- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲਜੀਤ ਦੀ ਜਾਦੂਈ ਆਵਾਜ਼ ਅਤੇ ਥਿਰਕਣ ਲਈ ਮਜਬੂਰ ਕਰਦੇ ਸੰਗੀਤ ਨੇ ਪੂਰੀ ਦਿੱਲੀ ਨੂੰ ਝੂਮਣ ਲਾ ਦਿੱਤਾ। ਹਰ ਧੁਨ ’ਤੇ ਥਿਰਕਦੇ ਕਦਮ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਦਿਲਜੀਤ ਨੇ ਆਪਣੀ ਪੇਸ਼ਕਾਰੀ ਨਾਲ ਦਿੱਲੀਵਾਸੀਆਂ ਦਾ ਦਿਲ ਜਿੱਤ ਲਿਆ ਹੈ।

ਜਾਸ, ਨਵੀਂ ਦਿੱਲੀ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਗਾਇਕੀ ਦਾ ਜਾਦੂ ਸ਼ੁੱਕਰਵਾਰ ਸ਼ਾਮ ਕੌਮੀ ਰਾਜਧਾਨੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਛਾਇਆ ਰਿਹਾ। ‘ਲਵਰ’, ‘ਤੂੰ ਜੂਲੀਅਟ ਜੱਟ ਦੀ’, ‘ਗੋਟ’ ਅਤੇ ‘ਡੂ ਯੂ ਨੋ’ ਵਰਗੇ ਇਕ ਤੋਂ ਵੱਧ ਕੇ ਇਕ ਸੁਪਰਹਿੱਟ ਗੀਤਾਂ ਦੀਆਂ ਧੁੰਨਾਂ ਗੂੰਜਦਿਆਂ ਹੀ ਸਟੇਡੀਅਮ ਵਿਚ ਮੌਜੂਦ ਹਜ਼ਾਰਾਂ ਨੌਜਵਾਨਾਂ ਦਾ ਜੋਸ਼ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ। ਕੋਈ ਮੋਬਾਈਲ ਦੀ ਫਲੈਸ਼ ਲਾਈਟ ਜਗਾ ਕੇ ਝੂਮਦਾ ਦਿਸਿਆ, ਤਾਂ ਕੋਈ ਦੋਸਤਾਂ ਦੇ ਮੋਢਿਆਂ ’ਤੇ ਹੱਥ ਰੱਖ ਕੇ ਭੰਗੜਾ ਪਾਉਂਦਾ ਨਜ਼ਰ ਆਇਆ।
ਦਿਲਜੀਤ ਦੀ ਜਾਦੂਈ ਆਵਾਜ਼ ਅਤੇ ਥਿਰਕਣ ਲਈ ਮਜਬੂਰ ਕਰਦੇ ਸੰਗੀਤ ਨੇ ਪੂਰੀ ਦਿੱਲੀ ਨੂੰ ਝੂਮਣ ਲਾ ਦਿੱਤਾ। ਹਰ ਧੁਨ ’ਤੇ ਥਿਰਕਦੇ ਕਦਮ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਦਿਲਜੀਤ ਨੇ ਆਪਣੀ ਪੇਸ਼ਕਾਰੀ ਨਾਲ ਦਿੱਲੀਵਾਸੀਆਂ ਦਾ ਦਿਲ ਜਿੱਤ ਲਿਆ ਹੈ। ਉੱਧਰ, ਦਿਲਜੀਤ ਨੇ ਵੀ ‘ਆਈ ਲਵ ਯੂ ਦਿੱਲੀ’ ਕਹਿ ਕੇ ਸਭ ਨੂੰ ਆਪਣਾ ਬਣਾ ਲਿਆ।
ਸ਼ਾਮ ਢਲਦਿਆਂ ਹੀ ਸਟੇਡੀਅਮ ਵਿਚ ਪ੍ਰਸ਼ੰਸਕਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ ਸੀ। ਅੰਦਰ ਦਾਖ਼ਲ ਹੁੰਦਿਆਂ ਹੀ ਕੰਸਰਟ ਦਾ ਜੋਸ਼ ਮਹਿਸੂਸ ਹੋਣ ਲੱਗਾ। ਖ਼ਾਸ ਅੰਦਾਜ਼ ਦੀਆਂ ਪੱਗਾਂ, ਸਟਾਈਲਿਸ਼ ਪਹਿਰਾਵੇ ਅਤੇ ਹੱਥਾਂ ਵਿਚ ਮੋਬਾਈਲ ਫੜੇ ਪ੍ਰਸ਼ੰਸਕ ਇਸ ਸੰਗੀਤਮਈ ਸ਼ਾਮ ਲਈ ਪੂਰੀ ਤਰ੍ਹਾਂ ਤਿਆਰ ਸਨ। ਕਿਸੇ ਲਈ ਇਹ ਪਹਿਲੀ ਵਾਰ ਦਿਲਜੀਤ ਨੂੰ ਲਾਈਵ ਦੇਖਣ ਦਾ ਮੌਕਾ ਸੀ, ਜਦਕਿ ਕੋਈ ਉਨ੍ਹਾਂ ਦੇ ਗੀਤਾਂ ਦਾ ਪੁਰਾਣਾ ਪ੍ਰਸ਼ੰਸਕ ਬਣ ਕੇ ਪਹੁੰਚਿਆ ਸੀ।
ਮੰਚ ’ਤੇ ਰੰਗ-ਬਿਰੰਗੀਆਂ ਰੌਸ਼ਨੀਆਂ ਅਤੇ ਵੱਡੀ ਸਕਰੀਨ ਨੇ ਦਰਸ਼ਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ। ਦਿਲਜੀਤ ਦੀ ਐਂਟਰੀ ਨਾਲ ਹੀ ਦਰਸ਼ਕਾਂ ਦਾ ਸ਼ੋਰ ਕਈ ਗੁਣਾ ਵਧ ਗਿਆ। ਤਾੜੀਆਂ, ਸੀਟੀਆਂ ਅਤੇ ‘ਦਿਲਜੀਤ… ਦਿਲਜੀਤ…’ ਦੀਆਂ ਆਵਾਜ਼ਾਂ ਨਾਲ ਸਾਰਾ ਸਟੇਡੀਅਮ ਗੂੰਜ ਉੱਠਿਆ। ਇਸ ਤੋਂ ਬਾਅਦ ਗੀਤਾਂ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਨੌਜਵਾਨ ਝੂਮ ਉੱਠੇ। ‘ਸਾਸੋਂ ਕੀ ਮਾਲਾ ਪੇ ਸਿਮਰੂ ਮੈਂ’, ‘ਇੱਕ ਕੁੜੀ ਜਿਦਾ ਨਾਂ ਮੁਹੱਬਤ’, ‘ਤੂੰ ਮੁਝੇ ਕਬੂਲ, ਮੈਂ ਤੁਝੇ ਕਬੂਲ’ ਅਤੇ ‘ਹਰੇ ਰਾਮ ਹਰੇ ਰਾਮ, ਹਰੇ ਕ੍ਰਿਸ਼ਨਾ ਹਰੇ ਰਾਮ’ ਵਰਗੇ ਗੀਤਾਂ ਦੀਆਂ ਧੁਨਾਂ ’ਤੇ ਨੌਜਵਾਨ ਖੂਬ ਥਿਰਕਦੇ ਦਿਖੇ।