ਚਿਹਰੇ 'ਤੇ ਐਗਜ਼ੀਮਾ ਹੈ ਤਾਂ ਮੇਕਅੱਪ ਪੈ ਸਕਦਾ ਭਾਰੀ! ਭੁੱਲ ਕੇ ਵੀ ਨਾ ਕਰਿਓ ਇਹ 6 ਗਲਤੀਆਂ, ਨਹੀਂ ਤਾਂ ਵਧ ਸਕਦੀ ਹੈ ਖੁਜਲੀ ਤੇ ਰੈਡਨੈੱਸ
Face Makeup : ਬਿਨਾਂ ਦੇਖੇ ਕੋਈ ਵੀ ਪ੍ਰੋਡਕਟ ਚੁੱਕਣ ਦੀ ਬਜਾਏ ਉਸ 'ਤੇ ਹਾਈਪੋਐਲਰਜੈਨਿਕ (Hypoallergenic) ਜਾਂ ਸੈਂਸਿਟਿਵ ਸਕਿਨ ਲਿਖਿਆ ਹੋਇਆ ਜ਼ਰੂਰ ਦੇਖੋ। ਅਜਿਹੇ ਪ੍ਰੋਡਕਟਸ 'ਚ ਉਨ੍ਹਾਂ ਤੱਤਾਂ ਦੀ ਘੱਟ ਤੋਂ ਘੱਟ ਵਰਤੋਂ ਹੁੰਦੀ ਹੈ ਜੋ ਐਲਰਜੀ ਦਾ ਕਾਰਨ ਬਣਦੇ ਹਨ।
Publish Date: Mon, 05 Oct 2026 12:25 PM (IST)
Updated Date: Mon, 05 Oct 2026 12:31 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਐਗਜ਼ੀਮਾ ਵਾਲੀ ਸਕਿਨ 'ਤੇ ਮੇਕਅੱਪ ਕਰਨਾ ਸੁਰੱਖਿਅਤ ਹੈ, ਪਰ ਜਦੋਂ ਇਹ ਚਿਹਰੇ 'ਤੇ ਉੱਭਰਿਆ ਹੋਇਆ ਹੋਵੇ ਤਾਂ ਇਸ ਤੋਂ ਬਚਣਾ ਹੀ ਸਹੀ ਹੈ। ਕੁਝ ਮੇਕਅੱਪ ਪ੍ਰੋਡਕਟਸ ਅਜਿਹੇ ਹੁੰਦੇ ਹਨ ਜੋ ਐਗਜ਼ੀਮਾ ਵਾਲੀ ਸਕਿਨ 'ਤੇ ਹੋਰ ਜ਼ਿਆਦਾ ਖੁਜਲੀ ਤੇ ਲਾਲਗੀ ਦਾ ਕਾਰਨ ਬਣ ਸਕਦੇ ਹਨ। ਮੇਕਅੱਪ ਪ੍ਰੋਡਕਟਸ ਖਰੀਦਣ ਅਤੇ ਵਰਤਣ ਤੋਂ ਪਹਿਲਾਂ ਉਸ ਦੇ ਲੇਬਲ 'ਤੇ ਲਿਖੇ ਇਨਗ੍ਰੀਡੀਐਂਟਸ ਪੜ੍ਹਨ ਵਰਗੀਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।
ਇਹ ਹਨ ਸਭ ਤੋਂ ਸਿੰਪਲ ਰੂਲ
ਬਿਨਾਂ ਦੇਖੇ ਕੋਈ ਵੀ ਪ੍ਰੋਡਕਟ ਚੁੱਕਣ ਦੀ ਬਜਾਏ ਉਸ 'ਤੇ ਹਾਈਪੋਐਲਰਜੈਨਿਕ (Hypoallergenic) ਜਾਂ ਸੈਂਸਿਟਿਵ ਸਕਿਨ ਲਿਖਿਆ ਹੋਇਆ ਜ਼ਰੂਰ ਦੇਖੋ। ਅਜਿਹੇ ਪ੍ਰੋਡਕਟਸ 'ਚ ਉਨ੍ਹਾਂ ਤੱਤਾਂ ਦੀ ਘੱਟ ਤੋਂ ਘੱਟ ਵਰਤੋਂ ਹੁੰਦੀ ਹੈ ਜੋ ਐਲਰਜੀ ਦਾ ਕਾਰਨ ਬਣਦੇ ਹਨ। ਜੈੱਲ ਬੇਸਡ ਪ੍ਰੋਡਕਟਸ ਲੈਣ ਤੋਂ ਬਚੋ, ਕਿਉਂਕਿ ਇਨ੍ਹਾਂ 'ਚ ਜ਼ਿਆਦਾਤਰ ਅਲਕੋਹਲ-ਬੇਸਡ ਫਾਰਮੂਲਾ ਹੁੰਦਾ ਹੈ, ਜੋ ਸਕਿਨ ਨੂੰ ਹੋਰ ਵੀ ਜ਼ਿਆਦਾ ਡਰਾਈ ਕਰ ਸਕਦਾ ਹੈ। ਕ੍ਰੀਮ ਤੇ ਮੂਸ ਫਾਰਮੂਲਾ ਵਾਲੇ ਪ੍ਰੋਡਕਟ ਲੈਣਾ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ।
