ਇੱਕੋ ਵਾਰ 'ਚ UPSC ਪਾਸ, 13 ਸਾਲ ਦੀ ਬੱਚੀ ਨੂੰ ਦਿਵਾਇਆ ਇਨਸਾਫ਼; ਕੌਣ ਹਨ ਮੇਰਿਨ ਜੋਸਫ਼? ਜਿਨ੍ਹਾਂ ਤੋਂ ਪ੍ਰੇਰਿਤ ਹੈ ਸਾਈ ਪੱਲਵੀ ਦਾ IPS ਅਫ਼ਸਰ ਵਾਲਾ ਕਿਰਦਾਰ
20 ਅਪ੍ਰੈਲ 1990 ਨੂੰ ਕੇਰਲ 'ਚ ਜਨਮੀ ਮੇਰਿਨ ਜੋਸਫ਼ ਦਿੱਲੀ 'ਚ ਪਲੀ-ਵਧੀ ਹਨ। ਉਹ ਕੇਰਲ ਕੈਡਰ ਦੀਆਂ 2013 ਬੈਚ ਦੀਆਂ IPS ਅਫ਼ਸਰ ਹਨ। ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਇਤਿਹਾਸ 'ਚ ਗ੍ਰੈਜੂਏਸ਼ਨ ਪੂਰੀ ਕਰਨ ਵਾਲੀ ਮੇਰਿਨ ਜੋਸਫ਼ ਨੇ ਇਕੋ ਵਾਰ 'ਚ UPSC ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ ਅਤੇ ਆਲ ਇੰਡੀਆ ਰੈਂਕ (AIR) 189 ਹਾਸਲ ਕੀਤੀ। ਆਪਣੇ ਕਰੀਅਰ ਦੌਰਾਨ ਮੇਰਿਨ ਜੋਸਫ਼ ਨੇ ਕਈ ਵੱਡੀਆਂ ਅਤੇ ਚੁਣੌਤੀਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ।
Publish Date: Sat, 14 Nov 2026 01:35 PM (IST)
Updated Date: Sat, 14 Nov 2026 01:37 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਫਿਲਮ 'ਰਾਮਾਇਣਮ' (Ramayana) ਨਾਲ ਸਾਈ ਪੱਲਵੀ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ਅਤੇ ਦੱਖਣੀ ਭਾਰਤੀ ਸਿਨੇਮਾ ਦੇ ਨਾਲ-ਨਾਲ ਹਿੰਦੀ ਸਿਨੇਮਾ ਦੇ ਦਰਸ਼ਕਾਂ ਦੇ ਦਿਲਾਂ 'ਚ ਵੀ ਖ਼ਾਸ ਜਗ੍ਹਾ ਬਣਾਈ ਹੈ। 'ਰਾਮਾਇਣਮ' 'ਚ ਮਾਤਾ ਸੀਤਾ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਸਾਈ ਪੱਲਵੀ ਇਕ ਹੋਰ ਦਮਦਾਰ ਕਿਰਦਾਰ ਨਿਭਾਉਣ ਜਾ ਰਹੀ ਹੈ।
ਉਹ ਫਿਲਮ 'ਓਐੱਮ: ਚੈਪਟਰ 1 - ਉਧਿਰਮ: ਦ ਬਲੱਡ ਵੁੱਡ' 'ਚ ਇਕ IPS ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਕਿਰਦਾਰ ਦੀ ਤਿਆਰੀ ਲਈ ਉਨ੍ਹਾਂ ਨੂੰ ਮੇਰਿਨ ਜੋਸਫ਼ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ। ਕੌਣ ਹਨ ਮੇਰਿਨ ਜੋਸਫ਼, ਜਿਨ੍ਹਾਂ ਤੋਂ ਪ੍ਰੇਰਿਤ ਹੈ ਸਾਈ ਪੱਲਵੀ ਦਾ IPS ਅਫ਼ਸਰ ਵਾਲਾ ਕਿਰਦਾਰ? ਪੜ੍ਹੋ ਉਨ੍ਹਾਂ ਦੇ ਜਜ਼ਬੇ ਅਤੇ ਸੰਘਰਸ਼ ਦੀ ਕਹਾਣੀ।
ਮੇਰਿਨ ਜੋਸਫ਼ ਬਣੀ ਸਾਈ ਪੱਲਵੀ ਦੀ ਪ੍ਰੇਰਣਾ
ਇੰਡੀਅਨ ਮਾਸਟਰਮਾਈਂਡ ਦੀ ਰਿਪੋਰਟ ਮੁਤਾਬਕ, ਧਨੁਸ਼, ਮਮੂਟੀ ਅਤੇ ਸਾਈ ਪੱਲਵੀ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਓਐੱਮ: ਚੈਪਟਰ 1 - ਉਧਿਰਮ: ਦ ਬਲੱਡ ਵੁੱਡ' ਦੇ ਨਿਰਦੇਸ਼ਕ ਰਾਜਕੁਮਾਰ ਪੇਰੀਆਸਾਮੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਈ ਪੱਲਵੀ ਨੂੰ ਕੇਰਲ ਦੀ IPS ਅਫ਼ਸਰ ਮੇਰਿਨ ਜੋਸਫ਼ ਦੀਆਂ ਕਈ ਤਸਵੀਰਾਂ ਦਿਖਾਈਆਂ ਸਨ, ਤਾਂ ਜੋ ਉਨ੍ਹਾਂ ਨੂੰ ਇਕ ਪੁਲਿਸ ਅਫ਼ਸਰ ਵਰਗਾ ਲੁੱਕ ਤਿਆਰ ਕਰਨ 'ਚ ਮਦਦ ਮਿਲ ਸਕੇ।
ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਸਾਈ ਪੱਲਵੀ ਦਾ ਕਿਰਦਾਰ ਪੂਰੀ ਤਰ੍ਹਾਂ ਮੇਰਿਨ ਜੋਸਫ਼ 'ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਦੀਆਂ ਤਸਵੀਰਾਂ ਸਿਰਫ਼ ਵਿਜ਼ੂਅਲ ਰੈਫਰੈਂਸ ਵਜੋਂ ਦਿਖਾਈਆਂ ਗਈਆਂ ਸਨ।
ਕੌਣ ਹਨ ਦਲੇਰ ਮੇਰਿਨ ਜੋਸਫ਼?
20 ਅਪ੍ਰੈਲ 1990 ਨੂੰ ਕੇਰਲ 'ਚ ਜਨਮੀ ਮੇਰਿਨ ਜੋਸਫ਼ ਦਿੱਲੀ 'ਚ ਪਲੀ-ਵਧੀ ਹਨ। ਉਹ ਕੇਰਲ ਕੈਡਰ ਦੀਆਂ 2013 ਬੈਚ ਦੀਆਂ IPS ਅਫ਼ਸਰ ਹਨ। ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਇਤਿਹਾਸ 'ਚ ਗ੍ਰੈਜੂਏਸ਼ਨ ਪੂਰੀ ਕਰਨ ਵਾਲੀ ਮੇਰਿਨ ਜੋਸਫ਼ ਨੇ ਇਕੋ ਵਾਰ 'ਚ UPSC ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ ਅਤੇ ਆਲ ਇੰਡੀਆ ਰੈਂਕ (AIR) 189 ਹਾਸਲ ਕੀਤੀ। ਆਪਣੇ ਕਰੀਅਰ ਦੌਰਾਨ ਮੇਰਿਨ ਜੋਸਫ਼ ਨੇ ਕਈ ਵੱਡੀਆਂ ਅਤੇ ਚੁਣੌਤੀਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਸਾਲ 2017 ਤੋਂ 2018 ਤੱਕ ਉਹ ਕੋਝੀਕੋਡ 'ਚ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਜੋਂ ਤਾਇਨਾਤ ਰਹੀ। ਇਸ ਦੌਰਾਨ ਉਨ੍ਹਾਂ ਨੇ ਕਾਨੂੰਨ ਵਿਵਸਥਾ, ਅਪਰਾਧਾਂ ਦੀ ਰੋਕਥਾਮ ਅਤੇ ਲਾਪਤਾ ਲੋਕਾਂ ਨਾਲ ਜੁੜੇ ਮਾਮਲਿਆਂ ਨੂੰ ਸੰਭਾਲਿਆ। ਲਾਪਤਾ ਔਰਤਾਂ ਅਤੇ ਬੱਚਿਆਂ ਨੂੰ ਲੱਭਣ ਲਈ ਕੀਤੇ ਗਏ ਯਤਨਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ 'ਡਾਇਰੈਕਟਰ ਜਨਰਲ ਆਫ਼ ਪੁਲਿਸ ਕਮੇਂਡੇਸ਼ਨ ਡਿਸਕ' ਨਾਲ ਸਨਮਾਨਿਤ ਕੀਤਾ ਗਿਆ।
13 ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੇ ਮਾਮਲੇ ਨੂੰ ਸੁਲਝਾਇਆ
DGP ਦੇ ਸਨਮਾਨ ਤੋਂ ਬਾਅਦ ਮੇਰਿਨ ਨੇ ਕੇਰਲ ਦੇ 13 ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਪੁਲਿਸ ਸੁਪਰਡੈਂਟ ਵਜੋਂ ਕੰਮ ਕੀਤਾ। ਸਾਲ 2018 'ਚ ਹੜ੍ਹ ਦੌਰਾਨ ਉਨ੍ਹਾਂ ਨੇ ਸਟੇਟ ਮਾਨੀਟਰਿੰਗ ਸੈਂਟਰ 'ਚ ਕੰਮ ਕੀਤਾ। ਉਨ੍ਹਾਂ ਦੇ ਇਸ ਯੋਗਦਾਨ ਲਈ ਕੇਰਲ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ।
ਉਨ੍ਹਾਂ ਦੇ ਸਭ ਤੋਂ ਅਹਿਮ ਮਾਮਲਿਆਂ 'ਚੋਂ ਇਕ 13 ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਮਾਮਲਾ ਸੀ। ਇਸ ਮਾਮਲੇ 'ਚ ਉਨ੍ਹਾਂ ਨੇ ਮੁਲਜ਼ਮ ਨੂੰ ਸਾਊਦੀ ਅਰਬ ਤੋਂ ਭਾਰਤ ਲਿਆਉਣ ਅਤੇ ਉਸ ਨੂੰ ਸਜ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਫਿਲਹਾਲ ਉਹ ਕੋਝੀਕੋਡ ਦਿਹਾਤੀ 'ਚ ਜ਼ਿਲ੍ਹਾ ਪੁਲਿਸ ਮੁਖੀ ਦੇ ਅਹੁਦੇ 'ਤੇ ਤਾਇਨਾਤ ਹਨ।