- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
FDA ਦੇ ਇਸ ਆਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਖਾਣ-ਪੀਣ ਦੀ ਸਰਵਿਸ ਦੇਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਦਰਅਸਲ, ਕਈ ਹੋਟਲ, ਕੈਟਰਰਜ਼ ਅਤੇ ਕਲਾਊਡ ਕਿਚਨ ਗਾਹਕਾਂ ਨੂੰ ਬਿਨਾਂ ਦੱਸੇ ਆਪਣੀਆਂ ਡਿਸ਼ਾਂ ਵਿਚ ਇਹ ਸਸਤਾ ਨਾਨ-ਡੇਅਰੀ ਪਨੀਰ ਪਰੋਸ ਰਹੇ ਸਨ। ਨਾ ਤਾਂ ਮੈਨਿਊ 'ਚ, ਨਾ ਬਿਲ 'ਤੇ ਅਤੇ ਨਾ ਹੀ ਕਿਸੇ ਬੋਰਡ 'ਤੇ ਇਸ ਦੀ ਕੋਈ ਜਾਣਕਾਰੀ ਦਿੱਤੀ ਜਾਂਦੀ ਸੀ। ਗਾਹਕ ਇਸਨੂੰ ਅਸਲੀ ਪਨੀਰ ਹੀ ਸਮਝਦੇ ਸਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਛੱਤੀਸਗੜ੍ਹ ਤੇ ਮਹਾਰਾਸ਼ਟਰ ਸਰਕਾਰ ਨੇ ਇਕ ਬਹੁਤ ਹੀ ਮਹੱਤਵਪੂਰਨ ਫੈਸਲਾ ਲੈਂਦਿਆਂ ਸੂਬੇ 'ਚ ਐਨਾਲਾਗ ਪਨੀਰ ਬਣਾਉਣ, ਸਟੋਰ ਕਰਨ ਤੇ ਵੇਚਣ 'ਤੇ ਇਕ ਸਾਲ ਦੀ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ, ਇਸਨੂੰ 'ਨਾਨ-ਡੇਅਰੀ' ਜਾਂ ਸਿੰਥੈਟਿਕ ਪਨੀਰ ਵੀ ਕਿਹਾ ਜਾਂਦਾ ਹੈ। ਅਜਿਹੇ 'ਚ, ਹੁਣ ਤੋਂ ਕੋਈ ਵੀ ਹੋਟਲ, ਕਲਾਊਡ ਕਿਚਨ, ਰੈਸਟੋਰੈਂਟ ਜਾਂ ਕੈਟਰਰਜ਼ ਇਸ ਮਿਲਾਵਟੀ ਪਨੀਰ ਦੀ ਵਰਤੋਂ ਆਪਣੀਆਂ ਡਿਸ਼ਾਂ 'ਚ ਨਹੀਂ ਕਰ ਸਕਣਗੇ। ਜ਼ਾਹਰ ਹੈ, ਤੁਹਾਡੇ ਮਨ ਵਿਚ ਵੀ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਆਖਿਰ ਐਨਾਲਾਗ ਪਨੀਰ ਹੁੰਦਾ ਕੀ ਹੈ ਅਤੇ ਸਰਕਾਰ ਨੂੰ ਇਸ 'ਤੇ ਪਾਬੰਦੀ ਕਿਉਂ ਲਗਾਉਣੀ ਪਈ। ਆਓ, ਵਿਸਥਾਰ ਨਾਲ ਇਸ ਲੇਖ ਵਿੱਚ ਜਾਣਦੇ ਹਾਂ।
