- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਦੀ ਮੁੱਖ ਵਜ੍ਹਾ ਡਿਮੈਂਸ਼ੀਆ ਨੂੰ ਵਧਾਉਣ ਵਾਲੇ ਜੋਖ਼ਮ ਵਾਲੇ ਕਾਰਕਾਂ ਦੀ ਸਹੀ ਪਛਾਣ ਨਾ ਹੋ ਸਕਣਾ ਹੋ ਸਕਦਾ ਹੈ। ਇਨ੍ਹਾਂ ਅਧਿਐਨਾਂ ਦੇ ਨਤੀਜਿਆਂ ਦੀ ਤੁਲਨਾ 2024 ਲੈਂਸੇਟ ਕਮਿਸ਼ਨ ਵੱਲੋਂ ਦੱਸੀ ਗਈ ਡਿਮੈਂਸ਼ੀਆ ਦੇ 14 ਅਜਿਹੇ ਜੋਖ਼ਮ ਵਾਲੇ ਕਾਰਕਾਂ ਨਾਲ ਕੀਤੀ ਗਈ, ਜਿਨ੍ਹਾਂ ਨੂੰ ਬਦਲਿਆ ਜਾ ਸੁਧਾਰਿਆ ਜਾ ਸਕਦਾ ਹੈ।

ਲਾਈਫਸਟਾਈਲ ਡੈਸਕ, ਪੀਟੀਆਈ। ਭਾਰਤ ’ਚ ਡਿਮੈਂਸ਼ੀਆ ਲਈ ਘੱਟ ਉਮਰ ’ਚ ਡਾਇਬਟੀਜ਼ ਹੋਣਾ, ਸੁਣਨ ਦੀ ਸਮਰੱਥਾ ਘੱਟ ਹੋਣਾ, ਸਰੀਰਕ ਪੱਖੋਂ ਸਰਗਰਮ ਨਾ ਰਹਿਣਾ ਤੇ ਕੁਪੋਸ਼ਣ ਵਰਗੇ ਜੋਖ਼ਮ ਅਹਿਮ ਕਾਰਨ ਹਨ, ਜਿਨ੍ਹਾਂ ਨੂੰ ਬਦਲਿਆ ਜਾਂ ਸੁਧਾਰਿਆ ਜਾ ਸਕਦਾ ਹੈ। ਡਿਮੈਂਸ਼ੀਆ ਦੇ ਪ੍ਰਸਾਰ ਤੇ ਜੋਖ਼ਮ ਕਾਰਕਾਂ ’ਤੇ 25 ਸਾਲ ਦੇ ਅੰਕੜਿਆਂ ਦੀ ਸਮੀਖਿਆ ਵਾਲੇ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੇ ਅਧਿਐਨ-ਕਰਤਾਵਾਂ ਦੀ ਅਗਵਾਈ ’ਚ ਟੀਮ ਨੇ ਭਾਰਤ ’ਚ ਡਿਮੈਂਸ਼ੀਆ ’ਤੇ ਮੌਜੂਦਾ ਖੋਜ ਦੀ ਸਥਿਤੀ ਦਾ ਪਤਾ ਲਗਾਉਣ ਲਈ 2000 ਤੋਂ 2025 ਵਿਚਾਲੇ ਭਾਰਤੀ ਆਬਾਦੀ ’ਤੇ ਕੀਤੀ ਗਈ ਖੋਜ ਦੀ ਸਮੀਖਿਆ ਕੀਤੀ।
ਅਧਿਐਨ ’ਚ ਪਾਇਆ ਗਿਆ ਕਿ ਪੱਛਮੀ ਦੇਸ਼ਾਂ ਵਾਂਗ ਭਾਰਤ ’ਚ ਵੀ ਔਰਤਾਂ ’ਚ ਡਿਮੈਂਸ਼ੀਆ ਜ਼ਿਆਦਾ ਆਮ ਹੈ। ਉਨ੍ਹਾਂ ਕਿਹਾ ਕਿ ਪੇਂਡੂ ਇਲਾਕਿਆਂ ਦੇ ਲੋਕਾਂ ’ਚ ਵੀ ਇਸ ਦੇ ਮਾਮਲੇ ਜ਼ਿਆਦਾ ਮਿਲੇ, ਜਿਸ ਦੀ ਮੁੱਖ ਵਜ੍ਹਾ ਡਿਮੈਂਸ਼ੀਆ ਨੂੰ ਵਧਾਉਣ ਵਾਲੇ ਜੋਖ਼ਮ ਵਾਲੇ ਕਾਰਕਾਂ ਦੀ ਸਹੀ ਪਛਾਣ ਨਾ ਹੋ ਸਕਣਾ ਹੋ ਸਕਦਾ ਹੈ। ਇਨ੍ਹਾਂ ਅਧਿਐਨਾਂ ਦੇ ਨਤੀਜਿਆਂ ਦੀ ਤੁਲਨਾ 2024 ਲੈਂਸੇਟ ਕਮਿਸ਼ਨ ਵੱਲੋਂ ਦੱਸੀ ਗਈ ਡਿਮੈਂਸ਼ੀਆ ਦੇ 14 ਅਜਿਹੇ ਜੋਖ਼ਮ ਵਾਲੇ ਕਾਰਕਾਂ ਨਾਲ ਕੀਤੀ ਗਈ, ਜਿਨ੍ਹਾਂ ਨੂੰ ਬਦਲਿਆ ਜਾ ਸੁਧਾਰਿਆ ਜਾ ਸਕਦਾ ਹੈ।
ਕਮਿਸ਼ਨ ਨੇ ਕਿਹਾ ਸੀ ਕਿ ਇਨ੍ਹਾਂ ਜੋਖ਼ਮ ਵਾਲੇ ਕਾਰਕਾਂ ’ਤੇ ਧਿਆਨ ਦੇ ਕੇ ਲਗਪਗ ਅੱਧੇ ਮਾਮਲਿਆਂ ’ਚ ਡਿਮੈਂਸ਼ੀਆ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਕਮਿਸ਼ਨ ਨੇ ਕਿਹਾ ਸੀ ਕਿ ਇਨ੍ਹਾਂ ਜੋਖ਼ਮ ਵਾਲੇ ਕਾਰਕਾਂ ’ਤੇ ਧਿਆਨ ਦੇ ਕੇ ਲਗਪਗ ਅੱਧੇ ਮਾਮਲਿਆਂ ’ਚ ਡਿਮੈਂਸ਼ੀਆ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ ਜਾਂ ਇਸ ਨੂੰ ਦੇਰ ਨਾਲ ਹੋਣ ਵਾਲਾ ਬਣਾਇਆ ਜਾ ਸਕਦਾ ਹੈ। ਅਲਜ਼ਾਈਮਰ ਐਂਡ ਡਿਮੈਂਸ਼ੀਆ ਜਰਨਲ ’ਚ ਛਪੇ ਅਧਿਐਨ ’ਚ ਦੇਖਿਆ ਗਿਆ ਕਿ ਭਾਰਤੀਆਂ ’ਚ ਵੱਡੀ ਉਮਰ ’ਚ ਡਿਮੈਂਸ਼ੀਆ ਦੇ ਜੋਖ਼ਮ ’ਚ ਮੇਟਾਬੋਲਿਕ ਤੇ ਵੈਸਕੁਲਰ ਜੋਖ਼ਮ ਕਾਰਕ ਅਹਿਮ ਭੂਮਿਕਾ ਨਿਭਾਉਂਦੇ ਹਨ।