- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Manjit Sran ਦੇ ਭਰਾ ਨੇ ਦੱਸਿਆ ਕਿ ਮਨਜੀਤ ਸਰਾਂ ਦਾ ਸਾਰਾ ਪਰਿਵਾਰ ਬਰੈਂਪਟਨ (ਕੈਨੇਡਾ) ਰਹਿੰਦਾ ਹੈ ਅਤੇ ਉਹ ਪੰਜਾਬ ਆਪਣੇ ਪਿੰਡ ਗੇੜੀ ਲਾਉਣ ਆਇਆ ਸੀ ਅਤੇ ਕੁੱਝ ਦਿਨਾਂ ਵਿਚ ਉਸ ਨੇ ਵਾਪਸ ਕੈਨੇਡਾ ਜਾਣਾ ਸੀ ਪਰ ਇਹ ਭਾਣਾ ਵਪਾਰ ਗਿਆ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪੱਤਰਕਾਰ ਰਹੇ ਤੇ ਲੇਖਕ ਪੰਜਾਬੀ ਫ਼ਿਲਮ ਨਿਰਦੇਸ਼ਕ ਮਨਜੀਤ ਸਰਾਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ਼ ਗਏ। ਉਹ ਸਵੇਰ ਵੇਲੇ ਆਪਣੇ ਜੱਦੀ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਮ੍ਰਿਤਕ ਪਾਏ ਗਏ।
ਇੱਥੇ ਦੱਸਣਯੋਗ ਹੈ ਕਿ ਮਨਜੀਤ ਸਰਾਂ ਨੇ ਬਤੌਰ ਨਿਰਮਾਤਾ ਨਿਰਦੇਸ਼ਕ ਪੰਜਾਬੀ ਇੰਡਸਟਰੀ ਨੂੰ ਕਾਮਯਾਬ ਫ਼ਿਲਮਾਂ ਦਿੱਤੀਆਂ ਅਤੇ ਫ਼ਿਲਮ ਖ਼ੇਤਰ ਵਿਚ ਉਨ੍ਹਾਂ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਵੱਲੋਂ ਬਣਾਈ ਪੰਜਾਬੀ ਫ਼ਿਲਮ ਕਬਜ਼ਾ ਅੱਜ ਵੀ ਦਰਸ਼ਕ ਮਨਾਂ ਵਿਚ ਸਮਾਈ ਹੋਈ ਹੈ ਜਿਸ ਵਿਚ ਯੋਗਰਾਜ ਸਿੰਘ ਅਤੇ ਰਾਜਿੰਦਰ ਰੂਬੀ ਨੇ ਯਾਦਗਾਰੀ ਰੋਲ ਨਿਭਾਏ ਸਨ। ਇਸ ਤੋਂ ਇਲਾਵਾ ਛੋਟੀ ਸਕਰੀਨ ’ਤੇ ਉਨ੍ਹਾਂ ਅਨੇਕਾਂ ਸ਼ਾਹਕਾਰ ਰਚਨਾਵਾਂ ਪੰਜਾਬੀ ਮਾਂ ਦੀ ਝੋਲੀ ਪਾਈਆਂ। ਮਨਜੀਤ ਸਰਾਂ ਦੇ ਭਰਾ ਨੇ ਦੱਸਿਆ ਕਿ ਮਨਜੀਤ ਸਰਾਂ ਦਾ ਸਾਰਾ ਪਰਿਵਾਰ ਬਰੈਂਪਟਨ (ਕੈਨੇਡਾ) ਰਹਿੰਦਾ ਹੈ ਅਤੇ ਉਹ ਪੰਜਾਬ ਆਪਣੇ ਪਿੰਡ ਗੇੜੀ ਲਾਉਣ ਆਇਆ ਸੀ ਅਤੇ ਕੁੱਝ ਦਿਨਾਂ ਵਿਚ ਉਸ ਨੇ ਵਾਪਸ ਕੈਨੇਡਾ ਜਾਣਾ ਸੀ ਪਰ ਇਹ ਭਾਣਾ ਵਪਾਰ ਗਿਆ। ਉਨ੍ਹਾਂ ਦੱਸਿਆ ਕਿ ਰਾਤ ਨੂੰ ਚੰਗਾ ਭਲਾ ਸੁੱਤਾ ਮਨਜੀਤ ਸਰਾਂ ਜਦ 2 ਅਗਸਤ ਨੂੰ ਸਵੇਰ 9 ਵਜੇ ਤੱਕ ਨਾ ਉੱਠਿਆ ਤਾਂ ਉਸ ਦੇ ਭਰਾਵਾਂ ਨੇ ਅਵਾਜ਼ਾਂ ਮਾਰੀਆਂ, ਪਰ ਜਵਾਬ ਨਾ ਦੇਣ ’ਤੇ ਦਰਵਾਜ਼ੇ ਦਾ ਲੌਕ ਤੋੜ ਕੇ ਕਮਰਾ ਖੋਲ੍ਹਿਆ ਗਿਆ ਅਤੇ ਡਾਕਟਰ ਨੂੰ ਬੁਲਾਇਆ ਗਿਆ ਪਰ ਉਨ੍ਹਾਂ ਮ੍ਰਿਤਕ ਕਰਾਰ ਦੇ ਦਿੱਤਾ। ਮੰਜੇ ਕੋਲ ਪਏ ਡਿਸਪਰੀਂਨ ਦੇ ਖਾਲੀ ਪੱਤੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਲ ਦੇ ਦੌਰੇ ਦੀ ਆਹਟ ਦੌਰਾਨ ਮਨਜੀਤ ਸਰਾਂ ਨੇ ਡਿਸਪਰੀਂਨ ਦੀ ਗੋਲੀ ਖਾਧੀ ਪਰ ਉਹ ਹੋਂਣੀ ਅੱਗੇ ਹਾਰ ਗਿਆ। ਮਨਜੀਤ ਸਰਾਂ ਦਾ ਅੰਤਿਮ ਸਸਕਾਰ ਉਸ ਦੀਆਂ ਦੋ ਧੀਆਂ, ਇਕ ਪੁੱਤਰ ਅਤੇ ਪਤਨੀ ਦੇ ਕੈਨੇਡਾ ਤੋਂ ਪੰਜਾਬ ਆਉਣ ਉਪਰੰਤ ਕੀਤਾ ਜਾਵੇਗਾ।