'ਗਰਭਵਤੀ ਸੀ ਤਾਂ ਉਨ੍ਹਾਂ ਨੇ ਮੇਰਾ ਬਹੁਤ ਧਿਆਨ ਰੱਖਿਆ', ਨਾਨਾ ਪਾਟੇਕਰ ਨੂੰ ਯਾਦ ਕਰ ਕੇ ਭਾਵੁਕ ਹੋਈ ਸੋਨਾਲੀ ਕੁਲਕਰਨੀ Sonali Kulkarni ਨੇ ਅੱਗੇ ਕਿਹਾ ਕਿ ਤੁਹਾਨੂੰ ਹੈਰਾਨੀ ਹੋਵੇਗੀ ਪਰ ਨਾਨਾ ਸਰ ਨੂੰ ਟੀਵੀ ਸੀਰੀਅਲ ਦੇਖਣਾ ਬਹੁਤ ਪਸੰਦ ਸੀ। ਉਨ੍ਹਾਂ ਨੂੰ ਖਾਣਾ ਬਣਾਉਣ ਦਾ ਵੀ ਸ਼ੌਕ ਸੀ। ਜਦੋਂ ਉਹ ਪਹਿਲੀ ਵਾਰ ਮੇਰੇ ਘਰ ਆਏ ਸਨ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਲਈ ਕੀ ਬਣਾਵਾਂ? ਉਨ੍ਹਾਂ ਕਿਹਾ ਕਿ ਸਾਬੂਦਾਣੇ ਦੀ ਖਿਚੜੀ ਅਤੇ ਪੋਹੇ ਬਣਾ ਦਿਓ। ਜਦੋਂ ਮੈਂ ਬਣਾ ਕੇ ਦਿੱਤੇ ਤਾਂ ਗੁੱਸੇ 'ਚ ਬੋਲੇ ਕਿ ਇਸ ਤਰ੍ਹਾਂ ਨਹੀਂ ਬਣਦੀ। ਮੈਂ ਕਿਹਾ ਕਿ ਹਾਂ, ਤੁਸੀਂ ਸਹੀ ਕਹਿ ਰਹੇ ਹੋ।
Publish Date: Fri, 09 Oct 2026 01:42 PM (IST)
Updated Date: Fri, 09 Oct 2026 02:08 PM (IST)
ਪ੍ਰਿਅੰਕਾ ਸਿੰਘ, ਮੁੰਬਈ : ਅਦਾਕਾਰਾ ਸੋਨਾਲੀ ਕੁਲਕਰਨੀ ਦੀ ਨਾਨਾ ਪਾਟੇਕਰ ਨਾਲ ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਹੋ ਜਾਂਦੀ ਸੀ। ਦੋਵਾਂ ਵਿਚਾਲੇ ਕਾਫ਼ੀ ਝਗੜੇ ਵੀ ਹੁੰਦੇ ਸਨ, ਪਰ ਬਾਅਦ 'ਚ ਉਹ ਉਸੇ ਪਿਆਰ ਨਾਲ ਗੱਲਾਂ ਵੀ ਕਰਦੇ ਸਨ। ਦਿੱਗਜ ਅਦਾਕਾਰ ਦੇ ਦੇਹਾਂਤ ਤੋਂ ਬਾਅਦ ਸੋਨਾਲੀ ਕੁਲਕਰਨੀ ਨੇ ਉਨ੍ਹਾਂ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ।
'ਉਹ ਝਗੜਿਆਂ ਨੂੰ ਯਾਦ ਨਹੀਂ ਰੱਖਦੇ ਸਨ' ਨਾਨਾ ਪਾਟੇਕਰ (Nana Patekar Death) ਨਾਲ ਟੈਕਸੀ ਨੰਬਰ 9211, ਦੇਊਲ ਤੇ ਡਾਕਟਰ ਪ੍ਰਕਾਸ਼ ਬਾਬਾ ਆਮਟੇ - ਦ ਰੀਅਲ ਹੀਰੋ ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਸੋਨਾਲੀ ਨੇ ਕਿਹਾ ਕਿ ਮਨ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਨਾਨਾ ਸਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਛੋਟੀਆਂ-ਛੋਟੀਆਂ ਗੱਲਾਂ 'ਤੇ ਸਾਡੇ ਬਹੁਤ ਝਗੜੇ ਹੁੰਦੇ ਸਨ ਅਤੇ ਬਹਿਸ ਵੀ ਹੋ ਜਾਂਦੀ ਸੀ, ਪਰ ਉਹ ਕਿਸੇ ਵੀ ਝਗੜੇ ਨੂੰ ਯਾਦ ਨਹੀਂ ਰੱਖਦੇ ਸਨ। ਉਨ੍ਹਾਂ ਨੂੰ ਸਾਹਿਤ ਨਾਲ ਬਹੁਤ ਪਿਆਰ ਸੀ। ਜਦੋਂ ਵੀ ਮਿਲਦੇ ਸਨ ਤਾਂ ਪੁੱਛਦੇ ਸਨ ਕਿ ਅੱਜਕੱਲ੍ਹ ਕੀ ਪੜ੍ਹ ਰਹੇ ਹੋ। ਇਹ ਉਨ੍ਹਾਂ ਦਾ ਪਸੰਦੀਦਾ ਸਵਾਲ ਸੀ।
