- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਾਹਰਨ ਵਜੋਂ, ਘੱਟ ਵਜ਼ਨ ਵਾਲੇ ਬੱਚਿਆਂ ਦੇ ਜਨਮ ਦੇ ਮਾਮਲੇ ਵਿਚ, ਗਰਭ ਅਵਸਥਾ ਦੌਰਾਨ ਲਗਾਤਾਰ ਪੈਣ ਵਾਲੇ ਹਰ ਵਾਧੂ ਭਿਆਨਕ ਗਰਮੀ ਦੇ ਦਿਨ ਤੋਂ ਹੋਰ ਕਾਰਕਾਂ ਨੂੰ ਧਿਆਨ ਵਿਚ ਰੱਖਣ ਦੇ ਬਾਅਦ ਵੀ ਸ਼ੰਕਾ ਲਗਪਗ ਇਕ ਪ੍ਰਤੀਸ਼ਤ ਵਧ ਜਾਂਦੀ ਹੈ। ਭਾਰਤ ਵਿਚ ਗਰਭ ਅਵਸਥਾ ਦੇ ਉਲਟ ਨਤੀਜਿਆਂ ’ਤੇ ਭਿਆਨਕ ਗਰਮੀ ਦੇ ਤਣਾਅ ਦਾ ਪ੍ਰਭਾਵ, ਇਸ ਸਿਰਲੇਖ ਵਾਲੇ ਅਧਿਐਨ ਨੂੰ ਇਨਵਾਇਰਨਮੈਂਟਲ ਰਿਸਰਚ ਕਮਿਊਨੀਕੇਸ਼ਨਜ਼ ਪੱਤਰਿਕਾ ਵਿਚ ਪ੍ਰਕਾਸ਼ਿਤ ਕੀਤਾ ਗਿਆ।

ਪੀਟੀਆਈ, ਲਾਈਫਸਟਾਈਲ। ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਲਗਾਤਾਰ ਭਿਆਨਕ ਗਰਮੀ ਕਾਰਨ ਘੱਟ ਵਜ਼ਨ ਵਾਲੇ ਬੱਚਿਆਂ ਦੇ ਜਨਮ, ਸਮੇਂ ਤੋਂ ਪਹਿਲਾਂ ਜਨਮ ਅਤੇ ਮਰੇ ਹੋਏ ਬੱਚਿਆਂ ਦੇ ਜਨਮ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਇਸ ਦਾ ਪ੍ਰਭਾਵ ਗਰਭ ਅਵਸਥਾ ਦੇ ਕਿਸ ਪੜਾਅ ਵਿਚ ਗਰਮੀ ਪਈ, ਇਸ ’ਤੇ ਨਿਰਭਰ ਕਰਦਾ ਹੈ।
ਉਦਾਹਰਨ ਵਜੋਂ, ਘੱਟ ਵਜ਼ਨ ਵਾਲੇ ਬੱਚਿਆਂ ਦੇ ਜਨਮ ਦੇ ਮਾਮਲੇ ਵਿਚ, ਗਰਭ ਅਵਸਥਾ ਦੌਰਾਨ ਲਗਾਤਾਰ ਪੈਣ ਵਾਲੇ ਹਰ ਵਾਧੂ ਭਿਆਨਕ ਗਰਮੀ ਦੇ ਦਿਨ ਤੋਂ ਹੋਰ ਕਾਰਕਾਂ ਨੂੰ ਧਿਆਨ ਵਿਚ ਰੱਖਣ ਦੇ ਬਾਅਦ ਵੀ ਸ਼ੰਕਾ ਲਗਪਗ ਇਕ ਪ੍ਰਤੀਸ਼ਤ ਵਧ ਜਾਂਦੀ ਹੈ। ਭਾਰਤ ਵਿਚ ਗਰਭ ਅਵਸਥਾ ਦੇ ਉਲਟ ਨਤੀਜਿਆਂ ’ਤੇ ਭਿਆਨਕ ਗਰਮੀ ਦੇ ਤਣਾਅ ਦਾ ਪ੍ਰਭਾਵ, ਇਸ ਸਿਰਲੇਖ ਵਾਲੇ ਅਧਿਐਨ ਨੂੰ ਇਨਵਾਇਰਨਮੈਂਟਲ ਰਿਸਰਚ ਕਮਿਊਨੀਕੇਸ਼ਨਜ਼ ਪੱਤਰਿਕਾ ਵਿਚ ਪ੍ਰਕਾਸ਼ਿਤ ਕੀਤਾ ਗਿਆ।
