- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਅਟੈਨਸ਼ਨ ਟਰੈਪ, ਹਾਓ ਵਿਜ਼ੂਅਲ ਮੋਸ਼ਨ ਸ਼ੇਪਸ ਚਿਲਡ੍ਰਨਜ਼ ਸਕ੍ਰੀਨ ਟਾਈਮ ਐਂਡ ਐਂਗੇਜਮੈਂਟ ਆਨ ਵੀਡੀਓ ਪਲੇਟਫਾਰਮਸ’ ਨਾਮੀ ਅਧਿਐਨ ਅਮਰੀਕਾ ਦੀ ਸਾਂਤਾ ਕਲਾਰਾ ਯੂਨੀਵਰਸਿਟੀ ਨਾਲ ਮਿਲ ਕੇ ਕੀਤਾ ਗਿਆ। ਇਸ ਵਿਚ ਜਾਂਚਿਆ ਗਿਆ ਹੈ ਕਿ ਵਿਜ਼ੂਅਲ ਮੋਸ਼ਨ ਬੱਚਿਆਂ ਦੇ ਸਕ੍ਰੀਨ ਟਾਈਮ ਤੇ ਸਬੰਧ ’ਤੇ ਕੀ ਅਸਰ ਪਾਉਂਦਾ ਹੈ।

ਵਾਸ਼ਿੰਗਟਨ (ਪੀਟੀਆਈ) : ਇੰਡੀਅਨ ਸਕੂਲ ਆਫ ਬਿਜ਼ਨੈੱਸ (ਆਈਐੱਸਬੀ) ਦੇ ਖੋਜੀਆਂ ਦੇ ਇਕ ਅਧਿਐਨ ਅਨੁਸਾਰ, ਐਨੀਮੇਟਿਡ ਬੈਕਗਾਊਂਡ ਤੇ ਵਿਜ਼ੂਅਲ ਇਫੈਕਟਸ ਬੱਚਿਆਂ ਦੀ ਧਿਆਨ ਸਕ੍ਰੀਨ ਵੱਲ ਖਿੱਚ ਕੇ ਆਨਲਾਈਨ ਵੀਡੀਓ ਨਾਲ ਉਨ੍ਹਾਂ ਦੇ ਸਬੰਧ ਨੂੰ ਵਧਾ ਸਕਦੇ ਹਨ ਪਰ ਇਨ੍ਹਾਂ ਨਾਲ ਸਿੱਖਣ ਦੀ ਪ੍ਰਕਿਰਿਆ ’ਚ ਸੁਧਾਰ ਹੋਵੇ, ਇਹ ਜ਼ਰੂਰੀ ਨਹੀਂ।
‘ਅਟੈਨਸ਼ਨ ਟਰੈਪ, ਹਾਓ ਵਿਜ਼ੂਅਲ ਮੋਸ਼ਨ ਸ਼ੇਪਸ ਚਿਲਡ੍ਰਨਜ਼ ਸਕ੍ਰੀਨ ਟਾਈਮ ਐਂਡ ਐਂਗੇਜਮੈਂਟ ਆਨ ਵੀਡੀਓ ਪਲੇਟਫਾਰਮਸ’ ਨਾਮੀ ਅਧਿਐਨ ਅਮਰੀਕਾ ਦੀ ਸਾਂਤਾ ਕਲਾਰਾ ਯੂਨੀਵਰਸਿਟੀ ਨਾਲ ਮਿਲ ਕੇ ਕੀਤਾ ਗਿਆ। ਇਸ ਵਿਚ ਜਾਂਚਿਆ ਗਿਆ ਹੈ ਕਿ ਵਿਜ਼ੂਅਲ ਮੋਸ਼ਨ ਬੱਚਿਆਂ ਦੇ ਸਕ੍ਰੀਨ ਟਾਈਮ ਤੇ ਸਬੰਧ ’ਤੇ ਕੀ ਅਸਰ ਪਾਉਂਦਾ ਹੈ। ਇਸਦੇ ਲਈ ਬੱਚਿਆਂ ਲਈ ਬਣਾਏ ਗਏ 32 ਹਜ਼ਾਰ ਤੋਂ ਵੱਧ ਯੂਟਿਊਬ ਵੀਡੀਓਜ਼ ਦਾ ਵਿਸ਼ਲੇਸ਼ਣ ਕੀਤਾ ਗਿਆ। ਆਈਐੱਸਬੀ ਦੇ ਸੁਮੀਤ ਕੁਮਾਰ ਤੇ ਮਧੂ ਵਿਸ਼ਵਨਾਥਨ ਰੈਂਡਮਡਾਈਜ਼ਡ ਤਜਰਬਾ ਕੀਤਾ ਗਿਆ ਤੇ ਛੇ ਤੋਂ 10 ਸਾਲ ਦੇ ਬੱਚਿਆਂ ’ਤੇ ਆਈ-ਟ੍ਰੈਕਿੰਗ ਅਧਿਐਨ ਕੀਤਾ ਗਿਆ। ਆਈਐੱਸਬੀ ਦੇ ਸੁਮੀਤ ਕੁਮਾਰ ਤੇ ਮਧੂ ਵਿਸ਼ਵਨਾਥਨ ਤੇ ਸਾਂਤਾ ਕਲਾਰਾ ਯੂਨੀਵਰਸਿਟੀ ਦੇ ਰਵੀ ਬਾਪਨਾ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤਾ ਗਿਆ ਇਹ ਅਧਿਐਨ ਇਨਫਾਰਮੇਸ਼ਨ ਸਿਸਟਮਜ਼ ਰਿਸਰਚ ’ਚ ਪ੍ਰਕਾਸ਼ਿਤ ਹੋਇਆ ਹੈ। ਵਿਸ਼ਲੇਸ਼ਣ ਨਾਲ ਪਤਾ ਲੱਗਾ ਕਿ ਵਿਜ਼ੂਅਲ ਮੋਸ਼ਨ ’ਚ 10 ਫ਼ੀਸਦੀ ਦਾ ਵਾਧਾ ਹੋਣ ’ਤੇ ਅਧਿਐਨ ਕੀਤੇ ਗਏ ਵੀਡੀਓ ਦੇ ਵਿਊਜ਼ ’ਚ ਲਗਪਗ 1.1 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਇਹ ਨਤੀਜਾ ਹੋਰਨਾਂ ਵੀਡੀਓਜ਼, ਵਿਜ਼ੂਅਲਜ਼, ਭਾਵਨਾਤਮਕ ਤੇ ਟੈਸਕਟ ਸਬੰਧੀ ਵਿਸ਼ੇਸ਼ਤਾਵਾਂ ਨੂੰ ਧਿਆਨ ’ਚ ਰੱਖਣ ਤੋਂ ਬਾਅਦ ਵੀ ਸਾਹਮਣੇ ਆਇਆ ਹੈ।
ਇਕ ਰੈਂਡਮਡਾਈਜ਼ਡ ਤਜਰਬੇ ’ਚ ਜਿਹੜੀਆਂ ਵਿੱਦਿਅਕ ਵੀਡੀਓਜ਼ ਦੇ ਬੈਕਗਰਾਊਂਡ ’ਚ ਹਲਚਲ (ਮੋਸ਼ਨ) ਜੋੜੀ ਗਈ ਸੀ, ਉਨ੍ਹਾਂ ’ਚ ਵਿਊ ਰੇਟ ਜ਼ਿਆਦਾ ਦਰਜ ਕੀਤੇ ਗਏ। ਬਿਨਾਂ ਮੋਸ਼ਨ ਵਾਲੀਆਂ ਵੀਡੀਓਜ਼ ਦੇ ਮੁਕਾਬਲੇ ਮੱਧ ਮੋਸ਼ਨ ਵਾਲੀਆਂ ਵੀਡੀਓਜ਼ ’ਚ 1.6 ਫ਼ੀਸਦੀ ਤੇ ਜ਼ਿਆਦਾ ਮੋਸ਼ਨ (ਹਾਈ ਮੋਸ਼ਨ) ਵਾਲੀਆਂ ਵੀਡੀਓਜ਼ ’ਚ 2.0 ਫ਼ੀਸਦੀ ਦਾ ਵਾਧਾ ਦੇਖਿਆ ਗਿਆ।