- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Surya Controversy : 19 ਅਕਤੂਬਰ ਨੂੰ ਸੰਨੀ ਦਿਓਲ ਦੇ ਜਨਮਦਿਨ ਮੌਕੇ ਰਿਲੀਜ਼ ਹੋਇਆ 'ਸੂਰਿਆ' ਦਾ ਟੀਜ਼ਰ ਮੈਡੀਕਲ ਸਿਸਟਮ 'ਚ ਇੱਕ ਵੱਡੀ ਸਾਜ਼ਿਸ਼ ਖ਼ਿਲਾਫ਼ ਲੜਾਈ ਦੀ ਕਹਾਣੀ ਦਿਖਾਉਂਦਾ ਹੈ। ਨਿੱਜੀ ਨੁਕਸਾਨ ਤੋਂ ਬਾਅਦ ਸੰਨੀ ਦਿਓਲ ਸਿਹਤ ਸੇਵਾ ਪ੍ਰਣਾਲੀ 'ਚ ਚੱਲ ਰਹੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਕਰਨ 'ਚ ਜੁਟ ਜਾਂਦੇ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸੰਨੀ ਦਿਓਲ ਦੀ ਫ਼ਿਲਮ 'ਸੂਰਿਆ – ਅੰਤ ਸੇ ਆਰੰਭ ਤਕ' (Suryaa – Ant Se Aarambh Tak) ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹੁਣ ਇਹ ਫ਼ਿਲਮ ਵਿਵਾਦਾਂ 'ਚ ਘਿਰ ਗਈ ਹੈ। ਟੀਜ਼ਰ 'ਚ ਸਿਹਤ ਸੇਵਾ ਪ੍ਰਣਾਲੀ 'ਚ ਭ੍ਰਿਸ਼ਟਾਚਾਰ ਦਿਖਾਇਆ ਗਿਆ ਹੈ, ਜਿਸ ਖ਼ਿਲਾਫ਼ ਸੰਨੀ ਦਿਓਲ ਆਪਣੀ ਆਵਾਜ਼ ਉਠਾਉਂਦੇ ਨਜ਼ਰ ਆ ਰਹੇ ਹਨ। ਇਸ ਨੂੰ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਦੱਸਿਆ ਜਾ ਰਿਹਾ ਹੈ। ਹੁਣ ਇਸ ਫ਼ਿਲਮ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਇਸ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।
The Indian Medical Association (IMA) has written to Ashwini Vaishnaw, Minister for Information and Broadcasting, seeking an urgent review of the film “Suryaa– Ant Se Aarambh Tak” over its portrayal of the medical profession and violence against healthcare workers. https://t.co/07UVzHE3Cf
— ANI (@ANI) October 22, 2026