- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਐਨ ’ਚ 179 ਲੋਕਾਂ ਦੇ ਦਿਮਾਗ਼ ਦਾ ਐੱਮਆਰਆਈ ਸਕੈਨ ਕੀਤਾ ਗਿਆ। ਇਨ੍ਹਾਂ ’ਚ ਲਾਂਗ ਕੋਵਿਡ ਨਾਲ ਜੂਝ ਰਹੇ ਮਰੀਜ਼, ਕੋਵਿਡ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਲੋਕ ਤੇ ਉਹ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਕਦੀ ਇਨਫੈਕਸ਼ਨ ਨਹੀਂ ਹੋਈ।

ਵਾਸ਼ਿੰਗਟਨ (ਪੀਟੀਆਈ) : ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਵੀ ਕਈ ਲੋਕਾਂ ’ਚ ਮਹੀਨਿਆਂ ਤੱਕ ਥਕਾਵਟ, ਧਿਆਨ ਦੀ ਕਮੀ ਤੇ ਯਾਦਦਾਸ਼ਤ ਨਾਲ ਜੁੜੀਆਂ ਪਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ, ਜਿਸ ਨੂੰ ਲਾਂਗ ਕੋਵਿਡ ਕਿਹਾ ਜਾਂਦਾ ਹੈ। ਹੁਣ ਅਮਰੀਕਾ ਦੀ ਨਿਊਯਾਰਕ ਯੂਨੀਵਰਸਿਟੀ ਦੇ ਖੋਜੀਆਂ ਦੇ ਇਕ ਨਵੇਂ ਅਧਿਐਨ ਨੇ ਸੰਕੇਤ ਦਿੱਤੇ ਹੈ ਕਿ ਲਾਂਗ ਕੋਵਿਡ ਸਿਰਫ ਆਮ ਕਮਜ਼ੋਰੀ ਦੀ ਸਮੱਸਿਆ ਨਹੀਂ ਹੈ, ਬਲਕਿ ਦਿਮਾਗ਼ ’ਚ ਅਜਿਹੀਆਂ ਤਬਦੀਲੀਆਂ ਵੀ ਲਿਆ ਸਕਦਾ ਹੈ, ਜੋ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਨਾਲ ਜੁੜੀਆਂ ਪਾਈਆਂ ਗਈਆਂ ਹਨ। ਭਾਵ ਥਕਾਵਟ, ਧਿਆਨ ’ਚ ਕਮੀ ਤੇ ਯਾਦਦਾਸ਼ਤ ਨਾਲ ਜੁੜੀਆਂ ਪਰੇਸ਼ਾਨੀਆਂ ਅਲਜ਼ਾਈਮਰ ਦਾ ਖ਼ਤਰਾ ਵਧਾ ਸਕਦੀਆਂ ਹਨ।
ਅਧਿਐਨ ’ਚ 179 ਲੋਕਾਂ ਦੇ ਦਿਮਾਗ਼ ਦਾ ਐੱਮਆਰਆਈ ਸਕੈਨ ਕੀਤਾ ਗਿਆ। ਇਨ੍ਹਾਂ ’ਚ ਲਾਂਗ ਕੋਵਿਡ ਨਾਲ ਜੂਝ ਰਹੇ ਮਰੀਜ਼, ਕੋਵਿਡ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਲੋਕ ਤੇ ਉਹ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਕਦੀ ਇਨਫੈਕਸ਼ਨ ਨਹੀਂ ਹੋਈ। ਜਾਂਚ ’ਚ ਪਾਇਆ ਗਿਆ ਕਿ ਲਾਂਗ ਕੋਵਿਡ ਵਾਲੇ ਲੋਕਾਂ ਦੇ ਦਿਮਾਗ਼ ਦਾ ਕੋਰਾਇਡ-ਪਲੇਕਸਸ ਨਾਂ ਦਾ ਹਿੱਸਾ ਔਸਤਨ ਕਰੀਬ 10 ਫ਼ੀਸਦੀ ਵੱਡਾ ਸੀ ਤੇ ਉਸ ਵਿਚ ਖ਼ੂਨ ਦਾ ਵੇਗ ਘੱਟ ਪਾਇਆ ਗਿਆ। ਇਹ ਹਿੱਸਾ ਸੋਜ ਕੰਟਰੋਲ ਕਰਨ ਨਾਲ ਦਿਮਾਗ਼ ’ਚੋਂ ਵੇਸਟ ਪਦਾਰਥਾਂ ਨੂੰ ਬਾਹਰ ਕੱਢਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ, ਇਸ ਲਈ ਇਸ ਵਿਚ ਬਦਲਾਅ ਹੋਣ ’ਤੇ ਦਿਮਾਗ਼ ਦੇ ਕੰਮ ਵੀ ਪ੍ਰਭਾਵਿਤ ਹੋ ਸਕਦੇ ਹਨ। ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਜਿਹੜੇ ਉਮੀਦਵਾਰਾਂ ’ਚ ਇਹ ਹਿੱਸਾ ਜ਼ਿਆਦਾ ਵੱਡਾ ਸੀ, ਉਨ੍ਹਾਂ ਦੀ ਯਾਦਦਾਸ਼•ਤ ਤੇ ਧਿਆਨ ਜਾਂਚਣ ਵਾਲੇ ਮਾਪਦੰਡ ਟੈਸਟ ’ਚ ਔਸਤਨ ਥੋੜ੍ਹਾ ਘੱਟ ਸਕੋਰ ਆਇਆ। ਨਾਲ ਹੀ ਖ਼ੂਨ ’ਚ ਕੁਝ ਅਜਿਹੇ ਪ੍ਰੋਟੀਨ ਵੀ ਵੱਧ ਮਿਲੇ, ਜੋ ਆਮ ਤੌਰ ’ਤੇ ਦਿਮਾਗ਼ੀ ਨੁਕਸਾਨ ਤੇ ਅਲਜ਼ਾਈਮਰ ਨਾਲ ਜੁੜੇ ਮੰਨੇ ਜਾਂਦੇ ਹਨ।
ਮਾਹਿਰਾਂ ਅਨੁਸਾਰ ਕੋਵਿਡ ਤੋਂ ਬਾਅਦ ਕੁਝ ਮਾਮਲਿਆਂ ’ਚ ਲੰਬੇ ਸਮੇਂ ਤੱਕ ਚੱਲਣ ਵਾਲੀ ਰੋਗ ਰੋਕੂ ਪ੍ਰਕਿਰਿਆ ਖ਼ੂਨ ਦੀਆਂ ਨਾੜੀਆਂ ’ਚ ਸੋਜ, ਮੋਟਾਪਾ ਤੇ ਸਕਾਰ ਟਿਸ਼ੂਜ਼ ਬਣਾ ਸਕਦੀ ਹੈ, ਜਿਸ ਨਾਲ ਦਿਮਾਗ਼ ’ਚ ਖ਼ੂਨ ਤੇ ਤਰਲ ਦਾ ਆਮ ਵੇਗ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਖੋਜੀਆਂ ਨੇ ਸਪੱਸ਼ਟ ਕੀਤਾ ਹੈ ਕਿ ਹਾਲੇ ਇਹ ਸਾਬਿਤ ਨਹੀਂ ਹੋਇਆ ਹੈ ਕਿ ਲਾਂਗ ਕੋਵਿਡ ਭਵਿੱਖ ’ਚ ਅਲਜ਼ਾਈਮਰ ਦਾ ਕਾਰਨ ਬਣੇਗਾ। ਇਸ ਲਈ ਜ਼ਰੂਰੀ ਹੈ ਕਿ ਲਾਂਗ ਕੋਵਿਡ ’ਚੋਂ ਲੰਘ ਚੁੱਕੇ ਲੋਕਾਂ ਦੀ ਲੰਬੇ ਸਮੇਂ ਤੱਕ ਨਿਗਰਾਨੀ ਕੀਤੀ ਜਾਵੇ ਤੇ ਇਸ ਵਿਸ਼ੇ ’ਤੇ ਵੱਡੇ ਪੱਧਰ ’ਤੇ ਹੋਰ ਖੋਜ ਕੀਤੀ ਜਾਵੇ ਤਾਂਕਿ ਦਿਮਾਗ਼ ’ਤੇ ਇਸਦੇ ਅਸਰ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ।