- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੂੰ ਸਾਰਾ ਦਿਨ ਨੀਂਦ ਆਉਂਦੀ ਰਹਿੰਦੀ ਹੈ ਤੇ ਅਚਾਨਕ ਮਾਂਸਪੇਸ਼ੀਆਂ ’ਚ ਕਮਜ਼ੋਰੀ ਵੀ ਮਹਿਸੂਸ ਹੋ ਸਕਦੀ ਹੈ। ਅਜਿਹੇ ਲੋਕਾਂ ਲਈ ਇਕ ਨਵੀਂ ਦਵਾਈ ਬਹੁਤ ਲਾਭਦਾਇਕ ਪਾਈ ਗਈ ਹੈ। ਇਸਦਾ ਨਾਂ ਓਰਜੇਫੁਲ ਹੈ।

ਨਿਊਯਾਰਕ ਟਾਈਮਜ਼: ਤੁਹਾਨੂੰ ਕਈ ਲੋਕ ਦਿਨ ’ਚ ਸੌਂਦੇ ਨਜ਼ਰ ਆਉਂਦੇ ਹੋਣਗੇ। ਜੇਕਰ ਇਹ ਕਿਸੇ ਥਕਾਵਟ ਦੇ ਕਾਰਨ ਹੁੰਦਾ ਹੈ ਤਾਂ ਅਲੱਗ ਗੱਲ ਹੈ ਪਰ ਕਈ ਲੋਕਾਂ ਨੂੰ ਤੁਸੀਂ ਦੇਖਦੇ ਹੋਵੇਗੇ ਕਿ ਇਹ ਅਕਸਰ ਉਨ੍ਹਾਂ ਦੇ ਨਾਲ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕ ਨਾਰਕੋਲੇਪਸੀ ਦੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਨੂੰ ਸਾਰਾ ਦਿਨ ਨੀਂਦ ਆਉਂਦੀ ਰਹਿੰਦੀ ਹੈ ਤੇ ਅਚਾਨਕ ਮਾਂਸਪੇਸ਼ੀਆਂ ’ਚ ਕਮਜ਼ੋਰੀ ਵੀ ਮਹਿਸੂਸ ਹੋ ਸਕਦੀ ਹੈ। ਅਜਿਹੇ ਲੋਕਾਂ ਲਈ ਇਕ ਨਵੀਂ ਦਵਾਈ ਬਹੁਤ ਲਾਭਦਾਇਕ ਪਾਈ ਗਈ ਹੈ। ਇਸਦਾ ਨਾਂ ਓਰਜੇਫੁਲ ਹੈ।
ਇਹ ਦਵਾਈ ਦਿਮਾਗ ’ਚ ਪਾਏ ਜਾਣ ਵਾਲੇ ਇਕ ਜ਼ਰੂਰੀ ਪੇਪਟਾਈਡ, ਓਰੇਕਸਿਨ ਦੀ ਨਕਲ ਕਰਨ ਦੀ ਖੋਜ ’ਚ ਸਫਲਤਾ ਹੈ। ਇਹ ਪੇਪਟਾਈਡ ਟਾਈਪ-1 ਨਾਰਕੋਲੈਪਸੀ ਤੋਂ ਪੀੜਤ ਲੋਕਾਂ ’ਚ ਗੈਰਹਾਜ਼ਰ ਹੁੰਦਾ ਹੈ। ਅਮਰੀਕਾ ’ਚ ਇਕ ਲੱਖ 20 ਹਜ਼ਾਰ ਲੋਕ ਇਸ ਤਰ੍ਹਾਂ ਦੀਆਂ ਨਾਰਕੋਲੈਪਸੀ ਦੇ ਇਲਾਜਾਂ ਦੇ ਪ੍ਰੀਖਣ ਦੇ ਸਮੇਂ ਸ਼ਖਸ ਨੂੰ ਜਗਾਏ ਰੱਖਣ ਦਾ ਪ੍ਰੀਖਣ ਕੀਤਾ ਗਿਆ। ਇਸ ਦੌਰਾਨ ਵਿਅਕਤੀ ਨੂੰ 40 ਮਿੰਟ ਲਈ ਇਕ ਹਲਕੀ ਰੋਸ਼ਨੀ ਵਾਲੇ ਕਮਰੇ ’ਚ ਬਿਠਾਇਆ ਗਿਆ।
ਸਟੈਨਫੋਰਡ ਯੂਨੀਵਰਸਿਟੀ ਦੇ ਨੀਂਦ ਖੋਜਕਰਤਾ ਤੇ ਓਰਜੇਫੁਲ ਦੇ ਪ੍ਰੀਖਣ ਦੇ ਪ੍ਰਮੁੱਖ ਖੋਜਕਰਤਾਵਾਂ ’ਚੋਂ ਇਕ ਡਾ. ਇਮੈਨੁਅਲ ਮਿਗਨੋਟ ਨੇ ਕਿਹਾ ਕਿ ਤੁਹਾਨੂੰ ਜਾਗਦੇ ਰਹਿਣਾ ਪਵੇਗਾ। ਤੁਸੀਂ ਪੜ੍ਹ ਨਹੀਂ ਸਕਦੇ, ਟੀਵੀ ਨਹੀਂ ਦੇਖ ਸਕਦੇ, ਗੱਲ ਨਹੀਂ ਕਰ ਸਕਦੇ। ਇਕ ਸਾਧਾਰਨ ਵਿਅਕਤੀ ਲਈ ਵੀ ਇਹ ਮੁਸ਼ਕਲ ਹੁੰਦਾ ਹੈ। ਨਾਰਕੋਲੇਪਸੀ ਤੋਂ ਪੀੜਤ ਵਿਅਕਤੀ ਲਈ ਇਹ ਨਾਮੁਮਕਿਨ ਹੈ। ਦ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ’ਚ ਛਪੇ ਅਧਿਐਨ ਦੇ ਮੁਤਾਬਕ, ਇਲਾਜ ਤੋਂ ਪਹਿਲਾਂ ਮਰੀਜ਼ ਚਾਰ ਤੋਂ ਪੰਜ ਮਿੰਟਾਂ ਦੇ ਅੰਦਰ ਸੌਂ ਜਾਂਦੇ ਸਨ। ਦੋ ਅੰਤਿਮ ਪੜਾਅ ਦੇ ਪ੍ਰੀਖਣਾਂ ’ਚ 16 ਤੋਂ 70 ਸਾਲ ਦੀ ਉਮਰ ਦੇ 300 ਰੋਗੀਆਂ ਨੂੰ 12 ਹ ਫਤਿਆਂ ਤੱਕ ਜਾਂ ਤਾਂ ਓਰਜੇਫੁਲ ਜਾਂ ਪਲੇਸੀਬੋ ਦਿੱਤਾ ਗਿਆ। ਇਕ ਹੋਰ ਖੋਜਕਰਤਾ ਡਾ. ਥਾਮਸ ਸਕੈਮੇਲ ਦੇ ਮੁਤਾਬਕ, ਓਰਜੇਫੁਲ ਲੈਣ ’ਤੇ ਉਹ 20 ਮਿੰਟਾਂ ਤੋਂ ਜ਼ਿਆਦਾ ਸਮਾਂ ਤੱਕ ਜਾਗ ਸਕਦੇ ਸਨ, ਜੋ ਇਸ ਸਮੇਂ ਉਪਲਬਧ ਦਵਾਈਆਂ ਦੇ ਮੁਕਾਬਲੇ ਕਰੀਬ ਦੁੱਗਣਾ ਹੈ। ਇਹ ਬਹੁਤ ਸਕਾਰਾਤਮਕ ਨਤੀਜਾ ਹੈ।