- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਤੇ ਇਜ਼ਰਾਈਲ ਦੀਆਂ ਦਸ ਲੱਖ ਤੋਂ ਵੱਧ ਮਹਿਲਾਵਾਂ ਦੇ 30 ਕਰੋੜ ਤੋਂ ਵੱਧ ਲੈਬੋਰੇਟਰੀ ਟੈਸਟ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਕ, ਵਾਈਜ਼ਮੈਨ ਇੰਸਟੀਚਿਊਟ ਆਫ ਸਾਇੰਸ ਦੇ ਖੋਜੀਆਂ ਨੇ ਸਿਹਤ ਤੇ ਕੰਮਕਾਜ ਨਾਲ ਜੁੜੇ ਦਰਜਨਾਂ ਪੈਮਾਨਿਆਂ ’ਚ ਅਚਾਨਕ ਤਬਦੀਲੀਆਂ ਦੇਖੀਆਂ।

ਵਾਸ਼ਿੰਗਟਨ (ਪੀਟੀਆਈ) : ਆਮ ਧਾਰਨਾ ਦੇ ਉਲਟ ਮੈਨੋਪਾਜ਼ (ਮਾਹਵਾਰੀ ਦਾ ਰੁਕਣਾ) ਦੇ ਆਸਪਾਸ ਮਹਿਲਾਵਾਂ ਦੇ ਸਰੀਰ ’ਚ ਅਚਾਨਕ ਤੇ ਵੱਡੀਆਂ ਹਾਰਮੋਨਲ ਤੇ ਸਰੀਰਕ ਤਬਦੀਲੀਆਂ ਆਉਂਦੀਆਂ ਹਨ। ਅਧਿਐਨ ’ਚ ਕਿਹਾ ਗਿਆ ਹੈ ਕਿ ਮੈਨੋਪਾਜ਼ •ਸ਼ਾਇਦ ਕੋਈ ਅਜਿਹੀ ਹੌਲੀ ਪ੍ਰਕਿਰਿਆ ਨਹੀਂ ਹੈ, ਜਿਸ ਵਿਚ ਕਈ ਸਾਲ ਲੱਗਦੇ ਹਨ, ਬਲਕਿ ਆਖਰੀ ਵਾਰ ਮਾਹਵਾਰੀ ਹੋਣ ਦੇ ਸਮੇਂ ਮਹਿਲਾਵਾਂ ਦਾ ਸਰੀਰ ਇਕ ਫਿਜ਼ੀਓਲਾਜੀਕਲ ਕਲਿਫ (ਸਰੀਰਕ ਤਬਦੀਲੀ ਦੇ ਅਚਾਨਕ ਤੇ ਵੱਡੇ ਮੋੜ) ’ਚੋਂ ਲੰਘ ਸਕਦਾ ਹੈ।
ਅਮਰੀਕਾ ਤੇ ਇਜ਼ਰਾਈਲ ਦੀਆਂ ਦਸ ਲੱਖ ਤੋਂ ਵੱਧ ਮਹਿਲਾਵਾਂ ਦੇ 30 ਕਰੋੜ ਤੋਂ ਵੱਧ ਲੈਬੋਰੇਟਰੀ ਟੈਸਟ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਕ, ਵਾਈਜ਼ਮੈਨ ਇੰਸਟੀਚਿਊਟ ਆਫ ਸਾਇੰਸ ਦੇ ਖੋਜੀਆਂ ਨੇ ਸਿਹਤ ਤੇ ਕੰਮਕਾਜ ਨਾਲ ਜੁੜੇ ਦਰਜਨਾਂ ਪੈਮਾਨਿਆਂ ’ਚ ਅਚਾਨਕ ਤਬਦੀਲੀਆਂ ਦੇਖੀਆਂ। ਇਹ ਤਬਦੀਲੀਆਂ ਸੈਕਸ ਹਾਰਮੋਨ ਦੇ ਪੱਧਰ ’ਚ ਹੋਣ ਵਾਲੀਆਂ ਆਮ ਤਬਦੀਲੀਆਂ ਤੇ ਪ੍ਰਜਨਨ ਸਮਰੱਥਾ ਖ਼ਤਮ ਹੋਣ ਤੋਂ ਕਿਤੇ ਵੱਧ ਸਨ। ਨੇਚਰ ਮੈਡੀਸਿਨ ਜਰਨਲ ’ਚ ਪ੍ਰਕਾਸ਼ਿਤ ਅਧਿਐਨ ਦੇ ਨਤੀਜਿਆਂ ਨਾਲ ਪਤਾ ਲੱਗਾ ਕਿ ਜਾਂਚੇ ਗਏ 90 ਤਰ੍ਹਾਂ ਦੇ ਲੈਬ ਟੈਸਟਾਂ ’ਚੋਂ 52 ’ਚ ਇਹ ਤਬਦੀਲੀਆਂ ਦਿਸੀਆਂ। ਇਨ੍ਹਾਂ ’ਚ ਸਰੀਰ ਦੇ ਲਗਪਗ ਸਾਰੇ ਸਿਸਟਮ ਸ਼ਾਮਲ ਸਨ, ਜਿਵੇਂ ਕਿ ਹੱਡੀਆਂ ਦੀ ਸਿਹਤ, ਲਿਵਰ ਤੇ ਕਿਡਨੀ ਦਾ ਕੰਮਕਾਜ ਤੇ ਕੋਲੈਸਟ੍ਰੋਲ ਦਾ ਪੱਧਰ। ਜਿਹੜੀਆਂ ਮਹਿਲਾਵਾਂ ਨੂੰ ਮੈਨੋਪਾਜ਼ ਲਈ ਹਾਰਮੋਨ ਥੈਰੇਪੀ ਦਿੱਤੀ ਜਾ ਰਹੀ ਸੀ, ਉਨ੍ਹਾਂ ’ਚ ਇਹ ਤਬਦੀਲੀਆਂ ਘੱਟ ਦਿਸੀਆਂ।
ਇਸ ਤੋਂ ਇਲਾਵਾ ਇਨ੍ਹਾਂ ਅਚਾਨਕ ਤਬਦੀਲੀਆਂ ਤੋਂ ਪਹਿਲਾਂ ਸੈਕਸ ਹਾਰਮੋਨ ਦੇ ਪੱਧਰ ’ਚ ਤੇਜ਼ੀ ਨਾਲ ਤਬਦੀਲੀਆਂ ਹੋਈਆਂ ਸਨ। ਇਹ ਤਬਦੀਲੀਆਂ ਮੈਨੋਪਾਜ਼ ਤੋਂ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਸ਼ੁਰੂ ਹੋ ਗਈਆਂ ਸਨ ਭਾਵ ਪਹਿਲਾਂ ਜਿੰਨਾ ਸੋਚਿਆ ਸੀ, ਉਸ ਤੋਂ ਕਈ ਸਾਲ ਪਹਿਲਾਂ। ਅਧਿਐਨ ’ਚ ਪਾਇਆ ਗਿਆ ਕਿ ਬਰਾਬਰ ਉਮਰ ਦੇ ਮਰਦਾਂ ’ਚ ਅਜਿਹੀਆਂ ਅਚਾਨਕ ਤਬਦੀਲੀਆਂ ਨਹੀਂ ਦਿਸੀਆਂ। ਅਧਿਐਨ ’ਚ ਆਖਰੀ ਮਾਹਵਾਰੀ ਦੇ ਸਮੇਂ ਸਰੀਰ ’ਚ ਐਂਡੋਕ੍ਰਾਈਨ, ਕੰਕਾਲ, ਲਿਵਰ, ਕਿਡਨੀ ਤੇ ਲਿਪਿਡ ਸਿਸਟਮ ਸਮੇਤ ਸਰੀਰ ਦੀ ਕਾਰਜਪ੍ਰਣਾਲੀ ’ਚ ਅਚਾਕਨ ਤਬਦੀਲੀ ਦਾ ਪਤਾ ਲੱਗਾ। ਖੋਜੀਆਂ ਨੇ ਕਿਹਾ ਕਿ ਅਧਿਐਨ ’ਚ ਪਛਾਣੇ ਗਏ ਜ਼ਿਆਦਾ ਅਚਾਨਕ ਬਦਲਾਅ ਬਿਮਾਰੀਆਂ ਦੇ ਵਧੇ ਹੋਏ ਖ਼ਤਰੇ ਨਾਲ ਜੁੜੇ ਹਨ। ਅਜਿਹੇ ’ਚ ਇਹ ਸਿੱਟੇ ਮਹਿਲਾਵਾਂ ਨੂੰ ਮੈਨੋਪਾਜ਼ ਤੋਂ ਕਈ ਸਾਲ ਪਹਿਲਾਂ ਹੀ ਕਸਰਤ ਕਰਨ ਤੇ ਖਾਣਪਾਣ ’ਚ ਸੁਧਾਰ ਵਰਗੇ ਬਚਾਅ ਦੇ ਕਦਮ ਚੁੱਕਣ ’ਚ ਮਦਦ ਕਰ ਸਕਦੇ ਹਨ।