- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਆਦਾ ਤਾਪਮਾਨ ਦਾ ਸਬੰਧ ਬੱਚਿਆਂ ’ਚ ਸਿੱਖਣ ਤੇ ਪੜ੍ਹਾਈ-ਲਿਖਾਈ ’ਚ ਖਰਾਬ ਪ੍ਰਦਰਸ਼ਨ ਨਾਲ ਵੀ ਰਿਹਾ ਹੈ। 23 ਵਿਸ਼ਵ ਅਧਿਐਨਾਂ ਦੇ ਡਾਟਿਆਂ ਦੀ ਸਮੀਖਿਆ ਕਰਨ ਵਾਲੇ ਖੋਜਕਰਤਾਵਾਂ ਨੇ ਪਾਇਆ ਕਿ ਹੀਟਵੇਵ ਦੌਰਾਨ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ 25 ਫ਼ੀਸਦੀ ਤੇ ਜ਼ਿਆਦਾ ਤਾਪਮਾਨ ’ਚ 1.5 ਫ਼ੀਸਦੀ ਵੱਧ ਜਾਂਦਾ ਹੈ।

ਪੀਟੀਆਈ। ਤਾਪਮਾਨ, ਹੀਟਵੇਵ ਤੇ ਮਾਨਸਿਕ ਸਿਹਤ ਦਰਮਿਆਨ ਸਬੰਧ ’ਤੇ ਕੀਤੇ ਗਏ ਵਿਸ਼ਵ ਅਧਿਐਨ ਦੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਪੰਜ ਤੋਂ 18 ਸਾਲ ਦੀ ਉਮਰ ਦੇ ਬੱਚੇ ਸਭ ਤੋਂ ਜ਼ਿਆਦਾ ਖਤਰੇ ’ਚ ਹਨ। ਅਧਿਐਨ ’ਚ ਨਤੀਜੇ ਇੰਟਰਨੈਸ਼ਨਲ ਜਰਨਲ ਆਫ ਐਪੀਡੈਮੀਓਲਾਜੀ ’ਚ ਛਪਿਆ ਹੈ। ਆਸਟ੍ਰੇਲੀਆ ਦੀ ਫਲਿੰਡਰਸ ਯੂਨੀਵਰਸਿਟੀ ਦੇ ਕਾਲਜ ਆਫ ਮੈਡੀਸਨ ਐਂਡ ਪਬਲਿਕ ਹੈਲਥ ’ਚ ਐਪੀਡੈਮੀਓਲਾਜਿਸਟ ਤੇ ਐਸੋਸ਼ੀਏ ਪ੍ਰੋਫੈਸਰ ਸਟੀਫਨਸ ਨੇ ਕਿਹਾ ਕਿ ਬੱਚਿਆਂ ਦੇ ਪੌਣ ਪਾਣੀ ਪਰਿਵਰਤਨ ਨਾਲ ਜ਼ਿਆਦਾ ਪ੍ਰਭਾਵਿਤ ਹੋਣ ਦੇ ਕਈ ਕਾਰਨ ਹਨ, ਜਿਹੜੇ ਸਮਾਜਿਕ ਤੇ ਵਿਕਾਸ ਨਾਲ ਜੁੜੇ ਤਣਾਵਾਂ ਨਾਲ ਜੁੜੇ ਹਨ।
ਇਨ੍ਹਾਂ ’ਚ ਬਾਹਰੀ ਸਰਗਰਮੀਆਂ, ਉਨ੍ਹਾਂ ਦੀ ਸਿੱਖਿਆ ਤੇ ਮਨੋਰੰਜਨ ਦੇ ਮੌਕਿਆਂ ’ਚ ਰੁਕਾਵਟਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਵਾਨੀ ਦੇ ਅਵਸਥਾ ਮਾਨਸਿਕ ਸਿਹਤ ਦੇ ਵਿਕਾਸ ਲਈ ਵੀ ਇਕ ਸੰਵੇਦਨਸ਼ੀਲ ਦੌਰ ਹੁੰਦਾ ਹੈ, ਜਿਸ ਨਾਲ ਜ਼ਿਆਦਾ ਗਰਮੀ ਤੋਂ ਪ੍ਰਭਾਵਿਤ ਹੋਣ ਦਾ ਖਤਰਾ ਵੱਧ ਸਕਦਾ ਹੈ। ਜ਼ਿਆਦਾ ਤਾਪਮਾਨ ਦਾ ਸਬੰਧ ਬੱਚਿਆਂ ’ਚ ਸਿੱਖਣ ਤੇ ਪੜ੍ਹਾਈ-ਲਿਖਾਈ ’ਚ ਖਰਾਬ ਪ੍ਰਦਰਸ਼ਨ ਨਾਲ ਵੀ ਰਿਹਾ ਹੈ। 23 ਵਿਸ਼ਵ ਅਧਿਐਨਾਂ ਦੇ ਡਾਟਿਆਂ ਦੀ ਸਮੀਖਿਆ ਕਰਨ ਵਾਲੇ ਖੋਜਕਰਤਾਵਾਂ ਨੇ ਪਾਇਆ ਕਿ ਹੀਟਵੇਵ ਦੌਰਾਨ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ 25 ਫ਼ੀਸਦੀ ਤੇ ਜ਼ਿਆਦਾ ਤਾਪਮਾਨ ’ਚ 1.5 ਫ਼ੀਸਦੀ ਵੱਧ ਜਾਂਦਾ ਹੈ।
ਸਟੀਫਨਸ ਨੇ ਕਿਹਾ ਕਿ ਇਸਦੇ ਅਸਰ ਨਾਲ ਗਰਮ ਰਾਤਾਂ ’ਚ ਨੀਂਦ ’ਚ ਰੁਕਾਵਟ ਪੈਣਾ ਸ਼ਾਮਲ ਹੋ ਸਕਦਾ ਹੈ, ਜਿਸ ਨਾਲ ਸਿਹਤ ਤੇ ਭਾਵਨਾਵਾਂ ਨੂੰ ਸੰਭਾਲਣ ਦੀ ਸਮਰੱਥਾ ’ਤੇ ਅਸਰ ਪੈ ਸਕਦਾ ਹੈ। ਨਾਲ ਹੀ, ਮਾਤਾ-ਪਿਤਾ ਦੀ ਮਾਨਸਿਕ ਸਿਹਤ, ਦੇਖਭਾਲ ਦਾ ਤਣਾਅ ਤੇ ਪਰਿਵਾਰ ’ਚ ਝਗੜੇ ਵਰਗੇ ਅਸਿੱਧੇ ਅਸਰ ਵੀ ਹੋ ਸਕਦੇ ਹਨ। ਇਹ ਸਾਰੇ ਹੀਟਵੇਵ ਤੇ ਮੌਸਮ ਦੀ ਸਿਖਰ ਘਟਨਾਵਾਂ ਦੌਰਾਨ ਵੱਧ ਜਾਂਦੇ ਹਨ, ਜਿਹੜੇ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ। ਇਹ ਨਤੀਜੇ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਪੌਣ ਪਾਣੀ ਅਨੁਕੂਲ ਦੀਆਂ ਕੋਸ਼ਿਸ਼ਾਂ ’ਚ ਮਾਨਸਿਕ ਸਿਹਤ ਨੂੰ ਸ਼ਾਮਲ ਕੀਤਾ ਜਾਏ ਤੇ ਬੱਚਿਆਂ ਤੇ ਨੌਜਵਾਨਾਂ ਲਈ ਖਾਸ ਉਪਾਅ ਕੀਤੇ ਜਾਣ।