- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਆਨੰਦ ਲੈਣ ਲਈ ਪੜ੍ਹਨ ਨਾਲ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ, ਦੂਜਿਆਂ ਪ੍ਰਤੀ ਹਮਦਰਦੀ ਵਧਦੀ ਹੈ ਤੇ ਡਿਮੈਂਸ਼ੀਆ ਦਾ ਖ਼ਤਰਾ ਘੱਟ ਹੁੰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੀ ਪੜ੍ਹਦੇ ਹਾਂ ਜਾਂ ਕਿਵੇਂ ਪੜ੍ਹਦੇ ਹਾਂ।

ਲੰਡਨ (ਪੀਟੀਆਈ) : ਪੜ੍ਹਾਈ-ਲਿਖਾਈ ਸਿਰਫ ਕਰੀਅਰ ਬਣਾਉਣ ਲਈ ਹੀ ਜ਼ਰੂਰੀ ਨਹੀਂ ਹੈ, ਬਲਕਿ ਇਹ ਤੁਹਾਡੀ ਮਾਨਸਿਕ ਸਿਹਤ ਲਈ ਵੀ ਲਾਹੇਵੰਦ ਹੈ। ਕੈਂਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਆਨੰਦ ਲੈਣ ਲਈ ਪੜ੍ਹਨ ਨਾਲ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ, ਦੂਜਿਆਂ ਪ੍ਰਤੀ ਹਮਦਰਦੀ ਵਧਦੀ ਹੈ ਤੇ ਡਿਮੈਂਸ਼ੀਆ ਦਾ ਖ਼ਤਰਾ ਘੱਟ ਹੁੰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੀ ਪੜ੍ਹਦੇ ਹਾਂ ਜਾਂ ਕਿਵੇਂ ਪੜ੍ਹਦੇ ਹਾਂ।
ਸਾਈਕੋਲਾਜੀਕਲ ਮੈਡੀਸਨ ’ਚ ਪ੍ਰਕਾਸ਼ਿਤ ਸਟੱਡੀ ’ਚ ਪ੍ਰੋਫੈਸਰ ਬਾਰਬਰਾ ਸਹਿਕੀਅਨ ਤੇ ਡਾ. ਕ੍ਰਿਸਟਲ ਲੈਂਗਲੀ ਨੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਦਿਲਚਸਪੀ ਲੈ ਕੇ ਆਨੰਦ ਲੈਣ ਲਈ ਪੜ੍ਹਨ ਦੇ ਬਹੁਤ ਫਾਇਦੇ ਹੋ ਸਕਦੇ ਹਨ ਤੇ ਦੂਜਿਆਂ ਨਾਲ ਪੜ੍ਹਨ ਨਾਲ, ਭਾਵੇਂ ਉਹ ਬੁੱਕ ਕਲੱਬ ਦਾ ਹਿੱਸਾ ਹੋਵੇ ਜਾਂ ਮਾਪਿਆਂ ਦਾ ਆਪਣੇ ਬੱਚਿਆਂ ਨਾਲ ਪੜ੍ਹਨਾ, ਤੇ ਹੋਰ ਵੀ ਜ਼ਿਆਦਾ ਫਾਇਦੇ ਮਿਲ ਸਕਦੇ ਹਨ। ਸਹਿਕੀਅਨ ਨੇ ਕਿਹਾ ਕਿ ਪੜ੍ਹਨਾ ਸਾਡੇ ਦਿਮਾਗ਼ ਦੀ ਸਿਹਤ ਨੂੰ ਬਿਹਤਰ ਬਣਾਉਣ, ਜ਼ਰੂਰੀ ਸੋਚਣ-ਸਮਝਣ ਦੀ ਸਮਰੱਥਾ ਵਿਕਸਿਤ ਕਰਨ ਦਾ ਸ਼ਾਨਦਾਰ ਤਰੀਕਾ ਹੈ। ਇਸਦੇ ਫਾਇਦਿਆਂ ਨਾਲ ਵਧਦੇ ਸਬੂਤਾਂ ਨੂੰ ਦੇਖਦੇ ਹੋਏ ਸਾਨੂੰ ਬਚਪਨ ਤੋਂ ਹੀ ਇਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਇਸ ਨਾਲ ਸਾਨੂੰ ਜੀਵਨ ਭਰ ਇਥੋਂ ਤੱਕ ਕਿ ਬੁਢਾਪੇ ’ਚ ਵੀ ਫਾਇਦੇ ਮਿਲ ਸਕਦੇ ਹਨ।
ਬੇਹੱਦ ਦਿਲਚਸਪੀ ਨਾਲ ਕਿਸੇ ਚੀਜ਼ ਨੂੰ ਪੜ੍ਹਨ ਦੇ ਫਾਇਦਿਆਂ ਦੇ ਸਬੰਧ ’ਚ ਕੁਝ ਸਭ ਤੋਂ ਮਜ਼ਬੂਤ ਸਬੂਤ ਸਹਿਕੀਅਨ, ਲੈਂਗਲੀ ਤੇ ਉਨ੍ਹਾਂ ਦੇ ਸਾਥੀਆਂ ਦੀ ਦਸ ਹਜ਼ਾਰ ਤੋਂ ਵੱਧ ਨੌਜਵਾਨਾਂ ’ਤੇ ਕੀਤੀ ਗਈ ਸਟੱਡੀ ਨਾਲ ਮਿਲਦੇ ਹਨ। ਇਸ ਵਿਚ ਪਾਇਆ ਗਿਆ ਕਿ ਜਿਹੜੇ ਬੱਚਿਆਂ ਨੇ ਮਜ਼ੇ ਲਈ ਪੜ੍ਹਨਾ ਸ਼ੁਰੂ ਕੀਤਾ, ਉਨ੍ਹਾਂ ’ਚ ਕਈ ਫਾਇਦੇ ਦੇਖੇ ਗਏ, ਜਿਵੇਂ ਕਿ ਬਿਹਤਰ ਧਿਆਨ, ਯਾਦਦਾਸ਼ਤ ਤੇ ਸੋਚਣ-ਸਮਝਣ ਦੀ ਸਮਰੱਥਾ, ਪੜ੍ਹਾਈ-ਲਿਖਾਈ ’ਚ ਬਿਹਤਰ ਨਤੀਜੇ, ਮਾਨਸਿਕ ਸਿਹਤ ਨਾਲ ਜੁੜੀਆਂ ਘੱਟ ਸਮੱਸਿਆਵਾਂ ਤੇ ਜ਼ਿਆਦਾ ਨੀਂਦ ਤੇ ਘੱਟ ਸਕ੍ਰੀਨ ਟਾਈਮ ਵਰਗੀ ਸਿਹਤਮੰਦ ਜੀਵਨਸ਼ੈਲੀ। ਇਸ ਨਾਲ ਬਜ਼ੁਰਗਾਂ ’ਚ ਡਿਮੈਂਸ਼ੀਆ ਦਾ ਵੀ ਖ਼ਤਰਾ ਬੇਹੱਦ ਘੱਟ ਸੀ।