ਖੋਜਕਰਤਿਆਂ ਨੇ ਭਾਰਤ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਅੰਕੜਿਆਂ ਦਾ ਇਸਤੇਮਾਲ ਕੀਤਾ ਅਤੇ 2015 ਤੋਂ 2020 ਦਰਮਿਆਨ ਦਰਜ ਕੀਤੇ ਗਏ 2,09,266 ਜਨਮਾਂ ਦਾ ਅਧਿਐਨ ਕੀਤਾ। ਫਿਰ ਉਨ੍ਹਾਂ ਨੇ ਹਰ ਜਨਮ ਨੂੰ ਮਾਂ ਦੀ ਗਰਭ ਅਵਸਥਾ ਦੌਰਾਨ ਸਥਾਨਕ ਗਰਮੀ ਦੀਆਂ ਸਥਿਤੀਆਂ ਨਾਲ ਜੋੜਿਆ। ਕੁਈਨਜ਼ਲੈਂਡ ਯੂਨੀਵਰਸਿਟੀ ਦੀ ਖੋਜਕਰਤਾ ਅਤੇ ਇਸ ਅਧਿਐਨ ਦੀ ਮੁੱਖ ਲੇਖਿਕਾ ਵਿਨੀਤਾ ਵਿੰਸੈਂਟ ਨੇ ਕਿਹਾ, ‘ਗਰਭ ਅਵਸਥਾ ਦੌਰਾਨ ਗਰਮੀ ਕੋਈ ਆਮ ਸਥਿਤੀ ਨਹੀਂ ਹੈ। ਸਾਡੇ ਅੰਕੜੇ ਦੱਸਦੇ ਹਨ ਕਿ ਮਾਂ ਦੁਆਰਾ ਸਹਿਣ ਕੀਤੀ ਜਾਣ ਵਾਲੀ ਬਹੁਤ ਜ਼ਿਆਦਾ ਗਰਮੀ ਦਾ ਹਰ ਵਾਧੂ ਦਿਨ ਉਸ ਦੇ ਬੱਚੇ ਲਈ ਜੋਖ਼ਮ ਨੂੰ ਵਧਾਉਂਦਾ ਹੈ ਅਤੇ ਇਹ ਜੋਖ਼ਮ ਉਨ੍ਹਾਂ ਔਰਤਾਂ ’ਤੇ ਸਭ ਤੋਂ ਵੱਧ ਅਸਰਅੰਦਾਜ਼ ਹੁੰਦਾ ਹੈ ਜੋ ਪਹਿਲਾਂ ਹੀ ਸੰਵੇਦਨਸ਼ੀਲ ਹਨ।’
ਉਨ੍ਹਾਂ ਕਿਹਾ, ‘ਜਿਵੇਂ-ਜਿਵੇਂ ਲੂ ਦੀ ਮਿਆਦ ਵਧਦੀ ਜਾ ਰਹੀ ਹੈ, ਗਰਭਵਤੀ ਔਰਤਾਂ ਦੀ ਸੁਰੱਖਿਆ ਭਾਰਤ ਦੀ ਗਰਮ ਜਲਵਾਯੂ ਨਾਲ ਨਿਪਟਣ ਦੀ ਯੋਜਨਾ ਦਾ ਇਕ ਹਿੱਸਾ ਹੋਣੀ ਚਾਹੀਦੀ ਹੈ। ਅਧਿਐਨ ਵਿਚ ਦੇਖਿਆ ਗਿਆ ਹੈ ਕਿ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਵਿਚ ਬੇਹੱਦ ਗਰਮੀ ਦੇ ਸੰਪਰਕ ਵਿਚ ਆਉਣ ਨਾਲ ਸਮੇਂ ਤੋਂ ਪਹਿਲਾਂ ਜਣੇਪੇ ਦਾ ਖ਼ਤਰਾ ਵਧ ਜਾਂਦਾ ਹੈ। ਦੂਜੀ ਤਿਮਾਹੀ ਵਿਚ ਗਰਮੀ ਦੇ ਸੰਪਰਕ ਵਿਚ ਆਉਣ ਨਾਲ ਬੱਚੇ ਦਾ ਵਜ਼ਨ ਘੱਟ ਹੋ ਸਕਦਾ ਹੈ।
ਅਧਿਐਨ ਅਨੁਸਾਰ, ਮਰੇ ਹੋਏ ਬੱਚੇ ਦੇ ਜਨਮ ਦਾ ਜੋਖ਼ਮ ਤੀਜੀ ਤਿਮਾਹੀ ਵਿਚ ਗਰਮੀ ਦੇ ਸੰਪਰਕ ਵਿਚ ਆਉਣ ਨਾਲ ਸਭ ਤੋਂ ਵੱਧ ਪ੍ਰਤੀਤ ਹੁੰਦਾ ਹੈ, ਹਾਲਾਂਕਿ ਇਹ ਅਨੁਮਾਨ ਪੂਰੀ ਤਰ੍ਹਾਂ ਸਹੀ ਨਹੀਂ ਹੈ। ਘੱਟ ਬਾਡੀ ਮਾਸ ਇੰਡੈਕਸ (18.5 ਤੋਂ ਘੱਟ) ਵਾਲੀਆਂ ਮਾਵਾਂ ਨੂੰ ਆਮ ਵਜ਼ਨ ਵਾਲੀਆਂ ਮਾਵਾਂ ਦੀ ਤੁਲਨਾ ਵਿਚ ਗਰਮੀ ਦੇ ਸੰਪਰਕ ਵਿਚ ਆਉਣ ਨਾਲ ਬੱਚੇ ਦੇ ਘੱਟ ਵਜ਼ਨ ਦਾ ਜੋਖ਼ਮ ਕਾਫ਼ੀ ਵੱਧ ਹੁੰਦਾ ਹੈ।