- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੋਲੈਂਡ ਦੇ ਵ੍ਰੋਕਲਾ ਮੈਡੀਕਲ ਯੂਨੀਵਰਸਿਟੀ ਦੇ ਨਰਸਿੰਗ ਵਿਭਾਗ ਦੀ ਡੋਨਾਟਾ ਕੁਰਪਾਸ ਨੇ ਕਿਹਾ ਕਿ ਕੈਫੀਨ ਨੀਂਦ ਨੂੰ ਘੱਟ ਕਰ ਸਕਦੀ ਹੈ ਜਾਂ ਸੌਣ ’ਚ ਮੁਸ਼ਕਲ ਪੈਦਾ ਕਰ ਸਕਦਾ ਹੈ। ਹਾਲਾਂਕਿ, ਜਦੋਂ ਨੀਂਦ ਵੇਲੇ ਸਾਧਾਰਨ ਮਹਿਸੂਸ ਹੁੰਦਾ ਹੈ ਉਦੋਂ ਵੀ ਇਹ ਹੌਲੀ ਲਹਿਰ ਸਰਗਰਮੀ ਨੂੰ ਘੱਟ ਕਰ ਸਕਦੀ ਹੈ ਤੇ ਇਲੈਕਟ੍ਰੋਐਨਸੇਫੇਲੋਗ੍ਰਾਫੀ (ਈਈਜੀ) ਪੈਟਰਨ ਨੂੰ ਜ਼ਿਆਦਾ ਜਾਗਰੂਕ ਦਿਮਾਗ ਵੱਲ ਮੋੜ ਸਕਦਾ ਹੈ।

ਵ੍ਰੋਕਲਾ (ਪੀਟੀਆਈ) : ਇਕ ਖੋਜ ਵਿਚ ਪਤਾ ਲੱਗਾ ਹੈ ਕਿ ਸ਼ਾਮ ਵੇਲੇ ਕੈਫੀਨ ਦੀ ਵਰਤੋਂ ਨਾਲ ਸਿਰਫ਼ ਨੀਂਦ ਆਉਣ ਵਿਚ ਮੁਸ਼ਕਲ ਨਹੀਂ ਹੁੰਦੀ, ਬਲਕਿ ਇਹ ਰਾਤ ਦੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਤ ਕਰ ਸਕਦੀ ਹੈ। ਪੋਲੈਂਡ ਦੇ ਵ੍ਰੋਕਲਾ ਮੈਡੀਕਲ ਯੂਨੀਵਰਸਿਟੀ ਦੇ ਨਰਸਿੰਗ ਵਿਭਾਗ ਦੀ ਡੋਨਾਟਾ ਕੁਰਪਾਸ ਨੇ ਕਿਹਾ ਕਿ ਕੈਫੀਨ ਨੀਂਦ ਨੂੰ ਘੱਟ ਕਰ ਸਕਦੀ ਹੈ ਜਾਂ ਸੌਣ ’ਚ ਮੁਸ਼ਕਲ ਪੈਦਾ ਕਰ ਸਕਦਾ ਹੈ। ਹਾਲਾਂਕਿ, ਜਦੋਂ ਨੀਂਦ ਵੇਲੇ ਸਾਧਾਰਨ ਮਹਿਸੂਸ ਹੁੰਦਾ ਹੈ ਉਦੋਂ ਵੀ ਇਹ ਹੌਲੀ ਲਹਿਰ ਸਰਗਰਮੀ ਨੂੰ ਘੱਟ ਕਰ ਸਕਦੀ ਹੈ ਤੇ ਇਲੈਕਟ੍ਰੋਐਨਸੇਫੇਲੋਗ੍ਰਾਫੀ (ਈਈਜੀ) ਪੈਟਰਨ ਨੂੰ ਜ਼ਿਆਦਾ ਜਾਗਰੂਕ ਦਿਮਾਗ ਵੱਲ ਮੋੜ ਸਕਦਾ ਹੈ। ਇਹ ਜਾਣਕਾਰੀ ਕੈਫੀਨ ਦੇ ਸੰਪਰਕ ਤੇ ਨੀਂਦ ਨਾਲ ਸਬੰਧਤ ਈਈਜੀ ਨਤੀਜਿਆਂ ’ਤੇ ਅਧਾਰਤ 32 ਅਧਿਐਨਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਲੋਕਾਂ ਦੇ ਸਾਹਮਣੇ ਲਿਆਂਦੀ ਗਈ ਹੈ।