
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਛੋਟੇ ਬੱਚਿਆਂ ਲਈ ਭਾਰੀ-ਭਰਕਮ ਚਾਦਰ ਜਾਂ ਕੰਬਲ ਖ਼ਤਰਨਾਕ ਹੋ ਸਕਦੇ ਹਨ। ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਇਸ ਨੂੰ ਪਾ ਕੇ ਛੱਡਣਾ ਸੁਰੱਖਿਅਤ ਨਹੀਂ ਹੈ। ਇਸ ਨਾਲ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਅਤੇ ਆਕਸੀਜਨ ਦਾ ਪੱਧਰ ਘੱਟ ਸਕਦਾ ਹੈ।

ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ: ਬੱਚਿਆਂ ਲਈ ਚੀਜ਼ਾਂ ਨੂੰ ਸਮਝਣ ਦਾ ਤਰੀਕਾ ਹੁੰਦਾ ਹੈ ਉਸ ਚੀਜ਼ ਨੂੰ ਮੂੰਹ ਵਿੱਚ ਪਾ ਲੈਣਾ। ਇਸ ਨਾਲ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਦੀ ਪਹੁੰਚ ਤੋਂ ਅਜਿਹੀਆਂ ਚੀਜ਼ਾਂ ਦੂਰ ਰਹਿਣ ਜੋ ਉਨ੍ਹਾਂ ਦੇ ਗਲੇ ਵਿੱਚ ਅਟਕ ਸਕਦੀਆਂ ਹਨ ਜਾਂ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਆਓ ਅਜਿਹੀਆਂ ਹੀ 6 ਘਰੇਲੂ ਚੀਜ਼ਾਂ 'ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਨੂੰ ਤੁਹਾਨੂੰ ਆਪਣੇ ਬੱਚਿਆਂ ਤੋਂ ਦੂਰ ਰੱਖਣ ਦੀ ਲੋੜ ਹੈ।
ਬਟਨ ਬੈਟਰੀ: ਜ਼ਿਆਦਾਤਰ ਖਿਡੌਣਿਆਂ ਵਿੱਚ ਵਰਤੀ ਜਾਣ ਵਾਲੀ ਬਟਨ ਬੈਟਰੀ ਨਿਗਲਣ 'ਤੇ ਬੱਚੇ ਦੇ ਪਾਚਨ ਪ੍ਰਣਾਲੀ (ਡਾਇਜੈਸਟਿਵ ਸਿਸਟਮ) 'ਤੇ ਬੁਰਾ ਅਸਰ ਪੈ ਸਕਦਾ ਹੈ।
ਕੀ ਕਰੀਏ: ਖਿਡੌਣਿਆਂ ਅਤੇ ਇਲੈਕਟ੍ਰਾਨਿਕਸ ਦੇ ਕੰਪਾਰਟਮੈਂਟ ਨੂੰ ਬੈਟਰੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਬੰਦ ਕਰਨਾ ਨਾ ਭੁੱਲੋ। ਵਾਧੂ ਬੈਟਰੀਆਂ ਨੂੰ ਅਜਿਹੀ ਜਗ੍ਹਾ 'ਤੇ ਸਟੋਰ ਕਰੋ ਜਿੱਥੇ ਬੱਚੇ ਦਾ ਹੱਥ ਨਾ ਪਹੁੰਚ ਸਕੇ।
ਭਾਰੀ-ਭਰਕਮ ਚਾਦਰਾਂ: ਛੋਟੇ ਬੱਚਿਆਂ ਲਈ ਭਾਰੀ-ਭਰਕਮ ਚਾਦਰ ਜਾਂ ਕੰਬਲ ਖ਼ਤਰਨਾਕ ਹੋ ਸਕਦੇ ਹਨ। ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਇਸ ਨੂੰ ਪਾ ਕੇ ਛੱਡਣਾ ਸੁਰੱਖਿਅਤ ਨਹੀਂ ਹੈ। ਇਸ ਨਾਲ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਅਤੇ ਆਕਸੀਜਨ ਦਾ ਪੱਧਰ ਘੱਟ ਸਕਦਾ ਹੈ।
ਕੀ ਕਰੀਏ: ਬੱਚਿਆਂ ਨੂੰ ਅਜਿਹੀ ਚਾਦਰ ਜਾਂ ਕੰਬਲ ਓੜ੍ਹਾਓ, ਜਿਨ੍ਹਾਂ ਦੇ ਵਜ਼ਨ ਹੇਠਾਂ ਉਹ ਦੱਬਣ ਨਾ।
