- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Male Fertility : ਜੰਕ ਤੇ ਪ੍ਰੋਸੈਸਡ ਭੋਜਨ ਇਸ ਗਿਣਤੀ ਨੂੰ ਘਟਾਉਣ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਅਤੇ ਤੁਹਾਡਾ ਸਾਥੀ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਖਾਣ-ਪੀਣ ਦੀਆਂ ਆਦਤਾਂ 'ਚ ਤਬਦੀਲੀ ਤੁਹਾਨੂੰ ਇਸ ਟੀਚੇ ਦੇ ਨੇੜੇ ਲੈ ਜਾ ਸਕਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Male Fertility : ਤੁਸੀਂ ਸਾਰਿਆਂ ਨੇ ਇਹ ਫਰੇਜ਼ ਕਈ ਵਾਰ ਸੁਣਿਆ ਹੋਵੇਗਾ "ਤੁਸੀਂ ਉਹੀ ਹੋ ਜੋ ਤੁਸੀਂ ਖਾਂਦੇ ਹੋ"। ਮਰਦਾਂ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ ਜਦੋਂ ਗੱਲ ਆਉਂਦੀ ਹੈ ਫਰਟਿਲਿਟੀ ਦੀ। ਜੇਕਰ ਤੁਸੀਂ ਸਿਹਤਮੰਦ ਭੋਜਨ ਖਾਂਦੇ ਹੋ, ਤਾਂ ਇਹ ਸ਼ੁਕਰਾਣੂਆਂ ਦੀ ਗਿਣਤੀ ਵਧਾਉਂਦਾ ਹੈ। ਉੱਥੇ ਹੀ ਜੰਕ ਤੇ ਪ੍ਰੋਸੈਸਡ ਭੋਜਨ ਇਸ ਗਿਣਤੀ ਨੂੰ ਘਟਾਉਣ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਅਤੇ ਤੁਹਾਡਾ ਸਾਥੀ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਖਾਣ-ਪੀਣ ਦੀਆਂ ਆਦਤਾਂ 'ਚ ਤਬਦੀਲੀ ਤੁਹਾਨੂੰ ਇਸ ਟੀਚੇ ਦੇ ਨੇੜੇ ਲੈ ਜਾ ਸਕਦੀ ਹੈ।
ਡਾਈਟ 'ਚ ਕੀ ਖਾਣਾ ਚਾਹੀਦੈ ?
ਤੁਹਾਨੂੰ ਅਤੇ ਤੁਹਾਡੇ ਸਾਥੀ ਦੋਵਾਂ ਨੂੰ ਹੈਲਦੀ ਡਾਈਟ ਦੇ ਫਾਇਦਿਆਂ ਬਾਰੇ ਜਾਣੂ ਹੋਣਾ ਚਾਹੀਦਾ ਹੈ। ਪਰ ਕੁਝ ਖਾਣ ਵਾਲੀਆਂ ਚੀਜ਼ਾਂ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਦਾ ਕੰਮ ਕਰਦੀਆਂ ਹਨ। ਸਿਹਤਮੰਦ ਸ਼ੁਕਰਾਣੂ ਦਾ ਮਤਲਬ ਹੈ ਕਿ ਤੁਹਾਨੂੰ ਗਰਭਵਤੀ ਹੋਣ 'ਚ ਮੁਸ਼ਕਲ ਆਉਣ ਦੀ ਸੰਭਾਵਨਾ ਘੱਟ ਹੈ। ਤਾਂ ਆਓ ਜਾਣਦੇ ਹਾਂ ਉਹ ਭੋਜਨ ਜਿਹੜੇ ਪੁਰਸ਼ਾਂ ਨੂੰ ਆਪਣੀ ਥਾਲੀ 'ਚ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ :
ਔਇਸਟਰ
ਇਨ੍ਹਾਂ ਵਿੱਚ ਕਿਸੇ ਵੀ ਹੋਰ ਭੋਜਨ ਨਾਲੋਂ ਜ਼ਿਆਦਾ ਜ਼ਿੰਕ ਹੁੰਦਾ ਹੈ। ਜ਼ਿੰਕ ਨਾਲ ਭਰਪੂਰ ਭੋਜਨ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾ ਕੇ ਪੁਰਸ਼ਾਂ ਦੀ ਪ੍ਰਚਣਨ ਸਮਰੱਥਾ ਵਿੱਚ ਮਦਦ ਕਰ ਸਕਦੇ ਹਨ। ਜੇ ਤੁਸੀਂ ਔਇਸਟਰ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਬੀਫ, ਪੋਲਟਰੀ, ਡੇਅਰੀ, ਨਟਸ, ਅੰਡੇ, ਅਨਾਜ ਤੇ ਬੀਨਜ਼ ਦਾ ਸੇਵਨ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਜ਼ਿੰਕ ਸਪਲੀਮੈਂਟ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ।
ਫਲ ਅਤੇ ਸਬਜ਼ੀਆਂ
