- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਕਾਰ ਨੇ ਕਿਹਾ, 'ਮੇਰੀ ਦੂਜੀ ਐਲਬਮ ਲਿਆਉਣ ਲਈ ਮੈਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ। ਮੈਂ ਇੱਕੋ ਵੇਲੇ 3 ਤੋਂ 4 ਨੌਕਰੀਆਂ ਕਰਦਾ ਸੀ। ਜਦੋਂ ਤਕ ਮੈਂ ਘਰ ਪਹੁੰਚਦਾ ਸੀ, ਆਉਂਦੇ-ਆਉਂਦੇ ਸਵੇਰ ਦੇ ਚਾਰ ਵੱਜ ਜਾਂਦੇ। ਆਉਂਦੇ ਹੀ ਪਤਨੀ ਨੂੰ ਉਠਾਉਂਦਾ ਸੀ ਤੇ ਉਸ ਤੋਂ ਬਾਅਦ ਅਸੀਂ 2 ਘੰਟੇ ਅਖਬਾਰ ਵੰਡਣ ਜਾਂਦੇ ਸੀ।'

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਪੰਜਾਬੀ ਇੰਡਸਟਰੀ ਦੇ ਟਾਪ ਐਕਟਰ ਗਿੱਪੀ ਗਰੇਵਾਲ (Gippy Grewal) ਜਲਦੀ ਹੀ ਫ਼ਿਲਮ 'ਕੈਰੀ ਆਨ ਜੱਟਾ 4' (Carry on Jatta 4) ਦੇ ਨਾਲ ਬਿਗ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਵਿਚ ਉਨ੍ਹਾਂ ਦੀ ਜੋੜੀ ਸਰਗੁਣ ਮਹਿਤਾ ਨਾਲ ਬਣੇਗੀ। ਅੱਜ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਬਣ ਚੁੱਕੇ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਆਪਣੇ ਸਰਵਾਈਵਲ ਲਈ ਉਨ੍ਹਾਂ ਨੂੰ ਗਾਰਡ ਦੀ ਨੌਕਰੀ ਕਰਨੀ ਪਈ। ਇੰਨਾ ਹੀ ਨਹੀਂ, ਉਹ ਕੈਨੇਡਾ ਦੇ ਮਾਲ ਵਿੱਚ ਸਾਫ਼-ਸਫ਼ਾਈ ਵੀ ਕਰਦੇ ਸਨ।

ਗਿੱਪੀ ਗਰੇਵਾਲ ਨੇ 'ਕੈਰੀ ਆਨ ਜੱਟਾ 4' ਦੇ ਪ੍ਰਮੋਸ਼ਨ ਦੌਰਾਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੌਡਕਾਸਟ 'ਚ ਆਪਣੇ ਪਹਿਲੇ ਗਾਣੇ ਦੇ ਸੁਪਰਹਿੱਟ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਕਿੰਨਾ ਸੰਘਰਸ਼ ਕਰਨਾ ਪਿਆ, ਇਸ ਬਾਰੇ ਦੱਸਿਆ। ਅਦਾਕਾਰ ਨੇ ਕਿਹਾ, 'ਮੇਰੀ ਦੂਜੀ ਐਲਬਮ ਲਿਆਉਣ ਲਈ ਮੈਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ। ਮੈਂ ਇੱਕੋ ਵੇਲੇ 3 ਤੋਂ 4 ਨੌਕਰੀਆਂ ਕਰਦਾ ਸੀ। ਜਦੋਂ ਤਕ ਮੈਂ ਘਰ ਪਹੁੰਚਦਾ ਸੀ, ਆਉਂਦੇ-ਆਉਂਦੇ ਸਵੇਰ ਦੇ ਚਾਰ ਵੱਜ ਜਾਂਦੇ। ਆਉਂਦੇ ਹੀ ਪਤਨੀ ਨੂੰ ਉਠਾਉਂਦਾ ਸੀ ਤੇ ਉਸ ਤੋਂ ਬਾਅਦ ਅਸੀਂ 2 ਘੰਟੇ ਅਖਬਾਰ ਵੰਡਣ ਜਾਂਦੇ ਸੀ।'
ਗਿੱਪੀ ਗਰੇਵਾਲ ਨੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਅੱਗੇ ਕਿਹਾ, "ਅਖਬਾਰ ਵੰਡਣ ਤੋਂ ਬਾਅਦ ਮੈਂ ਘਰ ਆ ਕੇ ਸੌਂਦਾ ਸੀ ਤੇ ਉਹ ਕੰਮ 'ਤੇ ਜਾਂਦੀ ਸੀ। ਉਹ ਸਵੇਰੇ 6 ਤੋਂ ਸ਼ਾਮ ਨੂੰ 4 ਵਜੇ ਤਕ ਕੰਮ ਕਰਦੀ ਸੀ ਤੇ ਉਸ ਤੋਂ ਬਾਅਦ ਸਿਕਿਉਰਿਟੀ ਗਾਰਡ ਦਾ ਕੰਮ। ਫਿਰ ਅਸੀਂ ਦੋਵਾਂ ਨੇ ਇਕ ਮਾਲ 'ਚ ਕਲੀਨਿੰਗ ਦਾ ਕੰਮ ਫੜਿਆ ਹੋਇਆ ਸੀ।"
ਗਿੱਪੀ ਗਰੇਵਾਲ ਨੇ ਅੱਗੇ ਕਿਹਾ, 'ਸ਼ਾਮ ਨੂੰ ਅਸੀਂ 2-3 ਘੰਟੇ ਲਈ ਕੰਮ 'ਤੇ ਜਾਂਦੇ ਸੀ, ਜਿੱਥੇ ਉਸ ਦਾ ਕੰਮ ਫੂਡਕੋਰਟ ਤੋਂ ਟ੍ਰੇਅ ਚੁੱਕਣਾ ਸੀ ਤੇ ਮੇਰਾ ਕੰਮ ਕਲੀਨਿੰਗ ਦਾ ਸੀ। ਦੂਜੀਆਂ ਸਾਰੀਆਂ ਜੌਬਸ ਤੋਂ ਮੈਂ 8 ਡਾਲਰ ਕਮਾਉਂਦਾ ਸੀ ਤੇ ਮਾਲ 'ਚ ਕਲੀਨਿੰਗ ਜੌਬ ਤੋਂ 13 ਡਾਲਰ ਮਿਲਦੇ ਸਨ। ਇਹ ਕੈਨੇਡਾ 'ਚ ਰੈਗੂਲਰ ਜੌਬਸ ਹੁੰਦੀਆਂ ਹਨ। ਇੱਥੇ ਅਸੀਂ ਕਈ ਹੋਰ ਚੀਜ਼ਾਂ ਬਾਰੇ ਸੋਚਦੇ ਹਾਂ। ਜਿਵੇਂ ਜਦੋਂ ਮੈਂ ਅਤੇ ਮੇਰੀ ਪਤਨੀ ਅਖਬਾਰ ਸੁੱਟਣ ਜਾਂਦੇ ਤਾਂ ਸਾਨੂੰ ਇਕ-ਦੂਜੇ ਨਾਲ ਟਾਈਮ ਮਿਲਦਾ ਸੀ, ਅਸੀਂ ਕੰਮ ਕਰਦੇ-ਕਰਦੇ ਦੋ ਘੰਟੇ 'ਚ ਜੌਬ ਵੀ ਕਰ ਲੈਂਦੇ ਸੀ, ਪਰ ਮਾਲ ਦਾ ਟਾਈਮ ਫਿਕਸ ਸੀ ਤੇ ਸਕਿਓਰਿਟੀ ਵਰਕ 'ਚ ਜ਼ਿਆਦਾ ਸਮਾਂ ਲੱਗਦਾ ਸੀ।'
ਗਿੱਪੀ ਗਰੇਵਾਲ ਨੇ ਇਹ ਵੀ ਦੱਸਿਆ ਕਿ ਉਸ ਸਮੇਂ 'ਤੇ ਕਿਸ ਤਰ੍ਹਾਂ ਉਨ੍ਹਾਂ ਦੇ ਅੰਦਰ ਉਹ ਪੈਸ਼ਨ ਸੀ ਤੇ ਸਾਰੇ ਉੱਥੇ ਪਹੁੰਚਣਾ ਚਾਹੁੰਦੇ ਸਨ, ਜਿੱਥੇ ਉਹ ਜ਼ਿਆਦਾ ਕਮਾ ਸਕਣ। ਤੁਹਾਨੂੰ ਦੱਸ ਦੇਈਏ ਕਿ ਗਿੱਪੀ ਗਰੇਵਾਲ ਨੇ ਸਾਲ 2007 'ਚ ਰਵਨੀਤ ਨਾਲ ਵਿਆਹ ਕੀਤਾ ਸੀ ਅਤੇ ਦੋਵਾਂ ਦੇ ਤਿੰਨ ਬੱਚੇ ਹਨ।