ਇਹ ਪਨੀਰ ਸਿਰਫ਼ ਦਿਸਣ ਤੇ ਛੂਹਣ 'ਚ ਅਸਲੀ ਵਰਗਾ ਲੱਗਦਾ ਹੈ, ਪਰ ਇਸਨੂੰ ਪੂਰੀ ਤਰ੍ਹਾਂ ਦੁੱਧ ਤੋਂ ਨਹੀਂ ਬਣਾਇਆ ਜਾਂਦਾ। ਜੀ ਹਾਂ, ਇਸਨੂੰ ਤਿਆਰ ਕਰਨ ਲਈ ਪਾਮ ਆਇਲ, ਵੈਜੀਟੇਬਲ ਫੈਟ, ਸਟਾਰਚ, ਮਿਲਕ ਸੋਲਿਡਜ਼, ਪਲਾਂਟ ਪ੍ਰੋਟੀਨ, ਸਟੈਬੀਲਾਇਜ਼ਰ, ਆਰਟੀਫੀਸ਼ੀਅਲ ਫਲੇਵਰ ਅਤੇ ਐਸਿਡ ਦਾ ਇਕ ਮਿਸ਼ਰਨ ਤਿਆਰ ਕੀਤਾ ਜਾਂਦਾ ਹੈ। ਕਿਉਂਕਿ ਇਸ ਵਿਚ ਨਾ ਤਾਂ ਦੁੱਧ ਦਾ ਫੈਟ ਹੁੰਦਾ ਹੈ ਅਤੇ ਨਾ ਹੀ ਪ੍ਰੋਟੀਨ, ਇਸ ਲਈ ਇਸ ਦਾ ਨਿਊਟ੍ਰੀਸ਼ਨ ਅਸਲੀ ਪਨੀਰ ਤੋਂ ਬਿਲਕੁਲ ਵੱਖਰਾ ਹੁੰਦਾ ਹੈ।
FDA ਦੀ ਟੈਸਟਿੰਗ ਦੇ ਨਤੀਜੇ ਸਾਫ਼ ਤੌਰ 'ਤੇ ਦਿਖਾਉਂਦੇ ਹਨ ਕਿ ਇਹ ਸਿੰਥੈਟਿਕ ਪਨੀਰ ਸਿਹਤ ਲਈ ਵੱਡਾ ਖ਼ਤਰਾ ਹੈ। ਜਿਨ੍ਹਾਂ 308 ਸੈਂਪਲਾਂ ਦੀ ਜਾਂਚ ਹੋਈ, ਉਨ੍ਹਾਂ 'ਚੋਂ 30 ਨੂੰ ਲੈਬ ਨੇ ਪੂਰੀ ਤਰ੍ਹਾਂ 'ਅਸੁਰੱਖਿਅਤ' ਐਲਾਨਿਆ ਗਿਆ ਹੈ।
ਕਿਉਂਕਿ ਇਸ ਪਨੀਰ 'ਚ ਅਸਲੀ ਦੁੱਧ ਦਾ ਫੈਟ ਤੇ ਪ੍ਰੋਟੀਨ ਵਰਤਿਆ ਨਹੀਂ ਹੁੰਦਾ, ਇਸ ਲਈ ਇਸ ਦਾ ਨਿਊਟ੍ਰੀਸ਼ਨਲ ਪ੍ਰੋਫਾਈਲ ਅਸਲੀ ਪਨੀਰ ਨਾਲੋਂ ਬਹੁਤ ਵੱਖਰਾ ਹੁੰਦਾ ਹੈ। ਸਸਤੇ ਬਨਸਪਤੀ ਤੇਲਾਂ ਤੇ ਆਰਟੀਫੀਸ਼ੀਅਲ ਸਟੈਬੀਲਾਇਜ਼ਰਾਂ ਦੇ ਲਗਾਤਾਰ ਸੇਵਨ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ, ਖੁੱਲ੍ਹੇ 'ਚ ਬਿਨਾਂ ਸਹੀ ਪੈਕੇਜਿੰਗ ਅਤੇ ਬਿਲ ਦੇ ਵਿਕਣ ਵਾਲੇ ਇਸ ਪਨੀਰ ਦੇ ਸਰੋਤ (ਸੋਰਸ) ਦਾ ਪਤਾ ਨਾ ਲੱਗ ਸਕਣਾ, ਇਸ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਜੋ ਸਿੱਧੇ ਤੌਰ 'ਤੇ ਗਾਹਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ।
ਅਸਲੀ ਤੇ ਬ੍ਰਾਂਡਿਡ ਪਨੀਰ ਬਾਜ਼ਾਰ 'ਚ 400 ਤੋਂ 500 ਰੁਪਏ ਪ੍ਰਤੀ ਕਿੱਲੋ ਮਿਲਦਾ ਹੈ। ਉੱਥੇ ਹੀ, ਰੇਹੜੀ-ਪਟਰੀ 'ਤੇ ਇਹ ਐਨਾਲਾਗ ਪਨੀਰ ਮਾਤਰ 150 ਰੁਪਏ ਪ੍ਰਤੀ ਕਿੱਲੋ 'ਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਅਕਸਰ ਇਸਨੂੰ 'ਅਸਲੀ ਪਨੀਰ' ਦੱਸ ਕੇ ਹੀ ਵੇਚਿਆ ਜਾਂਦਾ ਹੈ।
