- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਮੁਕਾਬਲੇ ਭਰੇ ਯੁੱਗ ’ਚ ਸਫਲਤਾ ਸਿਰਫ਼ ਕਿਤਾਬੀ ਗਿਆਨ ਨਾਲ ਹੀ ਨਹੀਂ ਮਿਲਦੀ ਸਗੋਂ ਅਨੁਸ਼ਾਸਨ, ਹਾਂ-ਪੱਖੀ ਸੋਚ, ਚੰਗੀਆਂ ਆਦਤਾਂ ਤੇ ਮਜ਼ਬੂਤ ਨੈਤਿਕ ਮੁੱਲ ਵੀ ਇਸ ਦੇ ਅਹਿਮ ਸਤੰਭ ਹਨ। ਜੋ ਵਿਦਿਆਰਥੀ ਆਪਣੇ ਜੀਵਨ ’ਚ ਸਮੇਂ ਦੀ ਕਦਰ, ਨਿਯਮਿਤਤਾ ਤੇ ਜ਼ਿੰਮੇਵਾਰੀ ਨੂੰ ਅਪਣਾਉਂਦੇ ਹਨ, ਉਹ ਨਾ ਸਿਰਫ਼ ਅਕਾਦਮਿਕ ਖੇਤਰ ਵਿਚ ਸਗੋਂ ਜੀਵਨ ਦੇ ਹਰ ਮੋੜ ’ਤੇ ਕਾਮਯਾਬੀ ਪ੍ਰਾਪਤ ਕਰਦੇ ਹਨ।

ਸਮਾਂ ਪ੍ਰਬੰਧਨ ਵਿਦਿਆਰਥੀ ਜੀਵਨ ਦੀ ਸਭ ਤੋਂ ਮਹੱਤਵਪੂਰਨ ਕਲਾ ਹੈ। ਵਿਦਿਆਰਥੀਆਂ ਨੂੰ ਆਪਣੀ ਰੁਟੀਨ ਇਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਕਿ ਪੜ੍ਹਾਈ, ਖੇਡਾਂ, ਰਚਨਾਤਮਿਕ ਗਤੀਵਿਧੀਆਂ ਤੇ ਆਰਾਮ ਲਈ ਯੋਗ ਸਮਾਂ ਮਿਲ ਸਕੇ। ਨਿਯਮਿਤ ਅਧਿਐਨ ਤੇ ਸਮੇਂ ਸਿਰ ਕੰਮ ਪੂਰੇ ਕਰਨ ਦੀ ਆਦਤ ਪ੍ਰੀਖਿਆਵਾਂ ਦੇ ਤਣਾਅ ਨੂੰ ਘਟਾਉਂਦੀ ਹੈ ਤੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦੀ ਹੈ।
ਕੇਵਲ ਅੰਕ ਪ੍ਰਾਪਤ ਕਰਨਾ ਹੀ ਸਫਲਤਾ ਨਹੀਂ ਸਗੋਂ ਚੰਗਾ ਇਨਸਾਨ ਬਣਨਾ ਵੀ ਓਨਾ ਹੀ ਜ਼ਰੂਰੀ ਹੈ। ਇਮਾਨਦਾਰੀ, ਸੱਚਾਈ, ਸਤਿਕਾਰ ਤੇ ਜ਼ਿੰਮੇਵਾਰੀ ਵਰਗੇ ਗੁਣ ਵਿਦਿਆਰਥੀਆਂ ਨੂੰ ਸਹੀ ਫ਼ੈਸਲੇ ਲੈਣ ਤੇ ਆਪਣੇ ਟੀਚਿਆਂ ਵਲ ਦ੍ਰਿੜਤਾ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ। ਸਕਾਰਾਤਮਿਕ ਤੇ ਪ੍ਰੇਰਣਾਦਾਇਕ ਮਾਹੌਲ ਸਿੱਖਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਮਾਪਿਆਂ, ਅਧਿਆਪਕਾਂ ਤੇ ਸਹਿਪਾਠੀਆਂ ਨਾਲ ਸਨਮਾਨਪੂਰਵਕ ਸਬੰਧ ਵਿਦਿਆਰਥੀਆਂ ਦੇ ਮਨ ’ਚ ਸੁਰੱਖਿਆ, ਖ਼ੁਸ਼ੀ ਤੇ ਉਤਸ਼ਾਹ ਦੀ ਭਾਵਨਾ ਪੈਦਾ ਕਰਦੇ ਹਨ, ਜਿਸ ਨਾਲ ਉਹ ਹਰ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ।
ਡਿਜੀਟਲ ਯੁੱਗ ’ਚ ਵਿਦਿਆਰਥੀਆਂ ਲਈ ਤਕਨਾਲੋਜੀ ਦੀ ਸਹੀ ਤੇ ਜ਼ਿੰਮੇਵਾਰ ਵਰਤੋਂ ਵੀ ਬਹੁਤ ਜ਼ਰੂਰੀ ਹੈ। ਕਿਤਾਬਾਂ, ਅਖ਼ਬਾਰਾਂ, ਵਿਗਿਆਨਕ ਲੇਖਾਂ ਤੇ ਡਿਜੀਟਲ ਸਿੱਖਿਆ ਪਲੇਟਫਾਰਮਾਂ ਰਾਹੀਂ ਪ੍ਰਾਪਤ ਗਿਆਨ ਉਨ੍ਹਾਂ ਦੀ ਸੋਚ ਦਾ ਦਾਇਰਾ ਵਿਸ਼ਾਲ ਕਰਦਾ ਹੈ ਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦਾ ਹੈ। ਅੰਤ ਵਿਚ ਸਫਲਤਾ ਉਸ ਵਿਦਿਆਰਥੀ ਦੇ ਕਦਮ ਚੁੰਮਦੀ ਹੈ, ਜੋ ਅਨੁਸ਼ਾਸਨ, ਮਿਹਨਤ, ਸਕਾਰਾਤਮਿਕਤਾ ਤੇ ਸੰਤੁਲਿਤ ਜੀਵਨ ਨੂੰ ਆਪਣੀ ਪਛਾਣ ਬਣਾਉਂਦਾ ਹੈ। ਅਜਿਹੇ ਵਿਦਿਆਰਥੀ ਨਾ ਸਿਰਫ਼ ਚੰਗੇ ਸਿਖਿਆਰਥੀ ਬਣਦੇ ਹਨ ਸਗੋਂ ਜ਼ਿੰਮੇਵਾਰ ਨਾਗਰਿਕ ਤੇ ਸਮਾਜ ਦੇ ਪ੍ਰੇਰਣਾਸਰੋਤ ਵੀ ਬਣਦੇ ਹਨ।
- ਰਵਜੀਤ ਕੌਰ
ਲੈਕਚਰਾਰ (ਰਸਾਇਣ ਵਿਗਿਆਨ)
9815980350