
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੋਵਿੰਦਾ ਦਾ ਮੈਨੇਜਰ ਸ਼ਸ਼ੀ ਸਿੰਘ ਦੱਸਦਾ ਹੈ ਕਿ ਗੋਵਿੰਦਾ ਨੂੰ ਸੁਨੀਤਾ ਦਾ ਇਹ ਕਦਮ ਚੰਗਾ ਲੱਗਾ ਹੈ ਕਿਉਂਕਿ ਉਹ ਪਤਨੀ ਨਾਲੋਂ ਤਲਾਕ ਨਹੀਂ ਚਾਹੁੰਦੇ ਸਨ। ਜਦੋਂ ਤੋਂ ਸੁਨੀਤਾ ਨੇ ਤਲਾਕ ਦੀ ਪਟੀਸ਼ਨ ਪਾਈ ਸੀ, ਉਸ ਦਿਨ ਤੋਂ ਪਰਿਵਾਰ ਦੇ ਸਾਰੇ ਖ਼ਰਚੇ ਗੋਵਿੰਦਾ ਚਲਾ ਰਹੇ ਹਨ।

ਮਨੋਰੰਜਨ ਬਿਊਰੋ, ਮੁੰਬਈ : ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਦਰਮਿਆਨ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਕਲਾਕਾਰ ਦੀ ਪਤਨੀ ਸੁਨੀਤਾ ਅਹੂਜਾ ਨੇ ਬੁੱਧਵਾਰ ਨੂੰ ਆਪਣੇ ਪੁੱਤਰ ਯਸ਼ਵਰਧਨ ਦੇ ਨਾਲ ਬਾਂਦਰਾ ਫੈਮਲੀ ਕੋਰਟ ਪਹੁੰਚ ਕੇ ਤਲਾਕ ਦੀ ਪਟੀਸ਼ਨ ਵਾਪਸ ਲੈ ਲਈ। ਗੋਵਿੰਦਾ ਦਾ ਮੈਨੇਜਰ ਸ਼ਸ਼ੀ ਸਿੰਘ ਦੱਸਦਾ ਹੈ ਕਿ ਗੋਵਿੰਦਾ ਨੂੰ ਸੁਨੀਤਾ ਦਾ ਇਹ ਕਦਮ ਚੰਗਾ ਲੱਗਾ ਹੈ ਕਿਉਂਕਿ ਉਹ ਪਤਨੀ ਨਾਲੋਂ ਤਲਾਕ ਨਹੀਂ ਚਾਹੁੰਦੇ ਸਨ। ਜਦੋਂ ਤੋਂ ਸੁਨੀਤਾ ਨੇ ਤਲਾਕ ਦੀ ਪਟੀਸ਼ਨ ਪਾਈ ਸੀ, ਉਸ ਦਿਨ ਤੋਂ ਪਰਿਵਾਰ ਦੇ ਸਾਰੇ ਖ਼ਰਚੇ ਗੋਵਿੰਦਾ ਚਲਾ ਰਹੇ ਹਨ। ਯਾਦ ਰਹੇ ਕਿ ਕਲਾਕਾਰ ਦੀ ਪਤਨੀ ਨੇ 5 ਦਸੰਬਰ, 2024 ਨੂੰ ਬਾਂਦਰਾ ਫੈਮਲੀ ਕੋਰਟ ਵਿਚ ਤਲਾਕ ਲੈਣ ਦੀ ਪਟੀਸ਼ਨ ਦਾਇਰ ਕੀਤੀ ਸੀ।