FDA ਦੇ ਇਸ ਆਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਖਾਣ-ਪੀਣ ਦੀ ਸਰਵਿਸ ਦੇਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਦਰਅਸਲ, ਕਈ ਹੋਟਲ, ਕੈਟਰਰਜ਼ ਅਤੇ ਕਲਾਊਡ ਕਿਚਨ ਗਾਹਕਾਂ ਨੂੰ ਬਿਨਾਂ ਦੱਸੇ ਆਪਣੀਆਂ ਡਿਸ਼ਾਂ ਵਿਚ ਇਹ ਸਸਤਾ ਨਾਨ-ਡੇਅਰੀ ਪਨੀਰ ਪਰੋਸ ਰਹੇ ਸਨ। ਨਾ ਤਾਂ ਮੈਨਿਊ 'ਚ, ਨਾ ਬਿਲ 'ਤੇ ਅਤੇ ਨਾ ਹੀ ਕਿਸੇ ਬੋਰਡ 'ਤੇ ਇਸ ਦੀ ਕੋਈ ਜਾਣਕਾਰੀ ਦਿੱਤੀ ਜਾਂਦੀ ਸੀ। ਗਾਹਕ ਇਸਨੂੰ ਅਸਲੀ ਪਨੀਰ ਹੀ ਸਮਝਦੇ ਸਨ। FDA ਨੇ ਇਸਨੂੰ ਸਿੱਧੇ ਤੌਰ 'ਤੇ ਅਣਉਚਿਤ ਵਪਾਰ ਅਤੇ ਫੂਡ ਬਿਜ਼ਨਸ ਆਪ੍ਰੇਟਰਾਂ ਦੀਆਂ ਜ਼ਿੰਮੇਵਾਰੀਆਂ ਦਾ ਉਲੰਘਣ ਮੰਨਿਆ ਹੈ।
ਐੱਫਡੀਏ ਨੇ ਸਾਫ਼ ਕਰ ਦਿੱਤਾ ਹੈ ਕਿ ਅਸਲੀ ਪਨੀਰ ਵੇਚਣ ਲਈ ਵੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਮਿਲਕ ਫੈਟ ਦੇ ਆਧਾਰ 'ਤੇ ਪਨੀਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ:
ਫੁੱਲ-ਫੈਟ ਜਾਂ ਰੈਗੂਲਰ ਪਨੀਰ (ਘੱਟੋ-ਘੱਟ 50% ਮਿਲਕ ਫੈਟ): ਇਸਨੂੰ ਸੀਲਬੰਦ ਪੈਕੇਟ ਜਾਂ ਖੁੱਲ੍ਹਾ, ਦੋਵਾਂ ਤਰ੍ਹਾਂ ਵੇਚਿਆ ਜਾ ਸਕਦਾ ਹੈ।
ਮੀਡੀਅਮ ਫੈਟ ਪਨੀਰ (20-50% ਮਿਲਕ ਫੈਟ): ਇਸਨੂੰ ਕੇਵਲ ਉਚਿਤ ਲੇਬਲ ਵਾਲੇ ਸੀਲਬੰਦ ਪੈਕੇਟ 'ਚ ਹੀ ਵੇਚਣਾ ਲਾਜ਼ਮੀ ਹੈ।
ਲੋਅ-ਫੈਟ ਪਨੀਰ (20% ਤੱਕ ਮਿਲਕ ਫੈਟ): ਇਸਨੂੰ ਵੀ ਸਿਰਫ਼ ਸੀਲਬੰਦ ਪੈਕੇਟ 'ਚ, ਸਹੀ ਲੇਬਲਿੰਗ ਦੇ ਨਾਲ ਹੀ ਵੇਚਿਆ ਜਾ ਸਕੇਗਾ।
ਇਸ ਲਈ, ਹੁਣ ਤੋਂ ਜੇਕਰ ਕੋਈ ਵੀ ਵਿਕ੍ਰੇਤਾ ਬਿਨਾਂ ਸਹੀ ਲੇਬਲਿੰਗ ਦੇ ਪਨੀਰ ਵੇਚਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਮਿਸਬ੍ਰਾਂਡਿਡ ਮੰਨਿਆ ਜਾਵੇਗਾ। ਅਜਿਹੇ ਮਾਮਲਿਆਂ 'ਚ FSS ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੜੀ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ।