- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਜਾਣਕਾਰੀ ਜਰਨਲ ਆਫ਼ ਦ ਅਮੈਰੀਕਨ ਹਾਰਟ ਐਸੋਸੀਏਸ਼ਨ ’ਚ ਪ੍ਰਕਾਸ਼ਿਤ ਇੱਕ ਖੋਜ ’ਚ ਸਾਹਮਣੇ ਆਈ ਹੈ। ਖੋਜ ’ਚ 2,19,866 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੇ ਕਿਸੇ ਦਰਦਨਾਕ ਘਟਨਾ ਦਾ ਸਾਹਮਣਾ ਕੀਤਾ ਸੀ। ਖੋਜਕਰਤਾ ਜੈਨੀਫਰ ਏ. ਸਮਨਰ ਦੇ ਅਨੁਸਾਰ ਕਿ ਇਨ੍ਹਾਂ ’ਚੋਂ ਲਗਭਗ 44,000 ਲੋਕਾਂ ਨੂੰ ਹਾਰਟ ਅਟੈਕ ਜਾਂ ਸਟ੍ਰੋਕ ਹੋਇਆ, ਜਾਂ ਦਿਲ ਤੱਕ ਖ਼ੂਨ ਦਾ ਵਹਾਅ ਮੁੜ ਸ਼ੁਰੂ ਕਰਨ ਲਈ ਇਲਾਜ ਕਰਵਾਉਣਾ ਪਿਆ ਜਾਂ ਇਨ੍ਹਾਂ ਕਾਰਨਾਂ ਕਰਕੇ ਮੌਤ ਹੋ ਗਈ।

ਪੀਟੀਆਈ: ਕਿਸੇ ਦਰਦਨਾਕ ਘਟਨਾ ਤੋਂ ਬਾਅਦ ਹੋਣ ਵਾਲੀਆਂ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਭਵਿੱਖ ’ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਟ੍ਰਾਮਾ ’ਚ ਅੱਗ ਲੱਗਣਾ, ਧਮਾਕੇ, ਸਰੀਰਕ ਹਮਲਾ, ਕਿਸੇ ਕਰੀਬੀ ਦੀ ਖ਼ੁਦਕੁਸ਼ੀ ਜਾਂ ਮੌਤ ਅਤੇ ਗੰਭੀਰ ਬਿਮਾਰੀ ਜਾਂ ਸੱਟਾਂ ਸ਼ਾਮਲ ਹੋ ਸਕਦੀਆਂ ਹਨ।
ਇਹ ਜਾਣਕਾਰੀ ਜਰਨਲ ਆਫ਼ ਦ ਅਮੈਰੀਕਨ ਹਾਰਟ ਐਸੋਸੀਏਸ਼ਨ ’ਚ ਪ੍ਰਕਾਸ਼ਿਤ ਇੱਕ ਖੋਜ ’ਚ ਸਾਹਮਣੇ ਆਈ ਹੈ। ਖੋਜ ’ਚ 2,19,866 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੇ ਕਿਸੇ ਦਰਦਨਾਕ ਘਟਨਾ ਦਾ ਸਾਹਮਣਾ ਕੀਤਾ ਸੀ। ਖੋਜਕਰਤਾ ਜੈਨੀਫਰ ਏ. ਸਮਨਰ ਦੇ ਅਨੁਸਾਰ ਕਿ ਇਨ੍ਹਾਂ ’ਚੋਂ ਲਗਭਗ 44,000 ਲੋਕਾਂ ਨੂੰ ਹਾਰਟ ਅਟੈਕ ਜਾਂ ਸਟ੍ਰੋਕ ਹੋਇਆ, ਜਾਂ ਦਿਲ ਤੱਕ ਖ਼ੂਨ ਦਾ ਵਹਾਅ ਮੁੜ ਸ਼ੁਰੂ ਕਰਨ ਲਈ ਇਲਾਜ ਕਰਵਾਉਣਾ ਪਿਆ ਜਾਂ ਇਨ੍ਹਾਂ ਕਾਰਨਾਂ ਕਰਕੇ ਮੌਤ ਹੋ ਗਈ। ਇਨ੍ਹਾਂ ਲੋਕਾਂ ਦੀ ਤੁਲਨਾ ਬਾਕੀ ਬਚੇ ਲੋਕਾਂ ਨਾਲ ਕੀਤੀ ਗਈ। ਖੋਜ ਦੌਰਾਨ ਮਾਨਸਿਕ ਸਿਹਤ ਨਾਲ ਜੁੜੀਆਂ ਕਈ ਸਥਿਤੀਆਂ ਨੂੰ ਕਾਰਡੀਓਵੈਸਕੁਲਰ ਸਮੱਸਿਆਵਾਂ ਦੇ ਸੰਭਾਵਿਤ ਕਾਰਨਾਂ ਵਜੋਂ ਦੇਖਿਆ ਗਿਆ ਅਤੇ ਦਿਲ ਤੇ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਲਈ ਮਾਨਸਿਕ ਸਿਹਤ ਵਿਕਾਰਾਂ ਦੇ 15 ਸਭ ਤੋਂ ਅਹਿਮ ਕਾਰਨਾਂ ਦੀ ਪਛਾਣ ਕਰਨ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਗਈ। ਖੋਜਕਰਤਾ ਨੇ ਕਿਹਾ ਕਿ ਮਰਦਾਂ ਅਤੇ ਔਰਤਾਂ ’ਚ ਦਿਲ ਜਾਂ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਨਾਲ ਜੁੜਿਆ ਸਭ ਤੋਂ ਅਹਿਮ ਮਾਨਸਿਕ ਸਿਹਤ ਖ਼ਤਰਾ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਪਾਇਆ ਗਿਆ।
ਸਮਨਰ ਨੇ ਕਿਹਾ ਕਿ ਜ਼ਿੰਦਗੀ ’ਚ ਕਿਸੇ ਸਦਮੇ ਜਾਂ ਮਾੜੇ ਤਜਰਬੇ ਤੋਂ ਬਾਅਦ, ਲੋਕ ਆਪਣੀਆਂ ਭਾਵਨਾਵਾਂ ਨੂੰ ਸੰਭਾਲਣ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਸ਼ਰਾਬ ਦਾ ਸਹਾਰਾ ਲੈ ਸਕਦੇ ਹਨ। ਸਮੇਂ ਦੇ ਨਾਲ, ਇਹ ਆਦਤ ਲਤ ’ਚ ਬਦਲ ਸਕਦੀ ਹੈ, ਜਿਸ ਨਾਲ ਦਿਲ ਜਾਂ ਦਿਮਾਗ ਦੀ ਗੰਭੀਰ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ। ਮਰਦਾਂ ਅਤੇ ਔਰਤਾਂ ਦੋਵਾਂ ’ਚ, ਡਿਪ੍ਰੈਸ਼ਨ ਸਮੇਤ ਮੂਡ ਨਾਲ ਜੁੜੀਆਂ ਸਮੱਸਿਆਵਾਂ, ਸਦਮੇ ਤੋਂ ਬਾਅਦ ਹੋਣ ਵਾਲੀਆਂ ਉਨ੍ਹਾਂ ਮਾਨਸਿਕ ਸਮੱਸਿਆਵਾਂ ਦਾ ਅਹਿਮ ਸੰਕੇਤ ਪਾਈਆਂ ਗਈਆਂ, ਜਿਨ੍ਹਾਂ ਦਾ ਸਬੰਧ ਦਿਲ ਅਤੇ ਖ਼ੂਨ ਦੀਆਂ ਨਾੜੀਆਂ ਨਾਲ ਜੁੜੀਆਂ ਸਮੱਸਿਆਵਾਂ ਨਾਲ ਸੀ। ਹਾਲਾਂਕਿ, ਮਰਦਾਂ ਦੇ ਮੁਕਾਬਲੇ ਔਰਤਾਂ ’ਚ ਮੂਡ ਨਾਲ ਜੁੜੀਆਂ ਸਮੱਸਿਆਵਾਂ ਇਸ ਖ਼ਤਰੇ ਦਾ ਵੱਡਾ ਸੰਕੇਤ ਸਨ। ਸਦਮੇ ਤੋਂ ਬਾਅਦ ਹੋਣ ਵਾਲੀਆਂ ਅਜਿਹੀਆਂ ਮਾਨਸਿਕ ਸਮੱਸਿਆਵਾਂ, ਜਿਨ੍ਹਾਂ ਨਾਲ ਭਵਿੱਖ ’ਚ ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ, ’ਚ ਪੋਸਟ-ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ, ਦਿਮਾਗ ਜਾਂ ਸਰੀਰਕ ਸਮੱਸਿਆਵਾਂ ਕਾਰਨ ਹੋਣ ਵਾਲੇ ਮਾਨਸਿਕ ਵਿਕਾਰ, ਬਿਨਾਂ ਕਿਸੇ ਨਸ਼ੇ ਦੇ ਕਾਰਨ ਹੋਣ ਵਾਲਾ ਭੰਬਲਭੂਸਾ, ਨਸ਼ੇ ਦੀ ਲਤ, ਪਰਸਨੈਲਿਟੀ ਡਿਸਆਰਡਰ, ਸਕਿਜ਼ੋਫ੍ਰੇਨੀਆ, ਬਾਈਪੋਲਰ ਡਿਸਆਰਡਰ ਅਤੇ ਐਂਜ਼ਾਇਟੀ ਡਿਸਆਰਡਰ ਸ਼ਾਮਲ ਹਨ।