
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਨ੍ਹਾਂ ਦੋਵਾਂ ਹੀ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਅਸੀਂ ਚੀਨੀ ਦੇ ਹੈਲਦੀ ਆਪਸ਼ਨਾਂ ਦੀ ਗੱਲ ਕਰਾਂਗੇ ਜੋ ਨੈਚੁਰਲ ਮਿਠਾਸ ਦੇਣ ਦੇ ਨਾਲ-ਨਾਲ ਸਿਹਤ ਦਾ ਵੀ ਧਿਆਨ ਰੱਖਣਗੇ।

ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ: ਹਾਲ ਹੀ ਵਿੱਚ ਚੀਨੀ ਦੇ ਵਧਦੇ ਭਾਅ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ, ਖ਼ਾਸ ਕਰਕੇ ਤਿਉਹਾਰਾਂ ਦੇ ਮੌਸਮ ਵਿੱਚ ਚੀਨੀ ਦੀ ਕੀਮਤ ਵਧਣਾ ਬਾਜ਼ਾਰ 'ਤੇ ਕਾਫ਼ੀ ਅਸਰ ਪਾ ਸਕਦਾ ਹੈ। ਉੱਥੇ ਹੀ, ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨੀ ਸਿਹਤ ਲਈ ਕਿੰਨੀ ਨੁਕਸਾਨਦੇਹ ਹੈ।
ਇਨ੍ਹਾਂ ਦੋਵਾਂ ਹੀ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਅਸੀਂ ਚੀਨੀ ਦੇ ਹੈਲਦੀ ਆਪਸ਼ਨਾਂ ਦੀ ਗੱਲ ਕਰਾਂਗੇ ਜੋ ਨੈਚੁਰਲ ਮਿਠਾਸ ਦੇਣ ਦੇ ਨਾਲ-ਨਾਲ ਸਿਹਤ ਦਾ ਵੀ ਧਿਆਨ ਰੱਖਣਗੇ।
ਖ਼ਜੂਰ
ਖ਼ਜੂਰ ਦੀ ਮਿਠਾਸ ਸਭ ਨੇ ਚੱਖੀ ਹੋਵੇਗੀ, ਕਿਉਂ ਨਾ ਇਸ ਵਧਦੀ ਮਹਿੰਗਾਈ ਵਿੱਚ ਇਸ ਹੈਲਦੀ ਆਪਸ਼ਨ ਨੂੰ ਚੀਨੀ ਦੀ ਜਗ੍ਹਾ ਵਰਤਿਆ ਜਾਵੇ। ਉੱਥੇ ਹੀ, ਗੱਲ ਕਰੀਏ ਖ਼ਜੂਰ ਨੂੰ ਮਿਠਾਸ ਦੇ ਤੌਰ 'ਤੇ ਸ਼ਾਮਲ ਕਿਵੇਂ ਕੀਤਾ ਜਾਵੇ ਤਾਂ ਇਸ ਨੂੰ ਕਈ ਤਰੀਕਿਆਂ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ:
ਖ਼ਜੂਰ ਦੇ ਬੀਜ ਕੱਢ ਲਵੋ ਅਤੇ ਇਸ ਨੂੰ 15 ਮਿੰਟ ਤੱਕ ਗਰਮ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਮਿਕਸੀ ਵਿੱਚ ਪੀਸ ਕੇ ਗਾੜ੍ਹਾ ਜਿਹਾ ਪੇਸਟ ਤਿਆਰ ਕਰ ਲਵੋ। ਇਸ ਨੂੰ ਮਿਠਆਈਆਂ ਵਿੱਚ ਜਾਂ ਚਾਹ-ਕੌਫ਼ੀ ਵਿੱਚ ਮਿਠਾਸ ਦੇ ਤੌਰ 'ਤੇ ਪਾਓ।
ਖ਼ਜੂਰ ਦਾ ਸਿਰਪ ਵੀ ਬਣਾ ਕੇ ਤਿਆਰ ਕੀਤਾ ਜਾ ਸਕਦਾ ਹੈ। ਖ਼ਜੂਰ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ 10-12 ਮਿੰਟ ਤੱਕ ਉਬਾਲ ਲਵੋ। ਇਸ ਦੀ ਮਿਠਾਸ ਪਾਣੀ ਵਿੱਚ ਆ ਜਾਵੇਗੀ ਅਤੇ ਸਿਰਪ ਤਿਆਰ ਹੋ ਜਾਵੇਗਾ। ਪਾਣੀ ਛਾਣ ਕੇ ਕਿਸੇ ਛੋਟੀ ਸ਼ੀਸ਼ੀ ਵਿੱਚ ਭਰ ਕੇ ਰੱਖ ਲਵੋ।
ਖ਼ਜੂਰ ਦੇ ਬੀਜ ਕੱਢੋ ਅਤੇ ਉਸ ਨੂੰ ਸੁਕਾ ਕੇ ਸੁੱਕਾ ਪੀਸ ਲੈਣਾ ਹੈ। ਇਸ ਨੂੰ ਕਿਸੇ ਵੀ ਮਿੱਠੀ ਡਿਸ਼ ਵਿੱਚ ਪਾਇਆ ਜਾ ਸਕਦਾ ਹੈ।
ਸਟੀਵੀਆ
ਬਹੁਤ ਘੱਟ ਲੋਕ ਜਾਣਦੇ ਹਨ ਕਿ ਸਟੀਵੀਆ ਦਾ ਪੌਦਾ ਇੱਕ ਨੈਚੁਰਲ ਸਵੀਟਨਰ ਹੈ ਜੋ ਚੀਨੀ ਨਾਲੋਂ ਵੀ ਜ਼ਿਆਦਾ ਮਿਠਾਸ ਦੇ ਸਕਦਾ ਹੈ। ਇਹੋ ਵਜ੍ਹਾ ਹੈ ਕਿ ਇਹ ਪੌਦਾ 'ਸ਼ੂਗਰ ਪਲਾਂਟ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਟੀਵੀਆ ਦੀਆਂ ਪੱਤੀਆਂ ਸ਼ੂਗਰ ਦੇ ਮਰੀਜ਼ਾਂ ਅਤੇ ਵਜ਼ਨ ਘਟਾਉਣ ਵਾਲਿਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਚਾਹ ਜਾਂ ਕੌਫ਼ੀ ਬਣਾਉਂਦੇ ਸਮੇਂ ਇਸ ਦੀਆਂ 1-2 ਪੱਤੀਆਂ ਪਾ ਸਕਦੇ ਹੋ।
ਸ਼ਹਿਦ
ਸ਼ਹਿਦ ਇੱਕ ਹੈਲਦੀ ਸ਼ੂਗਰ ਆਲਟਰਨੇਟਿਵ ਹੈ ਜਿਸ ਦੀ ਬਹੁਤ ਘੱਟ ਮਾਤਰਾ ਹੀ ਜ਼ਿਆਦਾ ਮਿਠਾਸ ਦੇ ਸਕਦੀ ਹੈ। ਇਸ ਵਾਰ ਜਦੋਂ ਚਾਹ ਬਣਾਓ ਤਾਂ ਉਸ ਵਿੱਚ ਸ਼ਹਿਦ ਪਾ ਕੇ ਹਰਬਲ ਡ੍ਰਿੰਕ ਦਾ ਮਜ਼ਾ ਲਵੋ। ਬੱਸ ਇਸ ਗੱਲ ਦਾ ਧਿਆਨ ਰੱਖੋ ਕਿ ਸ਼ਹਿਦ ਨੂੰ ਉਬਲਦੀ ਚਾਹ ਜਾਂ ਕੌਫ਼ੀ ਵਿੱਚ ਨਹੀਂ ਮਿਲਾਉਣਾ ਹੈ।
ਦਾਲਚੀਨੀ ਅਤੇ ਸੌਂਫ਼
ਚਾਹ ਜਾਂ ਕੌਫ਼ੀ ਵਿੱਚ ਇੱਕਦਮ ਹਲਕੀ ਜਿਹੀ ਮਿਠਾਸ ਚਾਹੀਦੀ ਹੈ ਤਾਂ ਇਸ ਲਈ ਦਾਲਚੀਨੀ ਅਤੇ ਸੌਂਫ਼ ਇੱਕ ਚੰਗਾ ਆਫਸ਼ਨ ਹੈ। ਇਹ ਦੋਵੇਂ ਹਲਕਾ ਮਿੱਠਾਪਣ ਦੇਣ ਦੇ ਨਾਲ-ਨਾਲ ਸਵਾਦ ਵਧਾਉਣ ਵਿੱਚ ਵੀ ਮਦਦ ਕਰਨਗੇ। ਪੀਣ ਵਾਲੀ ਚੀਜ਼ ਵਿੱਚ 2 ਚਮਚ ਸੌਂਫ਼ ਦੇ ਨਾਲ 1 ਇੰਚ ਦਾਲਚੀਨੀ ਮਿਲਾਓ।