- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸਾਇੰਟਿਫਿਕ ਰਿਪੋਰਟਸ’ ਵਿਚ ਪ੍ਰਕਾਸ਼ਿਤ ਇਕ ਵਿਵਸਥਿਤ ਸਮੀਖਿਆ ਅਤੇ ਖੁਰਾਕ-ਪ੍ਰਤੀਕਿਰਿਆ ਵਿਸ਼ਲੇਸ਼ਣ ਮੁਤਾਬਕ, ਬਿਨਾਂ ਰੁਕੇ ਲੰਮਾ ਸਮਾਂ ਬੈਠਣ ਨਾਲ ਲੱਤਾਂ ਤੋਂ ਖੂਨ ਦਾ ਵਹਾਅ ਹੌਲਾ ਪੈ ਸਕਦਾ ਹੈ ਅਤੇ ਡੀਪ ਵੇਨ ਥ੍ਰੋਮਬੋਸਿਸ (ਡੀਵੀਟੀ) ਹੋ ਸਕਦਾ ਹੈ। ਸਭ ਤੋਂ ਘੱਟ ਸਰਗਰਮ ਲੋਕਾਂ ਦੇ ਮੁਕਾਬਲੇ ਸਭ ਤੋਂ ਵੱਧ ਸਮਾਂ ਬੈਠੇ ਰਹਿਣ ਵਾਲਿਆਂ ਵਿਚ ਵੀਟੀਈ ਦਾ ਖ਼ਤਰਾ ਕਰੀਬ 24 ਫ਼ੀਸਦੀ ਵੱਧ ਪਾਇਆ ਗਿਆ। ਸਮੀਖਿਆ ਵਿਚ ਇਹ ਵੀ ਸਾਹਮਣੇ ਆਇਆ ਕਿ ਬੈਠੇ ਰਹਿਣ ਦੇ ਹਰ ਵਾਧੂ ਘੰਟੇ ਨਾਲ ਇਹ ਖ਼ਤਰਾ ਦੋ ਫ਼ੀਸਦੀ ਵਧਦਾ ਹੈ।

ਪੀਟੀਆਈ: ਗੇਮਾਂ ਖੇਡਣ, ਓਟੀਟੀ ਸਮੱਗਰੀ ਲਗਾਤਾਰ ਦੇਖਣ ਜਾਂ ਆਨਲਾਈਨ ਕਲਾਸਾਂ ਲੈਣ ਦੌਰਾਨ ਲੰਮਾ ਸਮਾਂ ਬੈਠੇ ਰਹਿਣ ਨਾਲ ਨੌਜਵਾਨਾਂ ਦੀਆਂ ਲੱਤਾਂ ’ਚ ਖੂਨ ਦੇ ਥੱਕੇ ਬਣਨ ਦਾ ਖ਼ਤਰਾ ਵਧ ਸਕਦਾ ਹੈ। ਖੋਜਕਰਤਾਵਾਂ ਨੂੰ ਘੱਟ ਸਰਗਰਮ ਜੀਵਨ-ਸ਼ੈਲੀ ਤੇ ਵੇਨਸ ਥ੍ਰੋਮਬੋਐਂਬੋਲਿਜ਼ਮ (ਵੀਟੀਈ) ਦੇ ਵਧੇ ਹੋਏ ਖ਼ਤਰੇ ਵਿਚਾਲੇ ਸਬੰਧ ਦੇ ਸਬੂਤ ਮਿਲੇ ਹਨ।