ਨਾਨਾ ਪਾਟੇਕਰ ਨੂੰ ਟੀਵੀ ਸੀਰੀਅਲ ਦੇਖਣਾ ਸੀ ਪਸੰਦ ਸੋਨਾਲੀ ਕੁਲਕਰਨੀ ਨੇ ਅੱਗੇ ਕਿਹਾ ਕਿ ਤੁਹਾਨੂੰ ਹੈਰਾਨੀ ਹੋਵੇਗੀ ਪਰ ਨਾਨਾ ਸਰ ਨੂੰ ਟੀਵੀ ਸੀਰੀਅਲ ਦੇਖਣਾ ਬਹੁਤ ਪਸੰਦ ਸੀ। ਉਨ੍ਹਾਂ ਨੂੰ ਖਾਣਾ ਬਣਾਉਣ ਦਾ ਵੀ ਸ਼ੌਕ ਸੀ। ਜਦੋਂ ਉਹ ਪਹਿਲੀ ਵਾਰ ਮੇਰੇ ਘਰ ਆਏ ਸਨ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਲਈ ਕੀ ਬਣਾਵਾਂ? ਉਨ੍ਹਾਂ ਕਿਹਾ ਕਿ ਸਾਬੂਦਾਣੇ ਦੀ ਖਿਚੜੀ ਤੇ ਪੋਹਾ ਬਣਾ ਦਿਓ। ਜਦੋਂ ਮੈਂ ਬਣਾ ਕੇ ਦਿੱਤੇ ਤਾਂ ਗੁੱਸੇ 'ਚ ਬੋਲੇ ਕਿ ਇਸ ਤਰ੍ਹਾਂ ਨਹੀਂ ਬਣਦੀ। ਮੈਂ ਕਿਹਾ ਕਿ ਹਾਂ, ਤੁਸੀਂ ਸਹੀ ਕਹਿ ਰਹੇ ਹੋ।
ਨਾਨਾ ਪਾਟੇਕਰ ਨੇ ਆਪਣੀ ਸਹਿ-ਅਦਾਕਾਰਾ ਦਾ ਰੱਖਿਆ ਖ਼ਾਸ ਖ਼ਿਆਲ ਸੋਨਾਲੀ ਨੇ ਦੱਸਿਆ, 'ਮੈਂ ਪਹਿਲੀ ਵਾਰ ਉਨ੍ਹਾਂ ਨੂੰ ਨੈਸ਼ਨਲ ਸੈਂਟਰ ਫਾਰ ਦ ਪਰਫਾਰਮਿੰਗ ਆਰਟਸ (NCPA) 'ਚ ਦੂਰੋਂ ਦੇਖਿਆ ਸੀ। ਉਹ ਡਾਕਟਰ ਜੱਬਾਰ ਪਟੇਲ ਲਈ ਇਕ ਡਾਕੂਮੈਂਟਰੀ ਦੀ ਸ਼ੂਟਿੰਗ ਕਰ ਰਹੇ ਸਨ। ਇਹ ਡਾਕੂਮੈਂਟਰੀ ਕੁਸੁਮਾਗ੍ਰਜ ਦੇ ਮਰਾਠੀ 'ਚ ਅਨੁਵਾਦ ਕੀਤੇ ਨਾਟਕ 'ਓਥੈਲੋ' 'ਤੇ ਆਧਾਰਿਤ ਸੀ। ਮੈਂ ਉੱਥੇ ਮੌਜੂਦ ਸੀ, ਕਿਉਂਕਿ ਇਸ ਤੋਂ ਬਾਅਦ ਮੈਨੂੰ ਉੱਥੇ ਇਕ ਕਵਿਤਾ ਸੁਣਾਉਣੀ ਸੀ। ਜਦੋਂ ਅਸੀਂ ਦੇਊਲ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ, ਉਸ ਸਮੇਂ ਮੈਂ ਗਰਭਵਤੀ ਸੀ। ਉਦੋਂ ਉਨ੍ਹਾਂ ਨੇ ਮੇਰਾ ਬਹੁਤ ਧਿਆਨ ਰੱਖਿਆ ਸੀ। ਜਦੋਂ ਵੀ ਉਹ ਫ਼ੋਨ ਕਰਦੇ ਸਨ, ਹਰ ਵਾਰ ਮੇਰੇ ਪਤੀ ਅਤੇ ਧੀ ਬਾਰੇ ਪੁੱਛਦੇ ਸਨ। ਉਨ੍ਹਾਂ ਸਮਾਜ ਨੂੰ ਬਹੁਤ ਕੁਝ ਦਿੱਤਾ ਅਤੇ ਲੋਕਾਂ ਨੂੰ ਪਿਆਰ ਦਿੱਤਾ ਪਰ ਬਦਲੇ 'ਚ ਕਦੇ ਕੁਝ ਨਹੀਂ ਮੰਗਿਆ। ਮੈਨੂੰ ਲੱਗਦਾ ਹੈ ਕਿ ਇਹ ਇਕ ਅਜਿਹੀ ਗੱਲ ਹੈ, ਜਿਸ ਤੋਂ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ।