- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਅਸੀਂ ਇਕ ਦਿਨ ਮੋਬਾਈਲ ਤੋਂ ਦੂਰ ਰਹੀਏ ਤਾਂ ਸਾਨੂੰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਸਕਦਾ ਹੈ। ਅਸੀਂ ਆਪਣੇ ਬੱਚਿਆਂ ਨਾਲ ਖੇਡ ਸਕਦੇ ਹਾਂ, ਬਜ਼ੁਰਗਾਂ ਨਾਲ ਬੈਠ ਸਕਦੇ ਹਾਂ ਤੇ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ। ਇਸ ਨਾਲ ਰਿਸ਼ਤਿਆਂ ਵਿਚ ਪਿਆਰ ਤੇ ਨੇੜਤਾ ਵਧੇਗੀ ਅਤੇ ਮਨ ਨੂੰ ਵੀ ਸਕੂਨ ਮਿਲੇਗਾ।

ਆਧੁਨਿਕ ਯੁੱਗ ’ਚ ਮੋਬਾਈਲ ਹਰ ਵਿਅਕਤੀ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਪੜ੍ਹਾਈ, ਨੌਕਰੀ, ਕਾਰੋਬਾਰ, ਮਨੋਰੰਜਨ ਤੇ ਆਪਣੇ ਦੋਸਤਾਂ ਨਾਲ ਸੰਪਰਕ ਬਣਾਈ ਰੱਖਣ ਲਈ ਅਸੀਂ ਮੋਬਾਇਲ ’ਤੇ ਨਿਰਭਰ ਹੋ ਗਏ ਹਾਂ। ਅੱਜ ਹਾਲਾਤ ਇਹ ਹਨ ਕਿ ਬਹੁਤ ਸਾਰੇ ਲੋਕ ਇਕ ਮਿੰਟ ਲਈ ਵੀ ਆਪਣੇ ਫੋਨ ਤੋਂ ਦੂਰ ਰਹਿਣਾ ਔਖਾ ਸਮਝਦੇ ਹਨ ਪਰ ਕਦੇ ਅਸੀਂ ਸੋਚਿਆ ਹੈ ਕਿ ਜੇ ਸਾਨੂੰ ਇਕ ਪੂਰਾ ਦਿਨ ਮੋਬਾਈਲ ਤੋਂ ਬਿਨਾਂ ਬਿਤਾਉਣਾ ਪਵੇ ਤਾਂ ਸਾਡਾ ਦਿਨ ਕਿਹੋ ਜਿਹਾ ਹੋਵੇਗਾ?
ਪੁਰਾਣੇ ਸਮੇਂ ’ਚ ਜਦੋਂ ਮੋਬਾਈਲ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਸਨ, ਲੋਕ ਇਕ-ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਸਨ। ਪਰਿਵਾਰ ਦੇ ਮੈਂਬਰ ਇਕੱਠੇ ਸਮਾਂ ਬਿਤਾਉਂਦੇ ਤੇ ਰਿਸ਼ਤਿਆਂ ’ਚ ਆਪਣਾਪਣ ਤੇ ਪਿਆਰ ਦਿਖਾਈ ਦਿੰਦਾ ਸੀ। ਬੱਚੇ ਖੇਡਣ ਲਈ ਬਾਹਰ ਜਾਂਦੇ ਸਨ ਤੇ ਬਜ਼ੁਰਗਾਂ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਸਨ। ਅੱਜ ਹਰ ਮੈਂਬਰ ਦੇ ਹੱਥ ’ਚ ਆਪਣਾ ਮੋਬਾਇਲ ਹੈ। ਇੱਕੋ ਕਮਰੇ ’ਚ ਬੈਠੇ ਹੋਣ ਦੇ ਬਾਵਜੂਦ ਕਈ ਵਾਰ ਪਰਿਵਾਰਕ ਮੈਂਬਰ ਆਪਸ ’ਚ ਗੱਲਬਾਤ ਕਰਨ ਦੀ ਬਜਾਏ ਆਪਣੇ-ਆਪਣੇ ਫੋਨ ਵਿਚ ਰੁੱਝੇ ਰਹਿੰਦੇ ਹਨ।
ਜੇ ਅਸੀਂ ਇਕ ਦਿਨ ਮੋਬਾਈਲ ਤੋਂ ਦੂਰ ਰਹੀਏ ਤਾਂ ਸਾਨੂੰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਸਕਦਾ ਹੈ। ਅਸੀਂ ਆਪਣੇ ਬੱਚਿਆਂ ਨਾਲ ਖੇਡ ਸਕਦੇ ਹਾਂ, ਬਜ਼ੁਰਗਾਂ ਨਾਲ ਬੈਠ ਸਕਦੇ ਹਾਂ ਤੇ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ। ਇਸ ਨਾਲ ਰਿਸ਼ਤਿਆਂ ਵਿਚ ਪਿਆਰ ਤੇ ਨੇੜਤਾ ਵਧੇਗੀ ਅਤੇ ਮਨ ਨੂੰ ਵੀ ਸਕੂਨ ਮਿਲੇਗਾ।
ਇਕ ਦਿਨ ਫੋਨ ਤੋਂ ਬਿਨਾਂ ਬਿਤਾਉਣਾ ਸਾਨੂੰ ਇਹ ਵੀ ਸਮਝਾਉਂਦਾ ਹੈ ਕਿ ਅਸੀਂ ਦਿਨ ਵਿਚ ਕਿੰਨੀ ਵਾਰ ਬਿਨਾਂ ਕਿਸੇ ਜ਼ਰੂਰਤ ਦੇ ਫੋਨ ਦੀ ਸਕਰੀਨ ਦੇਖਦੇ ਹਾਂ। ਵਾਰ-ਵਾਰ ਨੋਟੀਫਿਕੇਸ਼ਨ ਚੈੱਕ ਕਰਨ ਦੀ ਆਦਤ ਕਾਰਨ ਸਾਡਾ ਧਿਆਨ ਭਟਕਦਾ ਹੈ ਤੇ ਅਸੀਂ ਆਪਣੇ ਕੰਮ ’ਤੇ ਪੂਰਾ ਧਿਆਨ ਨਹੀਂ ਦੇ ਪਾਉਂਦੇ। ਮੋਬਾਇਲ ਸਾਡੇ ਲਈ ਬਹੁਤ ਲਾਭਦਾਇਕ ਹੈ ਪਰ ਇਸ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ। ਤਕਨਾਲੋਜੀ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਹੈ, ਸਾਡੀ ਪੂਰੀ ਜ਼ਿੰਦਗੀ ਬਣਨ ਲਈ ਨਹੀਂ। ਇਸ ਲਈ ਕਦੇ-ਕਦੇ ਫੋਨ ਨੂੰ ਪਾਸੇ ਰੱਖ ਕੇ ਪਰਿਵਾਰ, ਦੋਸਤਾਂ ਤੇ ਆਪਣੇ ਆਪ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਸਕਰੀਨ ਦੇ ਪਿੱਛੇ ਗੁਆਏ ਹੋਏ ਖ਼ੂਬਸੂਰਤ ਪਲਾਂ ਨੂੰ ਮੁੜ ਜੀਅ ਸਕੀਏ।
- ਮਨਜਿੰਦਰ ਕੌਰ,
ਕੇਐੱਮਵੀ, ਜਲੰਧਰ।