- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਨ' 'ਚ ਪ੍ਰਕਾਸ਼ਿਤ ਇਕ ਨਵੀਂ ਰਿਸਰਚ ਮੁਤਾਬਕ, ਜੇਕਰ ਤੁਸੀਂ ਲੰਬੇ ਸਮੇਂ ਤਕ ਬੈਠੇ ਰਹਿਣ ਨਾਲ ਹੋਣ ਵਾਲੇ ਸਿਹਤ ਦੇ ਨੁਕਸਾਨਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਹਰ ਇਕ ਘੰਟੇ 'ਚ ਸਿਰਫ਼ ਪੰਜ ਮਿੰਟ ਲਈ ਜ਼ਰੂਰ ਟਹਿਲੋ। ਖੋਜ ਵਿਚ ਦੱਸਿਆ ਗਿਆ ਹੈ ਕਿ ਇਹ 5 ਮਿੰਟ ਦਾ ਪੈਦਲ ਚੱਲਣਾ, ਵਿਹਾਰਕਤਾ ਅਤੇ ਪ੍ਰਭਾਵਸ਼ੀਲਤਾ ਦੇ ਵਿਚਕਾਰ ਸਭ ਤੋਂ ਬਿਹਤਰ ਸੰਤੁਲਨ ਬਣਾਉਂਦਾ ਹੈ।

ਪੀਟੀਆਈ, ਨਵੀਂ ਦਿੱਲੀ। ਅੱਜ-ਕੱਲ੍ਹ ਦੇ ਵਰਕਿੰਗ ਕਲਚਰ 'ਚ ਦਫ਼ਤਰ 'ਚ ਘੰਟਿਆਂਬੱਧੀ ਇੱਕੋ ਕੁਰਸੀ 'ਤੇ ਬੈਠੇ ਰਹਿਣਾ ਲੋਕਾਂ ਦੀ ਮਜਬੂਰੀ ਬਣ ਗਿਆ ਹੈ। ਲਗਾਤਾਰ ਬੈਠੇ ਰਹਿਣ ਦੀ ਇਸ ਆਦਤ ਨਾਲ ਕਮਰ ਦਰਦ ਦੇ ਨਾਲ-ਨਾਲ ਸਿਹਤ ਨਾਲ ਜੁੜੀਆਂ ਕਈ ਹੋਰ ਪਰੇਸ਼ਾਨੀਆਂ ਵੀ ਸਰੀਰ ਨੂੰ ਘੇਰਨ ਲੱਗਦੀਆਂ ਹਨ। ਹਾਲਾਂਕਿ, ਇਕ ਹਾਲੀਆ ਖੋਜ ਨੇ ਇਸ ਵੱਡੀ ਪਰੇਸ਼ਾਨੀ ਦਾ ਬਹੁਤ ਹੀ ਆਸਾਨ ਅਤੇ ਕਾਰਗਰ ਹੱਲ ਦੱਸਿਆ ਹੈ।
'ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਨ' 'ਚ ਪ੍ਰਕਾਸ਼ਿਤ ਇਕ ਨਵੀਂ ਰਿਸਰਚ ਮੁਤਾਬਕ, ਜੇਕਰ ਤੁਸੀਂ ਲੰਬੇ ਸਮੇਂ ਤਕ ਬੈਠੇ ਰਹਿਣ ਨਾਲ ਹੋਣ ਵਾਲੇ ਸਿਹਤ ਦੇ ਨੁਕਸਾਨਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਹਰ ਇਕ ਘੰਟੇ 'ਚ ਸਿਰਫ਼ ਪੰਜ ਮਿੰਟ ਲਈ ਜ਼ਰੂਰ ਟਹਿਲੋ। ਖੋਜ ਵਿਚ ਦੱਸਿਆ ਗਿਆ ਹੈ ਕਿ ਇਹ 5 ਮਿੰਟ ਦਾ ਪੈਦਲ ਚੱਲਣਾ, ਵਿਹਾਰਕਤਾ ਅਤੇ ਪ੍ਰਭਾਵਸ਼ੀਲਤਾ ਦੇ ਵਿਚਕਾਰ ਸਭ ਤੋਂ ਬਿਹਤਰ ਸੰਤੁਲਨ ਬਣਾਉਂਦਾ ਹੈ।
ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਕੰਮ ਦੇ ਵਿਚਕਾਰ ਬ੍ਰੇਕ ਲੈਣ ਨਾਲ ਉਨ੍ਹਾਂ ਦੀ ਪਰਫਾਰਮੈਂਸ ਖ਼ਰਾਬ ਹੋਵੇਗੀ, ਪਰ ਇਸ ਅਧਿਐਨ ਦੇ ਨਤੀਜੇ ਇਸ ਤੋਂ ਬਿਲਕੁਲ ਉਲਟ ਹਨ। ਖੋਜ ਦੇ ਸਿੱਟੇ ਦੱਸਦੇ ਹਨ ਕਿ:
ਲੰਬੇ ਸਮੇਂ ਤਕ ਇੱਕੋ ਜਗ੍ਹਾ ਬਿਨਾਂ ਹਿੱਲੇ-ਜੁੱਲੇ ਬੈਠੇ ਰਹਿਣਾ ਅੱਜ ਦੇ ਸਮੇਂ ਬਹੁਤ ਵੱਡੀ ਸਿਹਤ ਚਿੰਤਾ ਵਜੋਂ ਸਾਹਮਣੇ ਆਇਆ ਹੈ। ਲਗਾਤਾਰ ਇਸੇ ਤਰ੍ਹਾਂ ਬੈਠੇ ਰਹਿਣ ਨਾਲ ਸਰੀਰ ਵਿੱਚ ਕਈ ਗੰਭੀਰ ਬੀਮਾਰੀਆਂ ਦੇ ਵਿਕਸਿਤ ਹੋਣ ਦਾ ਖ਼ਦਸ਼ਾ ਵਧ ਜਾਂਦਾ ਹੈ, ਜਿਨ੍ਹਾਂ ਵਿਚ ਮੁੱਖ ਹਨ:
ਅਮਰੀਕਾ ਦੀ 'ਕੋਲੰਬੀਆ ਯੂਨੀਵਰਸਿਟੀ ਮੈਡੀਕਲ ਸੈਂਟਰ' ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤਕ ਗਤੀਹੀਣ ਰਹਿਣ ਦੇ ਨੁਕਸਾਨਾਂ ਨੂੰ ਘਟਾਉਣ ਲਈ ਪਬਲਿਕ ਹੈਲਥ (ਜਨਤਕ ਸਿਹਤ) 'ਚ ਚੱਲਣ-ਫਿਰਨ ਦੇ ਇਨ੍ਹਾਂ ਛੋਟੇ-ਛੋਟੇ ਬ੍ਰੇਕਸ ਦਾ ਪ੍ਰਸਤਾਵ ਦਿੱਤਾ ਗਿਆ ਹੈ।
ਅਧਿਐਨ ਵਿਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਟਹਿਲਣ ਦੇ ਇਨ੍ਹਾਂ ਉਪਾਵਾਂ ਨੂੰ ਪਬਲਿਕ ਹੈਲਥ ਰਣਨੀਤੀ ਅਤੇ ਸਰੀਰਕ ਗਤੀਵਿਧੀਆਂ ਦੇ ਦਿਸ਼ਾ-ਨਿਰਦੇਸ਼ਾਂ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਖੋਜਕਰਤਾਵਾਂ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਭਾਵੇਂ ਇਹ ਛੋਟੇ ਬ੍ਰੇਕ ਪ੍ਰਸਤਾਵਿਤ ਕੀਤੇ ਗਏ ਹੋਣ, ਪਰ ਅਸਲ ਦੁਨੀਆ 'ਚ ਲੋਕ ਅਜੇ ਵੀ ਇਸ 'ਤੇ ਅਮਲ ਕਰਦੇ ਹੋਏ ਨਹੀਂ ਦੇਖੇ ਜਾਂਦੇ।