- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਕਡ ਫੂਡ ਖਾਂਦੇ ਸਮੇਂ ਅਜਿਹੇ ਖੁਰਾਕੀ ਪਦਾਰਥਾਂ ਨੂੰ ਚੁਣਨਾ ਸਭ ਤੋਂ ਚੰਗਾ ਹੈ ਜਿਨ੍ਹਾਂ ’ਤੇ ‘ਹੋਲ ਗ੍ਰੇਨ’ (ਸਾਬਤ ਅਨਾਜ) ਲਿਖਿਆ ਹੋਵੇ। ਬਸ ਇੱਥੇ ਹੀ ਨਾ ਰੁਕੋ। ਇੰਡੀਗ੍ਰੈਂਟਸ ਦੀ ਸੂਚੀ ਦੇਖੋ ਅਤੇ ਜੇਕਰ ‘ਹੋਲ’ ਸ਼ਬਦ ਲਿਸਟ ਵਿਚ ਉੱਪਰ ਵੱਲ ਹੈ, ਤਾਂ ਇਸ ਦਾ ਮਤਲਬ ਹੈ ਕਿ ਪ੍ਰੋਡਕਟ ਜ਼ਿਆਦਾ ਸਾਬਤ ਅਨਾਜ ਨਾਲ ਬਣਿਆ ਹੈ।

ਨਿਊਯਾਰਕ ਟਾਈਮਜ਼: ਜੋ ਲੋਕ ਤੇਜ਼ੀ ਨਾਲ ਵਜ਼ਨ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਕਾਰਬੋਹਾਈਡ੍ਰੇਟ ਵਾਲੀਆਂ ਚੀਜ਼ਾਂ (ਜਿਵੇਂ ਫਲ, ਸਟਾਰਚ ਵਾਲੀਆਂ ਸਬਜ਼ੀਆਂ ਅਤੇ ਅਨਾਜ)ਨੂੰ ਘੱਟ ਕਰਨਾ ਅਤੇ ਪ੍ਰੋਟੀਨ ਤੇ ਫੈਟ ਵਾਲੀਆਂ ਚੀਜ਼ਾਂ (ਜਿਵੇਂ ਮੀਟ, ਆਂਡੇ ਅਤੇ ਪਨੀਰ) ਨੂੰ ਜ਼ਿਆਦਾ ਮਹੱਤਵ ਦੇਣਾ ਲੰਬੇ ਸਮੇਂ ਤੋਂ ਭਰੋਸੇਮੰਦ ਤਰੀਕਾ ਰਿਹਾ ਹੈ। ਪਰ ਨਿਊਟ੍ਰੀਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੇ ਕਈ ਅਜਿਹੇ ਤਰੀਕਿਆਂ ਦੀ ਤਰ੍ਹਾਂ ਜਿਨ੍ਹਾਂ ਵਿਚ ਕੁਝ ਚੀਜ਼ਾਂ ’ਤੇ ਰੋਕ ਲਗਾਈ ਜਾਂਦੀ ਹੈ, ਘੱਟ ਕਾਰਬੋਹਾਈਡ੍ਰੇਟ ਵਾਲੀ ਡਾਈਟ ਦੇ ਨੁਕਸਾਨ ਵੀ ਹੋ ਸਕਦੇ ਹਨ। ਯੇਲ ਸਕੂਲ ਆਫ ਮੈਡੀਸਨ ਵਿਚ ਇੰਟਰਨਲਮੈਡੀਸਨ ਨਾਲ ਜੁੜੇ ਡਾ. ਨੇਟ ਵੁੱਡ ਨੇ ਕਿਹਾ, ‘‘ ਮੈਂ ਕਦੇ ਕਿਸੇ ਮਰੀਜ਼ ਨੂੰ ਘੱਟ ਕਾਰਬੋਹਾਈਡ੍ਰੇਟ ਵਾਲੀ ਡਾਈਟ ਲੈਣ ਦੀ ਸਲਾਹ ਨਹੀਂ ਦਿੱਤੀ ਹੈ, ਅਤੇ ਨਾ ਹੀ ਅੱਗੇ ਅਜਿਹਾ ਕਰਨ ਦਾ ਮੇਰਾ ਕੋਈ ਇਰਾਦਾ ਹੈ।’’ ਉਨ੍ਹਾਂ ਅਤੇ ਦੂਜੇ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਰਬੋਹਾਈਡ੍ਰੇਟ ਤੁਹਾਡੇ ਵਜ਼ਨ, ਡਾਇਬਟੀਜ਼ ਹੋਣ ਦੇ ਜੋਖ਼ਮ ਜਾਂ ਆਮ ਸਿਹਤ ’ਤੇ ਅਸਰ ਪਾ ਸਕਦੇ ਹਨ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਇਸ ਗੱਲ ’ਤੇ ਧਿਆਨ ਦਿਉ ਕਿ ਤੁਸੀਂ ਕਿਸ ਤਰ੍ਹਾਂ ਦੇ ਕਾਰਬੋਹਾਈਡ੍ਰੇਟ ਲੈ ਰਹੇ ਹੋ। ਪੈਕਡ ਫੂਡ ਖਾਂਦੇ ਸਮੇਂ ਅਜਿਹੇ ਖੁਰਾਕੀ ਪਦਾਰਥਾਂ ਨੂੰ ਚੁਣਨਾ ਸਭ ਤੋਂ ਚੰਗਾ ਹੈ ਜਿਨ੍ਹਾਂ ’ਤੇ ‘ਹੋਲ ਗ੍ਰੇਨ’ (ਸਾਬਤ ਅਨਾਜ) ਲਿਖਿਆ ਹੋਵੇ। ਬਸ ਇੱਥੇ ਹੀ ਨਾ ਰੁਕੋ। ਇੰਡੀਗ੍ਰੈਂਟਸ ਦੀ ਸੂਚੀ ਦੇਖੋ ਅਤੇ ਜੇਕਰ ‘ਹੋਲ’ ਸ਼ਬਦ ਲਿਸਟ ਵਿਚ ਉੱਪਰ ਵੱਲ ਹੈ, ਤਾਂ ਇਸ ਦਾ ਮਤਲਬ ਹੈ ਕਿ ਪ੍ਰੋਡਕਟ ਜ਼ਿਆਦਾ ਸਾਬਤ ਅਨਾਜ ਨਾਲ ਬਣਿਆ ਹੈ। ਸਾਬਤ ਅਨਾਜ ਵਾਲੇ ਪ੍ਰੋਡਕਟ ਨੂੰ ਸਰੀਰ ਵਿਚ ਪਚਣ ਵਿਚ ਕਿੰਨਾ ਸਮਾਂ ਲੱਗਦਾ ਹੈ, ਇਸ ਵਿਚ ਫ਼ਰਕ ਹੋ ਸਕਦਾ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਨਾਜ ਦੀ ਕਿੰਨੀ ਪ੍ਰੋਸੈਸਿੰਗ ਹੋਈ ਹੈ। ਉਨ੍ਹਾਂ ਨੇ ਸਮਝਾਇਆ ਕਿ ਅਜਿਹੇ ਅਨਾਜ ਚੁਣਨਾ ਬਿਹਤਰ ਹੈ ਜਿਨ੍ਹਾਂ ਨੂੰ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ ਕਿਉਂਕਿ ਇਨ੍ਹਾਂ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਨਹੀਂ ਵਧਦੀ। ਮਿਸਾਲ ਵਜੋਂ, ਇੰਸਟੈਂਟ ਓਟਸ ਸਰੀਰ ਵਿਚ ਜਲਦੀ ਪਚ ਜਾਂਦੇ ਹਨ ਜਦਕਿ ਸਟੂਲ ਕੱਟ ਓਟਸ ਨੂੰ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਪਕਾਉਣ ਵਿਚ ਲੱਗਣ ਵਾਲੇ ਸਮੇਂ ਨੂੰ ਪਚਣ ਵਿਚ ਲੱਗਣ ਵਾਲੇ ਸਮੇਂ ਨਾਲ ਜੋੜ ਕੇ ਦੇਖਣਾ ਫ਼ਾਇਦੇਮੰਦ ਹੈ। ਜਿੰਨਾ ਜ਼ਿਆਦਾ ਸਮਾਂ ਲੱਗੇਗਾ, ਓਨਾ ਹੀ ਬਿਹਤਰ ਹੋਵੇਗਾ।