ਕਲੀਨਿੰਗ ਆਈਟਮਜ਼ : ਪੰਜ ਤੋਂ ਛੇ ਸਾਲ ਦੇ ਬੱਚਿਆਂ ਨੂੰ ਇਸ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਵਿੱਚ ਮੌਜੂਦ ਨੁਕਸਾਨਦੇਹ ਕੈਮੀਕਲ ਜ਼ਹਿਰ ਦਾ ਕਾਰਨ ਬਣ ਸਕਦੇ ਹਨ। ਭਾਵੇਂ ਕਲੀਨਿੰਗ ਪ੍ਰੋਡਕਟ ਨੈਚੁਰਲ ਹੋਣ ਦਾ ਦਾਅਵਾ ਕਿਉਂ ਨਾ ਕਰਦੇ ਹੋਣ, ਉਹ ਬੱਚਿਆਂ ਲਈ ਜ਼ਹਿਰੀਲੇ ਹੋ ਸਕਦੇ ਹਨ।
ਕੀ ਕਰੀਏ: ਜਿੰਨਾ ਹੋ ਸਕੇ ਸਫ਼ਾਈ ਨਾਲ ਜੁੜੀਆਂ ਚੀਜ਼ਾਂ ਨੂੰ ਉੱਪਰਲੇ ਕੈਬਿਨਟ ਵਿੱਚ ਰੱਖੋ। ਇਸ ਨਾਲ ਤੁਹਾਨੂੰ ਬਾਰ-ਬਾਰ ਉਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਨਹੀਂ ਪਵੇਗੀ।
ਈਅਰ-ਬਡਸ ਅਤੇ ਚਾਰਜਿੰਗ ਕੋਰਡ: ਛੋਟੇ ਬੱਚਿਆਂ ਅਤੇ ਸ਼ਿਸ਼ੂਆਂ ਲਈ ਛੋਟੀਆਂ ਇਲੈਕਟ੍ਰਾਨਿਕ ਵਸਤੂਆਂ ਅਤੇ ਉਨ੍ਹਾਂ ਦੀਆਂ ਸਹਾਇਕ ਚੀਜ਼ਾਂ ਖ਼ਤਰਾ ਹੋ ਸਕਦੀਆਂ ਹਨ। ਈਅਰ-ਬਡਸ ਦੇ ਜਿੱਥੇ ਗਲੇ ਵਿੱਚ ਅਟਕਣ ਦਾ ਖ਼ਤਰਾ ਰਹਿੰਦਾ ਹੈ, ਉੱਥੇ ਹੀ ਹੈੱਡਫ਼ੋਨ ਦੀ ਤੇਜ਼ ਆਵਾਜ਼ ਛੋਟੇ ਬੱਚਿਆਂ ਦੇ ਕੰਨਾਂ ਲਈ ਸਹੀ ਨਹੀਂ ਹੁੰਦੀ। ਚਾਰਜਿੰਗ ਕੋਰਡ ਵਿੱਚ ਉਲਝ ਕੇ ਡਿੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਕੀ ਕਰੀਏ: ਇਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਤੋਂ ਦੂਰ ਰੱਖੋ। ਨਾਲ ਹੀ ਕੋਰਡ ਵਿੱਚ ਕੋਈ ਤਰੇੜ ਹੋਵੇ ਜਾਂ ਤਾਰ ਬਾਹਰ ਵੱਲ ਨਿਕਲ ਰਹੀ ਹੋਵੇ ਤਾਂ ਉਸ ਨੂੰ ਤੁਰੰਤ ਹਟਾ ਦਿਓ।
ਪਰਸ ਅਤੇ ਹੈਂਡਬੈਗ: ਇਨ੍ਹਾਂ ਵਿੱਚ ਅਸੀਂ ਅਜਿਹੀਆਂ ਚੀਜ਼ਾਂ ਰੱਖਦੇ ਹਾਂ ਜੋ ਬੱਚਿਆਂ ਲਈ ਜ਼ਿਆਦਾਤਰ ਖ਼ਤਰਨਾਕ ਹੋ ਸਕਦੀਆਂ ਹਨ, ਜਿਵੇਂ ਸਿੱਕੇ, ਦਵਾਈਆਂ, ਮੇਕਅੱਪ ਜਾਂ ਫ਼ਿਰ ਚਾਬੀਆਂ।
ਕੀ ਕਰੀਏ: ਫ਼ਰਸ਼ ਜਾਂ ਬਿਸਤਰੇ 'ਤੇ ਹੈਂਡਬੈਗ ਜਾਂ ਪਰਸ ਨੂੰ ਇੰਝ ਹੀ ਖੁੱਲ੍ਹਾ ਨਾ ਛੱਡੋ।
ਪਾਲਤੂ ਜਾਨਵਰਾਂ ਦਾ ਖਾਣਾ: ਜੇਕਰ ਤੁਹਾਡੇ ਘਰ ਵਿੱਚ ਕੋਈ ਪਾਲਤੂ ਜਾਨਵਰ ਹੈ ਤਾਂ ਉਨ੍ਹਾਂ ਦਾ ਖਾਣਾ ਅਤੇ ਖਿਡੌਣੇ ਛੋਟੇ ਬੱਚਿਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ।
ਕੀ ਕਰੀਏ: ਇਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਦੀਆਂ ਤੈਅ ਜਗ੍ਹਾਵਾਂ 'ਤੇ ਰੱਖੋ ਅਤੇ ਧਿਆਨ ਰੱਖੋ ਕਿ ਬੱਚੇ ਦੀ ਪਹੁੰਚ ਉੱਥੋਂ ਤੱਕ ਨਾ ਹੋਵੇ।