- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Bone Marrow Cancer: ਕੈਂਸਰ ਤੇਜ਼ੀ ਨਾਲ ਦੁਨੀਆ ਭਰ 'ਚ ਇਕ ਆਮ ਬਿਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਥੇ ਅਸਮਾਨ ਕੋਸ਼ਿਕਾਵਾਂ ਸਰੀਰ 'ਚ ਅਨਿਯੰਤਰਣ ਰੂਪ 'ਚ ਵੰਡੀਆਂ ਹੁੰਦੀਆਂ ਹਨ ਅਤੇ ਸਰੀਰ ਦੇ ਚੰਗੇ ਟਿਸ਼ੂਜ਼ ਨੂੰ ਵੀ ਨਸ਼ਟ ਕਰ ਦਿੰਦੀਆਂ ਹਨ। ਕੈਂਸਰ ਨੂੰ ਆਮ ਤੌਰ 'ਤੇ ਵਿਆਪਕ ਇਲਾਜ ਦੀ ਲੋੜ ਹੁੰਦੀ ਹੈ, ਜਿਸ 'ਚ ਜ਼ਿੰਦਗੀ ਜਾਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Bone Marrow Cancer: ਕੈਂਸਰ ਤੇਜ਼ੀ ਨਾਲ ਦੁਨੀਆ ਭਰ 'ਚ ਇਕ ਆਮ ਬਿਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਥੇ ਅਸਮਾਨ ਕੋਸ਼ਿਕਾਵਾਂ ਸਰੀਰ 'ਚ ਅਨਿਯੰਤਰਣ ਰੂਪ 'ਚ ਵੰਡੀਆਂ ਹੁੰਦੀਆਂ ਹਨ ਅਤੇ ਸਰੀਰ ਦੇ ਚੰਗੇ ਟਿਸ਼ੂਜ਼ ਨੂੰ ਵੀ ਨਸ਼ਟ ਕਰ ਦਿੰਦੀਆਂ ਹਨ। ਕੈਂਸਰ ਨੂੰ ਆਮ ਤੌਰ 'ਤੇ ਵਿਆਪਕ ਇਲਾਜ ਦੀ ਲੋੜ ਹੁੰਦੀ ਹੈ, ਜਿਸ 'ਚ ਜ਼ਿੰਦਗੀ ਜਾਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। WHO ਅਨੁਸਾਰ, ਸਾਲ 2018 'ਚ ਦੁਨੀਆ ਭਰ 'ਚ ਕਰੀਬ 96 ਲੱਖ ਲੋਕਾਂ ਦੀ ਮੌਤ ਦਾ ਕਾਰਨ ਕੈਂਸਰ ਸੀ। ਇਰਫ਼ਾਨ ਖ਼ਾਨ ਅਤੇ ਰਿਸ਼ੀ ਕਪੂਰ ਜਿਹੇ ਭਾਰਤੀ ਅਦਾਕਾਰਾਂ ਦੀ ਜਾਨ ਵੀ ਦੋ ਅਲੱਗ-ਅਲੱਗ ਤਰ੍ਹਾਂ ਦੇ ਕੈਂਸਰ ਨੇ ਲੈ ਲਈ।
ਬੋਨ ਮੈਰੋ ਕੈਂਸਰ ਨਾਲ ਦੋ ਸਾਲ ਲੜਨ ਤੋਂ ਬਾਅਦ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਆਖ਼ਰੀ ਸਾਹ ਲਿਆ। ਅੱਜ ਅਸੀਂ ਦੱਸਾਂਗੇ ਕਿ ਬੋਨ ਮੈਰੋ ਕੈਂਸਰ ਕੀ ਹੈ, ਜਿਸ ਨੇ ਇਸ ਲੀਜੇਂਡ ਦੀ ਜਾਨ ਲਈ।
ਕੀ ਹੁੰਦਾ ਹੈ ਬੋਨ ਮੈਰੋ ਕੈਂਸਰ?
ਬੋਨ ਮੈਰੋ ਸਪੰਜ਼ ਜਿਹਾ ਟਿਸ਼ੂ ਹੁੰਦਾ ਹੈ ਜੋ ਸਾਡੀਆਂ ਕੁਝ ਹੱਡੀਆਂ ਦੇ ਅੰਦਰ ਹੁੰਦਾ ਹੈ। ਇਨਸਾਨਾਂ 'ਚ ਇਹ ਕੁੱਲ੍ਹੇ, ਪੱਟਾਂ ਆਦਿ ਦੀਆਂ ਹੱਡੀਆਂ 'ਚ ਹੁੰਦਾ ਹੈ। ਬੋਨ ਮੈਰੋ ਉਹ ਟਿਸ਼ੂ ਹੁੰਦਾ ਹੈ ਜੋ ਸਟੇਮ ਕੋਸ਼ਿਕਾਵਾਂ ਲਾਲ ਖੂਨ ਕੋਸ਼ਿਕਾਵਾਂ, ਸਫੈਦ ਖ਼ੂਨ ਕੋਸ਼ਿਕਾਵਾਂ ਅਤੇ ਪਲੇਟਲੇਟਸ 'ਚ ਪੈਦਾ ਹੋ ਸਕਦਾ ਹੈ ਜੋ ਸਾਰੇ ਸਰੀਰ 'ਚ ਵਿਸ਼ੇਸ਼ ਕੰਮ ਕਰਦੇ ਹਨ।
ਬੋਨ ਮੈਰੋ ਕੈਂਸਰ ਇਕ ਅਸਧਾਰਨ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਬੋਨ ਮੈਰੋ ਕੈਂਸਰ ਉਦੋਂ ਹੁੰਦਾ ਹੈ ਜਦੋਂ ਮੈਰੋ 'ਚ ਕੋਸ਼ਿਕਾਵਾਂ ਅਸਧਾਰਨ ਰੂਪ ਨਾਲ ਵੱਧਣ ਲੱਗਦੀਆਂ ਹਨ। ਇਹ ਹੱਡੀਆਂ ਦਾ ਕੈਂਸਰ ਨਹੀਂ ਬਲਕਿ ਇਕ ਤਰ੍ਹਾਂ ਨਾਲ ਖ਼ੂਨ ਦਾ ਕੈਂਸਰ ਹੈ। ਇਹ ਇਸ ਤਰ੍ਹਾਂ ਦਾ ਕੈਂਸਰ ਹੈ ਜੋ ਮੈਰੋ 'ਚ ਪੈਦਾ ਹੁੰਦਾ ਹੈ ਤੇ ਸਰੀਰ ਦੇ ਕਿਸੇ ਹੋਰ ਭਾਗ 'ਚ ਪੈਦਾ ਹੋਣ ਤੋਂ ਬਾਅਦ ਹੱਡੀਆਂ ਅਤੇ ਮੈਰੋ 'ਚ ਫੈਲਦਾ ਨਹੀਂ ਹੈ।
ਕਿੰਨੇ ਤਰ੍ਹਾਂ ਦੇ ਬੋਨ ਮੈਰੋ ਕੈਂਸਰ ਹੁੰਦੇ ਹਨ?
ਮਲਟੀਪਲ ਮਿੰਲੋਮਾ : ਇਹ ਬੋਨ ਮੈਰੋ ਕੈਂਸਰ ਦਾ ਸਭ ਤੋਂ ਆਮ ਪ੍ਰਕਾਰ ਹੈ, ਜੋ ਪਲਾਜ਼ਮਾ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
ਲੁਕੇਮੀਆ : ਇਹ ਸਫੈਦ ਖ਼ੂਨ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
ਲਿਮਫੋਮਾ : ਲਿਮਫ ਨੋਡਸ ਨੂੰ ਪ੍ਰਭਾਵਿਤ ਕਰਦਾ ਹੈ।
ਬੋਨ ਮੈਰੋ ਕੈਂਸਰ ਦੇ ਲੱਛਣ
ਕੈਂਸਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੋਸ਼ਿਕਾਵਾਂ ਦੇ ਪ੍ਰਕਾਰ ਅਨੁਸਾਰ, ਬੋਨ ਮੈਰੋ ਕੈਂਸਰ ਦੇ ਲੱਛਣ ਅਲੱਗ-ਅਲੱਗ ਹੁੰਦੇ ਹਨ।
ਮਲਟੀਪਲ ਮਿੰਲੋਮਾ ਦੇ ਲੱਛਣ
ਕਮਜ਼ੋਰੀ ਅਤੇ ਥਕਾਵਟ
ਲੋੜ ਤੋਂ ਵੱਧ ਪਿਆਸ ਲੱਗਣਾ
ਲਗਾਤਾਰ ਪੇਸ਼ਾਬ ਆਉਣਾ
ਪਾਣੀ ਦੀ ਕਮੀ ਹੋਣਾ
ਹੱਡੀਆਂ 'ਚ ਦਰਦ ਹੋਣਾ
ਲੁਕੇਮੀਆ ਦੇ ਲੱਛਣ
ਬੁਖ਼ਾਰ
ਕਮਜ਼ੋਰੀ
ਲਗਾਤਾਰ ਇਨਫੈਕਸ਼ਨ ਹੋਣਾ
ਪਸੀਨਾ ਆਉਣਾ
ਹੱਡੀਆਂ 'ਚ ਦਰਦ ਹੋਣਾ
ਲਿਮਫੋਮਾ ਦੇ ਲੱਛਣ
ਸੋਜ਼
ਹਰ ਸਮੇਂ ਪੇਟ ਭਰਿਆ ਲੱਗਣਾ
ਸੀਨੇ ਅਤੇ ਕਮਰ 'ਚ ਦਰਦ
ਭਾਰ ਘੱਟ ਹੋਣਾ
ਕੀ ਹੈ ਬੋਨ ਮੈਰੋ ਕੈਂਸਰ ਦਾ ਇਲਾਜ
ਬੋਨ ਮੈਰੋ ਕੈਂਸਰ 'ਚ ਰੋਗੀ ਦੇ ਜੀਵਤ ਰਹਿਣ ਦੀਆਂ ਸੰਭਾਵਨਾਵਾਂ ਕੈਂਸਰ ਦੇ ਚਰਣ 'ਤੇ ਨਿਰਭਰ ਕਰਦੀਆਂ ਹਨ, ਜਿੰਨੀ ਜਲਦੀ ਇਸਦਾ ਪਤਾ ਲਗ ਜਾਵੇ ਤਾਂ ਇਲਾਜ ਕੀਤਾ ਜਾ ਸਕਦਾ ਹੈ।
ਕੀਮੋਥੈਰੇਪੀ
ਬਾਇਓਲਾਜੀਕਲ ਥੈਰੇਪੀ
ਰੇਡੀਏਸ਼ਨ ਥੈਰੇਪੀ
ਬੋਨ ਮੈਰੋ ਟ੍ਰਾਂਸਪਲਾਂਟ।