‘ਸਾਇੰਟਿਫਿਕ ਰਿਪੋਰਟਸ’ ਵਿਚ ਪ੍ਰਕਾਸ਼ਿਤ ਇਕ ਵਿਵਸਥਿਤ ਸਮੀਖਿਆ ਅਤੇ ਖੁਰਾਕ-ਪ੍ਰਤੀਕਿਰਿਆ ਵਿਸ਼ਲੇਸ਼ਣ ਮੁਤਾਬਕ, ਬਿਨਾਂ ਰੁਕੇ ਲੰਮਾ ਸਮਾਂ ਬੈਠਣ ਨਾਲ ਲੱਤਾਂ ਤੋਂ ਖੂਨ ਦਾ ਵਹਾਅ ਹੌਲਾ ਪੈ ਸਕਦਾ ਹੈ ਅਤੇ ਡੀਪ ਵੇਨ ਥ੍ਰੋਮਬੋਸਿਸ (ਡੀਵੀਟੀ) ਹੋ ਸਕਦਾ ਹੈ। ਸਭ ਤੋਂ ਘੱਟ ਸਰਗਰਮ ਲੋਕਾਂ ਦੇ ਮੁਕਾਬਲੇ ਸਭ ਤੋਂ ਵੱਧ ਸਮਾਂ ਬੈਠੇ ਰਹਿਣ ਵਾਲਿਆਂ ਵਿਚ ਵੀਟੀਈ ਦਾ ਖ਼ਤਰਾ ਕਰੀਬ 24 ਫ਼ੀਸਦੀ ਵੱਧ ਪਾਇਆ ਗਿਆ। ਸਮੀਖਿਆ ਵਿਚ ਇਹ ਵੀ ਸਾਹਮਣੇ ਆਇਆ ਕਿ ਬੈਠੇ ਰਹਿਣ ਦੇ ਹਰ ਵਾਧੂ ਘੰਟੇ ਨਾਲ ਇਹ ਖ਼ਤਰਾ ਦੋ ਫ਼ੀਸਦੀ ਵਧਦਾ ਹੈ।
ਏਅਰੋਸਿਟੀ ਸਥਿਤ ਪੁੱਲਮੈਨ ਅਤੇ ਨੋਵੋਟੇਲ ਵਿਚ ਹਾਲ ਹੀ ਵਿਚ ਹੋਏ ਵੀਐੱਸਆਈ-ਏਐੱਸਵੀਐੱਸ 2 ਸੰਮੇਲਨ ਵਿਚ ਵੀ ਚਿਤਾਵਨੀ ਦਿੱਤੀ ਗਈ ਕਿ ਲੰਮਾ ਸਮਾਂ ਬੈਠੇ ਰਹਿਣ ਨਾਲ ਡੂੰਘੀਆਂ ਨਾੜੀਆਂ ਵਿਚ ਖੂਨ ਦਾ ਥੱਕਾ ਬਣ ਸਕਦਾ ਹੈ। ਜੇ ਇਹ ਥੱਕਾ ਫੇਫੜਿਆਂ ਤੱਕ ਪਹੁੰਚ ਜਾਵੇ ਤਾਂ ਜਾਨਲੇਵਾ ਹੋ ਸਕਦਾ ਹੈ।
ਮਾਹਿਰਾਂ ਮੁਤਾਬਕ, ਜੇ ਕੋਈ ਨੌਜਵਾਨ ਗੇਮਾਂ ਖੇਡਦਿਆਂ ਜਾਂ ਓਟੀਟੀ ਸਮੱਗਰੀ ਲਗਾਤਾਰ ਦੇਖਦਿਆਂ ਚਾਰ, ਪੰਜ ਜਾਂ ਛੇ ਘੰਟੇ ਬੈਠਾ ਰਹਿੰਦਾ ਹੈ, ਤਾਂ ਪਿੰਡਲੀਆਂ ਦੀਆਂ ਮਾਸਪੇਸ਼ੀਆਂ ਖੂਨ ਨੂੰ ਨਾੜੀਆਂ ਰਾਹੀਂ ਅੱਗੇ ਧੱਕਣ ਵਾਲੇ ਪੰਪ ਵਜੋਂ ਢੰਗ ਨਾਲ ਕੰਮ ਨਹੀਂ ਕਰਦੀਆਂ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਡਿਜੀਟਲ ਜੀਵਨ-ਸ਼ੈਲੀ ਵਿਚ ਇਹ ਆਦਤ ਸ਼ਾਮਲ ਕਰਨੀ ਚਾਹੀਦੀ ਹੈ ਕਿ ਲੋਕ ਵਿਚ-ਵਿਚ ਉੱਠ ਕੇ ਕੁਝ ਤੁਰਨ-ਫਿਰਨ।