ ਪ੍ਰੈਸ਼ਰ ਦੇ ਘੱਟ ਹੋਣ ਦਾ ਸੰਕੇਤ ਹੋ ਸਕਦਾ ਹੈ। ਸਰੀਰ 'ਚ ਇਹ ਲੱਛਣ ਦਿਖਾਈ ਦੇਣ ’ਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਸਾਲ ਵਿਚ 4 ਜਾਂ ਇਸ ਤੋਂ ਵੱਧ ਵਾਰ ਇਨਫੈਕਸ਼ਨ ਹੋਣਾ ਅਤੇ ਮਾਮੂਲੀ ਸੱਟ ਨੂੰ ਠੀਕ ਹੋਣ 'ਚ ਸਮਾਂ ਲੱਗਣਾ ਦੱਸਦਾ ਹੈ ਕਿ ਰੋਗ ਪ੍ਰਤੀਰੋਧਕ ਪ੍ਰਣਾਲੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ। ਡਾਇਬਟੀਜ਼ ਦਾ ਕੰਟਰੋਲ ਤੋਂ ਬਾਹਰ ਹੋਣਾ ਵੀ ਇਨਫੈਕਸ਼ਨ ਜਾਂ ਸੱਟ ਨੂੰ ਜਲਦੀ ਠੀਕ ਨਹੀਂ ਹੋਣ ਦਿੰਦਾ।
ਕੁਝ ਲੋਕਾਂ ਨੂੰ ਅਚਾਨਕ ਸਾਹ ਲੈਣ 'ਚ ਤਕਲੀਫ਼ ਹੋਣ ਲੱਗਦੀ ਹੈ, ਜਿਸ ਨੂੰ ਉਹ ਸਾਹ ਫੁੱਲਣ ਦੀ ਆਮ ਸਮੱਸਿਆ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਜਦਕਿ ਇਹ ਲੱਛਣ ਸਰੀਰ 'ਚ ਹੀਮੋਗਲੋਬਿਨ ਦੀ ਕਮੀ, ਫੇਫੜਿਆਂ ਨਾਲ ਜੁੜੀ ਕੋਈ ਸਮੱਸਿਆ ਜਾਂ ਦਿਲ ਦੀ ਬਿਮਾਰੀ ਬਾਰੇ ਦੱਸ ਸਕਦੇ ਹਨ।
ਜੇ ਤੁਸੀਂ ਬੈਠੇ-ਬੈਠੇ ਕਿਤੇ ਵੀ ਸੌਂ ਜਾਂਦੇ ਹੋ ਜਾਂ ਹਰ ਸਮੇਂ ਨੀਂਦ ਆਉਂਦੀ ਰਹਿੰਦੀ ਹੈ ਤਾਂ ਇਹ ਸਰੀਰ 'ਚ ਹਾਰਮੋਨਜ਼ ਦੇ ਅਸੰਤੁਲਨ ਕਾਰਨ ਹੋ ਸਕਦਾ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਥਾਇਰਾਇਡ ਬੈਲੇਂਸ ਨਹੀਂ ਹੈ। ਇਸ ਤੋਂ ਇਲਾਵਾ, ਸਰੀਰ 'ਚ ਪੋਸ਼ਕ ਤੱਤਾਂ, ਖਾਸ ਕਰਕੇ ਆਇਰਨ ਦੀ ਕਮੀ ਨਾਲ ਵੀ ਬਹੁਤ ਜ਼ਿਆਦਾ ਸੁਸਤੀ ਆਉਂਦੀ ਹੈ।
6 ਮਹੀਨਿਆਂ ਦੇ ਅੰਦਰ-ਅੰਦਰ ਭਾਰ ਦਾ ਤੇਜ਼ੀ ਨਾਲ ਘਟਣਾ ਜਾਂ ਵਧਣਾ ਥਾਇਰਾਇਡ ਰੋਗ, ਡਾਇਬਟੀਜ਼ ਤੇ ਗੰਭੀਰ ਮਾਮਲਿਆਂ 'ਚ ਟੀਬੀ ਜਾਂ ਕੈਂਸਰ ਵਰਗੀ ਸਥਿਤੀ ਦਾ ਸੰਕੇਤ ਹੋ ਸਕਦਾ ਹੈ। ਦੱਸ ਦੇਈਏ ਕਿ ਭਾਰ ਘਟਣ ਦੇ ਨਾਲ ਹੋਰ ਵੀ ਕਈ ਲੱਛਣ ਇਨ੍ਹਾਂ ਬਿਮਾਰੀਆਂ ਦੀ ਸਹੀ ਪਛਾਣ ਲਈ ਜ਼ਿੰਮੇਵਾਰ ਹੁੰਦੇ ਹਨ।
ਸਰੀਰ 'ਚ ਅਕਸਰ ਹੋਣ ਵਾਲਾ ਦਰਦ ਆਮ ਨਹੀਂ ਹੁੰਦਾ। ਜੇ ਇਸ ਦਾ ਸਬੰਧ ਹੱਡੀਆਂ ਦੇ ਦਰਦ ਨਾਲ ਹੋਵੇ ਤਾਂ ਇਹ ਗਠੀਆ ਵਰਗੀ ਸਮੱਸਿਆ ਵੱਲ ਇਸ਼ਾਰਾ ਕਰ ਸਕਦਾ ਹੈ। ਕਈ ਮਾਮਲਿਆਂ ਵਿਚ ਪੋਸ਼ਕ ਤੱਤਾਂ ਦੀ ਕਮੀ ਵੀ ਥਕਾਵਟ ਅਤੇ ਦਰਦ ਦਾ ਕਾਰਨ ਬਣਦੀ ਹੈ।