ਇਨ੍ਹਾਂ ਨਾਲ ਐਗਜ਼ੀਮਾ ਵਾਲੀ ਸਕਿਨ ਨੂੰ ਮਿਲਦੀ ਹੈ ਰਾਹਤ
- ਹਾਈਲੂਰੋਨਿਕ ਐਸਿਡ
- ਗਲਿਸਰੀਨ
- ਸਿਰਾਮਾਈਡਜ਼
- ਨਿਆਸਿਨਾਮਾਈਡ
ਇਨ੍ਹਾਂ ਤੱਤਾਂ ਤੋਂ ਬਚੋ
ਖੁਸ਼ਬੂ ਵਾਲੇ ਪ੍ਰੋਡਕਟ: ਐਗਜ਼ੀਮਾ ਦੀ ਸਮੱਸਿਆ ਵਾਲੇ ਜ਼ਿਆਦਾਤਰ ਲੋਕਾਂ ਨੂੰ ਫ੍ਰੈਗਰੈਂਸ ਜਾਂ ਖੁਸ਼ਬੂ ਤੋਂ ਐਲਰਜੀ ਹੋ ਸਕਦੀ ਹੈ। ਇਸ ਦੇ ਨਾਲ ਹੀ ਐਸੈਂਸ਼ੀਅਲ ਆਇਲ ਵਾਲੇ ਪ੍ਰੋਡਕਟਸ ਵੀ ਸਮੱਸਿਆ ਵਧਾ ਸਕਦੇ ਹਨ।
ਪ੍ਰੀਜ਼ਰਵੇਟਿਵਜ਼: ਪੈਰਾਬਿਨ, ਬੈਂਜ਼ਾਈਲ ਅਲਕੋਹਲ, ਫਾਰਮਲਡਿਹਾਈਡ ਵਰਗੇ ਪ੍ਰੀਜ਼ਰਵੇਟਿਵ ਵਾਲੇ ਪ੍ਰੋਡਕਟਸ ਲੈਣ ਤੋਂ ਬਚੋ।
ਕੈਮੀਕਲ ਸਨਸਕ੍ਰੀਨ: ਮਿਨਰਲ ਬੇਸਡ ਸਨਸਕ੍ਰੀਨ ਹੀ ਐਗਜ਼ੀਮਾ ਵਾਲੀ ਸਕਿਨ ਲਈ ਜ਼ਿਆਦਾ ਸੁਰੱਖਿਅਤ ਮੰਨੇ ਜਾਂਦੇ ਹਨ।
ਮੇਕਅੱਪ ਤੋਂ ਪਹਿਲਾਂ ਇਸ ਤਰ੍ਹਾਂ ਤਿਆਰ ਕਰੋ ਸਕਿਨ
- ਸਭ ਤੋਂ ਪਹਿਲਾਂ ਐਗਜ਼ੀਮਾ-ਫ੍ਰੈਂਡਲੀ ਕਲੀਨਜ਼ਰ ਨਾਲ ਚਿਹਰਾ ਧੋਵੋ।
ਸਕਿਨ ਬੈਰੀਅਰ ਦੀ ਇੱਕ ਪਰਤ ਤਿਆਰ ਕਰੋ। ਇਸ ਨਾਲ ਮੇਕਅੱਪ ਦੇ ਪਾਰਟੀਕਲਜ਼ ਤੁਹਾਡੀ ਸਕਿਨ 'ਤੇ ਸਿੱਧੇ ਇਕੱਠੇ ਨਹੀਂ ਹੋਣਗੇ। ਮੇਕਅੱਪ ਕਰਨ ਲਈ ਸਪੌਂਜ ਅਤੇ ਨਰਮ ਮੇਕਅੱਪ ਬਰੱਸ਼ਾਂ ਦੀ ਵਰਤੋਂ ਕਰ ਸਕਦੇ ਹੋ। ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਪ੍ਰਾਈਮਰ ਜ਼ਰੂਰ ਲਗਾਓ। ਇਸ ਨਾਲ ਤੁਹਾਡੀ ਸਕਿਨ ਅਤੇ ਮੇਕਅੱਪ ਵਿਚਕਾਰ ਇੱਕ ਪਰਤ ਬਣੀ ਰਹੇਗੀ। ਅੱਖਾਂ 'ਤੇ ਫੇਕ ਲੈਸ਼ੇਜ਼ ਲਗਾਉਣ ਤੋਂ ਬਚੋ। ਇਨ੍ਹਾਂ 'ਚ ਵਰਤੇ ਜਾਣ ਵਾਲੇ ਗਲੂ ਕਾਰਨ ਡਰਾਈ ਅਤੇ ਸੈਂਸੇਟਿਵ ਸਕਿਨ ਦੀ ਸਮੱਸਿਆ ਹੋਰ ਵੱਧ ਸਕਦੀ ਹੈ।
ਵਾਟਰਪਰੂਫ਼ ਆਈ ਮੇਕਅੱਪ ਵੀ ਐਗਜ਼ੀਮਾ ਵਾਲੀ ਸਕਿਨ ਲਈ ਚੰਗਾ ਨਹੀਂ ਹੁੰਦਾ, ਕਿਉਂਕਿ ਇਸ ਨੂੰ ਹਟਾਉਣ ਲਈ ਸਕਿਨ ਨੂੰ ਕਾਫ਼ੀ ਰਗੜਨਾ ਪੈਂਦਾ ਹੈ। ਅਜਿਹੇ ਹਾਲਾਤ 'ਚ ਮੇਕਅੱਪ ਕਰਨ ਤੋਂ ਬਚੋ
ਜੇ ਚਿਹਰੇ 'ਤੇ ਐਗਜ਼ੀਮਾ ਉੱਭਰ ਆਇਆ ਹੋਵੇ।
ਚਿਹਰੇ 'ਤੇ ਸੋਜ ਹੋਵੇ।
ਸਕਿਨ 'ਤੇ ਕ੍ਰੈਕ ਜਾਂ ਕ੍ਰਸਟ ਬਣਿਆ ਹੋਵੇ।