- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਸਟਿਲਬਰਥ ਦੇ ਮਾਮਲੇ ਘਟਾਉਣ ਲਈ ਬਣਾਈਆਂ ਜਾਣ ਵਾਲੀਆਂ ਨੀਤੀਆਂ ’ਚ ਗਰਭਵਤੀ ਔਰਤਾਂ ’ਚ ਅਨੀਮੀਆ ਦੀ ਰੋਕਥਾਮ ਤੇ ਇਲਾਜ ਲਈ ਵਿਆਪਕ ਰਣਨੀਤੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਨੀਮੀਆ ਖ਼ੂਨ ਨਾਲ ਸਬੰਧਤ ਇਕ ਅਜਿਹੀ ਸਥਿਤੀ ਹੈ, ਜਿਸ ’ਚ ਲਾਲ ਰਕਤ ਕਣਾਂ (ਰੈੱਡ ਬਲੱਡ ਸੈੱਲਜ਼) ਦੀ ਗਿਣਤੀ ਘੱਟ ਜਾਂਦੀ ਹੈ ਜਾਂ ਹੀਮੋਗਲੋਬਿਨ ਦਾ ਪੱਧਰ ਆਮ ਨਾਲੋਂ ਘੱਟ ਹੁੰਦਾ ਹੈ।

ਪੀਟੀਆਈ: ‘ਦਿ ਲੈਂਸੇਟ’ ਰਿਜਨਲ ਹੈਲਥ ਸਾਊਥ-ਈਸਟ ਏਸ਼ੀਆ ’ਚ ਪ੍ਰਕਾਸ਼ਤ ਇਕ ਖ਼ੋਜ ਮੁਤਾਬਕ ਭਾਰਤ ’ਚ ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਕਿਸੇ ਵੀ ਸਮੇਂ ਦਰਮਿਆਨੇ ਤੋਂ ਗੰਭੀਰ ਅਨੀਮੀਆ (ਖ਼ੂਨ ਦੀ ਕਮੀ) ਹੁੰਦੀ ਹੈ, ਉਨ੍ਹਾਂ ’ਚ ਗਰਭ ਅਵਸਥਾ ਦੇ 28 ਹਫ਼ਤਿਆਂ ਤੋਂ ਬਾਅਦ ਮ੍ਰਿਤ ਬੱਚੇ ਦੇ ਜਨਮ (ਸਟਿਲਬਰਥ) ਦਾ ਖ਼ਤਰਾ 27 ਫ਼ੀਸਦੀ ਵੱਧ ਹੋ ਸਕਦਾ ਹੈ। ਅਧਿਐਨ ਦੇ ਨਤੀਜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੰਭੀਰ ਅਨੀਮੀਆ ਵਾਲੀਆਂ ਗਰਭਵਤੀ ਔਰਤਾਂ ’ਚ ਸਟਿਲਬਰਥ ਗਰਭ ਅਵਸਥਾ ਦੇ ਲਗਭਗ 29ਵੇਂ ਹਫ਼ਤੇ ਦੇ ਆਸ-ਪਾਸ ਹੋ ਸਕਦਾ ਹੈ ਜਦਕਿ ਹੋਰ ਔਰਤਾਂ ’ਚ ਇਹ ਲਗਪਗ 31ਵੇਂ ਹਫ਼ਤੇ ਦੇ ਆਸ-ਪਾਸ ਹੁੰਦਾ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ, ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ ਤੇ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ, ਬੈਂਗਲੁਰੂ ਦੇ ਖੋਜਕਾਰਾਂ ਨੇ ਦੱਸਿਆ ਕਿ ਗਰਭਵਤੀ ਮਾਵਾਂ ’ਚ ਅਨੀਮੀਆ ਸਟਿਲਬਰਥ ਦਾ ਇਕ ਮਹੱਤਵਪੂਰਨ ਤੇ ਅਜਿਹਾ ਜੋਖ਼ਮ ਹੈ, ਜਿਸ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਸਟਿਲਬਰਥ ਦੇ ਮਾਮਲੇ ਘਟਾਉਣ ਲਈ ਬਣਾਈਆਂ ਜਾਣ ਵਾਲੀਆਂ ਨੀਤੀਆਂ ’ਚ ਗਰਭਵਤੀ ਔਰਤਾਂ ’ਚ ਅਨੀਮੀਆ ਦੀ ਰੋਕਥਾਮ ਤੇ ਇਲਾਜ ਲਈ ਵਿਆਪਕ ਰਣਨੀਤੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਨੀਮੀਆ ਖ਼ੂਨ ਨਾਲ ਸਬੰਧਤ ਇਕ ਅਜਿਹੀ ਸਥਿਤੀ ਹੈ, ਜਿਸ ’ਚ ਲਾਲ ਰਕਤ ਕਣਾਂ (ਰੈੱਡ ਬਲੱਡ ਸੈੱਲਜ਼) ਦੀ ਗਿਣਤੀ ਘੱਟ ਜਾਂਦੀ ਹੈ ਜਾਂ ਹੀਮੋਗਲੋਬਿਨ ਦਾ ਪੱਧਰ ਆਮ ਨਾਲੋਂ ਘੱਟ ਹੁੰਦਾ ਹੈ।
ਖੋਜ ਟੀਮ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ-ਸਟਿਲਬਰਥ ਪੂਲਡ ਇੰਡੀਅਨ ਕੋਹੋਰਟ ਕੰਸੋਰਟੀਅਮ ਦੇ ਅੰਕੜਿਆਂ ਦਾ ਅਧਿਐਨ ਕੀਤਾ। ਇਸ ’ਚ ਕੁੱਲ 2,14,709 ਅਜਿਹੀਆਂ ਗਰਭ ਅਵਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ’ਚ ਇਕ ਬੱਚਾ ਸੀ ਤੇ ਜਿਨ੍ਹਾਂ ਦੇ ਜਨਮ ਦੇ ਨਤੀਜਿਆਂ ਤੇ ਗਰਭ ਅਵਸਥਾ ਦੌਰਾਨ ਹੀਮੋਗਲੋਬਿਨ ਦੇ ਮਾਪ ਦੀ ਜਾਣਕਾਰੀ ਉਪਲਬਧ ਸੀ। ਕੁੱਲ ਮਿਲਾ ਕੇ ਲਗਪਗ 1,08,982 ਔਰਤਾਂ (52 ਫ਼ੀਸਦੀ) ’ਚ ਦਰਮਿਆਨੇ ਤੋਂ ਗੰਭੀਰ ਅਨੀਮੀਆ ਸੀ, ਅਰਥਾਤ ਉਨ੍ਹਾਂ ਦਾ ਹੀਮੋਗਲੋਬਿਨ 10 ਗ੍ਰਾਮ ਪ੍ਰਤੀ ਡੈਸੀਲੀਟਰ ਤੋਂ ਘੱਟ ਸੀ ਤੇ ਕੁੱਲ 3,595 (1.7 ਫ਼ੀਸਦੀ) ਸਟਿਲਬਰਥ ਦੇ ਮਾਮਲੇ ਦਰਜ ਕੀਤੇ ਗਏ।
ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਕਿਸੇ ਵੀ ਸਮੇਂ ਦਰਮਿਆਨੇ ਤੋਂ ਗੰਭੀਰ ਅਨੀਮੀਆ ਸੀ, ਉਨ੍ਹਾਂ ’ਚ ਗਰਭ ਅਵਸਥਾ ਦੇ 28 ਹਫ਼ਤਿਆਂ ਤੋਂ ਬਾਅਦ ਸਟਿਲਬਰਥ ਦਾ ਖ਼ਤਰਾ 27 ਫ਼ੀਸਦੀ ਵੱਧ ਪਾਇਆ ਗਿਆ। ਖੋਜਕਾਰਾਂ ਨੇ ਕਿਹਾ ਕਿ ਗੰਭੀਰ ਅਨੀਮੀਆ ਨਾਲ ਸਟਿਲਬਰਥ ਦਾ ਖ਼ਤਰਾ ਤਿੰਨ ਗੁਣਾ ਤੱਕ ਵਧ ਸਕਦਾ ਹੈ, ਜਦਕਿ ਦਰਮਿਆਨੇ ਅਨੀਮੀਆ ਨਾਲ ਗਰਭ ਅਵਸਥਾ ਦੇ ਕਿਸੇ ਵੀ ਪੜਾਅ ’ਤੇ ਇਹ ਖ਼ਤਰਾ 1.2 ਗੁਣਾ ਵੱਧ ਸਕਦਾ ਹੈ। ਇਸ ਦੀ ਤੁਲਨਾ ਉਨ੍ਹਾਂ ਔਰਤਾਂ ਨਾਲ ਕੀਤੀ ਗਈ ਜਿਨ੍ਹਾਂ ਨੂੰ ਅਨੀਮੀਆ ਨਹੀਂ ਸੀ ਜਾਂ ਸਿਰਫ਼ ਹਲਕਾ ਅਨੀਮੀਆ ਸੀ।