• ਇਲੈਕਟ੍ਰੋਐਨਸੇਫੇਲੋਗ੍ਰਾਫੀ (ਈਈਜੀ) ਵੱਲੋਂ ਦਿਮਾਗ ਦੀ ਬਿਜਲੀ ਸਰਗਰਮੀ ਨੂੰ ਰਿਕਾਰਡ ਕੀਤਾ ਗਿਆ ਹੈ। ਇਹ ਨੀਂਦ ਵੇਲੇ ਜਾਂ ਜਾਗਣ ਦੇ ਪਲਾਂ ਦੇ ਨਾਲ ਨਾਲ ਨੀਂਦ ਦੀ ਗੁਣਵੱਤਾ ਦੀ ਸਮੀਖਿਆ ਕਰਨਾ ਸੰਭਵ ਬਣਾਉਂਦਾ ਹੈ।
ਖੋਜਕਰਤਾ ਨੇ ਕਿਹਾ ਕਿ ਕੈਫੀਨ ਭਰੋਸੇਯੋਗਤਾ ਪੱਖੋਂ ਮਨੁੱਖੀ ਨੀਂਦ ਦੇ ਨਿਊਰੋਫਿਜ਼ੀਓਲਾਜਿਕਲ ਢਾਂਚੇ ਨੂੰ ਇਸ ਦਿਸ਼ਾ ਵਿਚ ਬਦਲਦੀ ਹੈ, ਜਿਹੜੀ ਡੂੰਘੀ ਨੀਂਦ ਨੂੰ ਘੱਟ ਕਰਦੀ ਹੈ। ਉਨ੍ਹਾਂ ਕਿਹਾ ਕਿ ਸਬੂਤ ਇਹ ਵੀ ਸੁਝਾਅ ਦਿੰਦੇ ਹਨ ਕਿ ਕੈਫੀਨ ਈਈਜੀ ਮੁਸ਼ਕਲ ਨੂੰ ਵਧਾਉਂਦੀ ਹੈ ਤੇ ਨੀਂਦ ਦੀ ਗਤੀਸ਼ੀਲਤਾ ਨੂੰ ਜ਼ਿਆਦਾ ਭੜਕਾਊ ਸਥਿਤੀ ਵੱਲ ਮੋੜਦੀ ਹੈ। ਇਸਦਾ ਮਤਲਬ ਹੈ ਕਿ ਸਰੀਰ ਬਿਸਤਰ ਵਿਚ ਅੱਠ ਘੰਟੇ ਬਿਤਾ ਲਵੇਗਾ ਪਰ ਦਿਮਾਗ ਪੂਰੀ ਤਰ੍ਹਾਂ ਤਰੋਤਾਜ਼ਾ ਨਹੀਂ ਹੋ ਪਾਉਂਦਾ। ਉਨ੍ਹਾਂ ਕਿਹਾ ਕਿ ਚੰਗੀ ਨੀਂਦ ਦਾ ਤਜਰਬਾ ਹਮੇਸ਼ਾ ਉਨ੍ਹਾਂ ਚੀਜ਼ਾਂ ਨਾਲ ਮੇਲ ਨਹੀਂ ਖਾਂਦਾ ਜਿਹੜਾ ਅਸੀਂ ਨਿਊਰੋਫਿਜ਼ੀਓਲਾਜਿਕਲ ਰਿਕਾਰਡਿੰਗ ’ਚ ਦੇਖਦੇ ਹਾਂ। ਕੋਈ ਵਿਅਕਤੀ ਬਿਨਾ ਕਿਸੇ ਮੁਸ਼ਕਲ ਦੇ ਸੌਂ ਸਕਦਾ ਹੈ ਤੇ ਉਸ ਨੂੰ ਜਾਗਣ ਦਾ ਅਹਿਸਾਸ ਵੀ ਨਹੀਂ ਹੁੰਦਾ, ਜਦਕਿ ਦਿਮਾਗ ’ਚ ਡੂੰਘੀ ਨੀਂਦ ਦੇ ਲੱਛਣ ਘੱਟ ਦਿਸਦੇ ਹਨ।