- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟ੍ਰਾਇਲ ’ਚ, ਟਾਈਪ-2 ਡਾਇਬਟੀਜ਼ ਵਾਲੇ 238 ਅਜਿਹੇ ਬਾਲਗਾਂ ਨੂੰ ਸ਼ਾਮਲ ਕੀਤ ਗਿਆ, ਜੋ ਇੰਸੂਲਿਨ ਨਹੀਂ ਲੈ ਰਹੇ ਸਨ। ਇਨ੍ਹਾਂ ’ਚੋਂ ਕੁਝ ਲੋਕਾਂ ਨੂੰ ਮਾਨੀਟਰਿੰਗ ਡਿਵਾਈਸ ਰਾਹੀਂ ਲਗਾਤਾਰ ਗਲੂਕੋਜ਼ ਦੀ ਨਿਗਰਾਨੀ ਕਰਨ ਦੀ ਸਹੂਲਤ ਦਿੱਤੀ ਗਈ, ਜਦਕਿ ਬਾਕੀ ਲੋਕਾਂ ਨੂੰ ਆਮ ਦੇਖਭਾਲ ਦਿੱਤੀ ਗਈ।

ਨਵੀਂ ਦਿੱਲੀ (ਰਾਇਟਰ) : ਇਕ ਅਧਿਐਨ ਨਾਲ ਪਤਾ ਲੱਗਾ ਹੈ ਕਿ ਪਾਉਣ ਯੋਗ ਕੰਟੀਨਿਊਸ ਗਲੂਕੋਜ਼ ਮਾਨੀਟਰਿੰਗ ਡਿਵਾਈਸ ਉਨ੍ਹਾਂ ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹਨ, ਜੋ ਇੰਸੂਲਿਨ ਨਹੀਂ ਲੈਂਦੇ। ਹੁਣ ਤੱਕ ਇਨ੍ਹਾਂ ਯੰਤਰਾਂ ਦੀ ਵਰਤੋਂ ਸਿਰਫ ਉਨ੍ਹਾਂ ਮਰੀਜ਼ਾਂ ਲਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਜੋ ਇੰਸੂਲਿਨ ਲੈ ਰਹੇ ਹਨ। ਟ੍ਰਾਇਲ ’ਚ, ਟਾਈਪ-2 ਡਾਇਬਟੀਜ਼ ਵਾਲੇ 238 ਅਜਿਹੇ ਬਾਲਗਾਂ ਨੂੰ ਸ਼ਾਮਲ ਕੀਤ ਗਿਆ, ਜੋ ਇੰਸੂਲਿਨ ਨਹੀਂ ਲੈ ਰਹੇ ਸਨ। ਇਨ੍ਹਾਂ ’ਚੋਂ ਕੁਝ ਲੋਕਾਂ ਨੂੰ ਮਾਨੀਟਰਿੰਗ ਡਿਵਾਈਸ ਰਾਹੀਂ ਲਗਾਤਾਰ ਗਲੂਕੋਜ਼ ਦੀ ਨਿਗਰਾਨੀ ਕਰਨ ਦੀ ਸਹੂਲਤ ਦਿੱਤੀ ਗਈ, ਜਦਕਿ ਬਾਕੀ ਲੋਕਾਂ ਨੂੰ ਆਮ ਦੇਖਭਾਲ ਦਿੱਤੀ ਗਈ।
ਅਧਿਐਨ ਦੌਰਾਨ ਮਾਨੀਟਰਿੰਗ ਗਰੁੱਪ ’ਚ ਔਸਤ ਹੀਮੋਗਲੋਬਿਨ ਏ1ਸੀ (ਜੋ ਸਮੇਂ ਨਾਲ ਬਲੱਡ ਸ਼ੂਗਰ ਦੇ ਔਸਤ ਪੱਧਰ ਨੂੰ ਮਾਪਦਾ ਹੈ) 8.8 ਫ਼ੀਸਦੀ ਤੋਂ ਘੱਟ ਕੇ 7.2 ਫ਼ੀਸਦੀ ਹੋ ਗਿਆ, ਜਦਕਿ ਆਮ ਦੇਖਭਾਲ ਵਾਲੇ ਗਰੁੱਪ ’ਚ ਇਹ 8.7 ਫ਼ੀਸਦੀ ਤੋਂ ਘੱਟ ਕੇ 8.0 ਫ਼ੀਸਦੀ ਰਹਿ ਗਿਆ। ਦਿ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ’ਚ ਖੋਜੀਆਂ ਨੇ ਦੱਸਿਆ ਕਿ ਨਿੱਜੀ ਖ਼ਤਰਿਆਂ ਦੇ ਕਾਰਨਾਂ ਨੂੰ ਧਿਆਨ ’ਚ ਰੱਖਣ ਤੋਂ ਬਾਅਦ ਵੀ ਆਮ ਦੇਖਭਾਲ ਪਾਉਣ ਵਾਲੇ ਮਰੀਜ਼ਾਂ ਦੇ ਮੁਕਾਬਲੇ ਡਿਵਾਈਸ ਦੀ ਵਰਤੋਂ ਕਰਨ ਵਾਲਿਆਂ ਦੇ ਐੱਚਬੀਏ1ਸੀ ਪੱਧਰ ’ਚ ਲਗਪਗ ਇਕ ਫ਼ੀਸਦੀ ਦੀ ਜ਼ਿਆਦਾ ਕਮੀ ਦੇਖੀ ਗਈ। ਆਮ ਦੇਖਭਾਲ ਪਾਉਣ ਵਾਲਿਆਂ ਦੇ ਮੁਕਾਬਲੇ ਇਸ ਡਿਵਾਈਸ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਹਰ ਦਿਨ ਲਗਪਗ ਪੰਜ ਘੰਟੇ ਵੱਧ ਸਮਾਂ 70-180 ਐੱਮਜੀ/ਡੀਐੱਲ ਦੀ ਗਲੂਕੋਜ਼ ਟਾਰਗੈੱਟ ਰੇਂਜ ਦੇ ਅੰਦਰ ਬਿਤਇਆ। ਇਹ ਫਾਇਦਾ ਉਮਰ, ਲਿੰਗ, ਨਸਲ, ਬਾਡੀ ਮਾਸ ਇੰਡੈਕਸ, ਆਮਦਨ, ਸਿੱਖਿਆ, ਸਿਹਤ ਬੀਮਾ ਤੇ ਗਲੂਕੋਜ਼ ਘੱਟ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਨਾਲ ਆਜ਼ਾਦ ਰੂਪ ਨਾਲ ਦੇਖਿਆ ਗਿਆ।