ਕ੍ਰੇਨਬੇਰੀਜ਼ ਤੇ ਕੋਲਾਰਡ ਗ੍ਰੀਨ ਵਰਗੇ ਫਲ਼ ਤੇ ਸਬਜ਼ੀਆਂ 'ਚ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ, ਜਿਹੜੇ ਸ਼ੁਕਰਾਣੂ ਨੂੰ ਸੈਲੂਲਰ ਨੁਕਸਾਨ ਤੋਂ ਬਚਾਉਣ 'ਚ ਮਦਦ ਕਰ ਸਕਦਾ ਹੈ ਤੇ ਉਨ੍ਹਾੰ ਨੂੰ ਮਜ਼ਬੂਤ ਤੇ ਤੇਜ਼ ਰੱਖ ਸਕਦਾ ਹੈ। ਇਸ ਦੇ ਨਾਲ ਹੀ ਵਿਟਾਮਿਨ-ਈ ਤੇ ਸੀ ਸ਼ੁਕਰਾਣੂਆਂ ਦੀ ਗਿਣਤੀ ਤੇ ਗਤੀ ਨੂੰ ਥੋੜ੍ਹਾ ਵਧਾ ਸਕਦੇ ਹਨ। ਤੁਹਾਨੂੰ ਵਿਟਾਮਿਨ-ਈ ਅੰਬ, ਐਵੋਕਾਡੋ ਤੇ ਪਾਲਕ ਅਤੇ ਬ੍ਰੋਕਲੀ ਵਰਗੀਆਂ ਹਰੀਆਂ ਸਬਜ਼ੀਆਂ ਤੋਂ ਮਿਲਦਾ ਹੈ। ਵਿਟਾਮਿਨ-ਸੀ, ਸੰਤਰੇ, ਟਮਾਟਰ, ਗ੍ਰੇਪਫਰੂਟ ਆਦਿ 'ਚ ਹੁੰਦਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ, ਬੀਨਸ ਤੇ ਕਈ ਫਲ ਫੋਲੇਟ ਨਾਲ ਭਰਪੂਰ ਹੁੰਦੇ ਹਨ ਜੋ ਇਕ ਅਜਿਹਾ ਐਂਟੀਆਕਸੀਡੈਂਟ ਹੈ ਜੋ ਕਿ ਇਕ ਅਜਿਹਾ ਐਂਟੀਆਕਸੀਡੈਂਟ ਹੈ ਜੋ ਸ਼ੁਕਰਾਣੂਆਂ ਨੂੰ ਅਸਧਾਰਨਤਾਵਾਂ ਤੋਂ ਮੁਕਤ ਰੱਖਣ ਵਿੱਚ ਮਦਦ ਕਰ ਸਕਦਾ ਹੈ।
ਨਟਸ
ਕਈ ਖੋਜਾਂ ਦਰਸਾਉਂਦੀਆਂ ਹਨ ਕਿ ਅਖਰੋਟ ਸ਼ੁਕਰਾਣੂਆਂ ਦੀ ਗੁਣਵੱਤਾ ਤੇ ਕੰਮ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ। ਖਾਸ ਤੌਰ 'ਤੇ ਅਖਰੋਟ, ਸ਼ੁਕਰਾਣੂਆਂ ਦੀ ਗੁਣਵੱਤਾ ਨੂੰ ਵਧਾਉਂਦੇ ਹਨ। ਅਜਿਹਾ ਇਸ ਲਈ ਕਿਉਂਕਿ ਅਖਰੋਟ ਐਂਟੀਆਕਸੀਡੈਂਟਸ ਤੇ ਓਮੇਗਾ-ਏ ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ।
ਬੀਜ
ਕੱਦੂ ਦੇ ਬੀਜ ਜ਼ਿੰਕ ਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਹ ਦੋਵੇਂ ਸ਼ੁਕਰਾਣੂਆਂ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਪਲੈਕਸ ਸੀਡਜ਼, ਚੀਆ ਸੀਡਜ਼ ਤੇ ਸੂਰਜਮੁਖੀ ਦੇ ਬੀਜ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ।
ਅਨਾਰ ਦਾ ਜੂਸ
ਅਨਾਰ ਵੀ ਇਕ ਅਜਿਹਾ ਫਲ ਹੈ ਜੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਸ਼ੁਕਰਾਣੂਆਂ ਦੀ ਗੁਣਵੱਤਾ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਚਰਬੀ ਵਾਲੀ ਮੱਛੀ
ਫਰਟਾਈਲ ਮਰਦਾਂ ਦੇ ਸ਼ੁਕਰਾਣੂਆਂ 'ਚ ਇਨਫਰਟਾਈਲ ਮਰਦਾਂ ਦੇ ਸ਼ੁਕਰਾਣੂਆਂ ਨਾਲੋਂ ਵੱਧ ਓਮੇਗਾ-3 ਫੈਟੀ ਐਸਿਡ ਹੁੰਦੇ ਹਨ। ਓਮੇਗਾ -3 ਚਰਬੀ ਵਾਲੀਆਂ ਮੱਛੀਆਂ ਜਿਵੇਂ ਕਿ ਸਾਲਮਨ, ਹੈਰਿੰਗ, ਸਾਰਡੀਨ ਤੇ ਐਂਚੋਵੀਜ਼ ਐਂਕੋਵੀ ਆਦਿ ਖਾਣ ਨਾਲ ਮਿਲ ਸਕਦਾ ਹੈ।
Disclaimer : ਲੇਖ ਵਿੱਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਪਰੇਸ਼ਾਨੀ ਹੈ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।