- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਫਿਲਮ 30 ਮਾਰਚ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਵਿਦੇਸ਼ਾਂ ਵਿੱਚ ਫਿਲਮ ਦੀ ਐਡਵਾਂਸ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਹੁਣ ਫੈਨਜ਼ ਸਿਰਫ਼ ਦੋ ਚੀਜ਼ਾਂ ਪਹਿਲੀ 'ਸਿਕੰਦਰ' ਦੇ ਟ੍ਰੇਲਰ ਲਈ ਤੇ ਦੂਜੀ ਭਾਰਤ ਵਿੱਚ ਬੁਕਿੰਗ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ । ਸਿਕੰਦਰ ਵਿੱਚ ਸਲਮਾਨ ਖਾਨ ਨਾਲ ਪਹਿਲੀ ਵਾਰ ਰਸ਼ਮੀਕਾ ਮੰਡਾਨਾ ਨਜ਼ਰ ਆਵੇਗੀ।

ਮਨੋਰੰਜਨ ਡੈਸਕ, ਨਵੀਂ ਦਿੱਲੀ: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦਾ ਅੰਦਾਜ ਸਭ ਤੋਂ ਵੱਖਰਾ ਹੈ। ਉਸ ਦਾ ਸਟਾਈਲ ਤਾਂ ਅਲੱਗ ਨਹੀਂ ਹੈ ਪਰ ਉਸ ਦੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਦਾ ਤਰੀਕਾ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਤੋਂ ਕਾਫ਼ੀ ਵੱਖਰਾ ਹੈ। ਭਾਈਜਾਨ ਜਲਦੀ ਹੀ ਆਪਣੀ ਐਕਸ਼ਨ ਨਾਲ ਭਰਪੂਰ ਫਿਲਮ 'ਸਿਕੰਦਰ' ਨਾਲ ਫੈਨਜ਼ ਵਿਚਕਾਰ ਆ ਰਿਹਾ ਹੈ। ਇਹ ਫਿਲਮ ਇਸ ਈਦ 'ਤੇ ਧੂਮ ਮਚਾਏਗੀ ਤੇ ਹੁਣ ਸਲਮਾਨ ਖਾਨ ਨੇ ਆਪਣੀ ਇਸ ਫਿਲਮ ਦੀ ਯੂਨਿਕ ਪ੍ਰਮੋਸ਼ਨ ਕੀਤੀ ਹੈ।
ਸਾਜਿਦ ਨਾਡੀਆਡਵਾਲਾ ਦੁਆਰਾ ਪ੍ਰੋਡੇਕਸ਼ਨ ਵਿੱਚ ਬਣੀ 'ਸਿਕੰਦਰ' ਦੇ ਹੁਣ ਤਕ ਚਾਰ ਗਾਣੇ 'ਤੇ ਇੱਕ ਟੀਜ਼ਰ ਨਾਲ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ। 'ਸਿਕੰਦਰ' ਦਾ ਪ੍ਰਮੋਸ਼ਨ ਅਜੇ ਤੱਕ ਸੋਸ਼ਲ ਮੀਡੀਆ 'ਤੇ ਹੋਇਆ ਸੀ ਪਰ ਹੁਣ ਹਾਲ ਹੀ ਵਿੱਚ ਨਿਰਮਾਤਾਵਾਂ ਨੇ ਮੁੰਬਈ ਵਿੱਚ ਕੁਝ ਖਾਸ ਲੋਕਾਂ ਲਈ ਫਿਲਮ ਦੀ ਇੱਕ ਸਪੈਸ਼ਲ ਸਕ੍ਰੀਨਿੰਗ ਰੱਖੀ ਹੈ। ਇਸ ਸਪੈਸ਼ਲ ਸਕ੍ਰੀਨਿੰਗ ਵਿੱਚ ਪਹੁੰਚੇ ਸਲਮਾਨ ਖਾਨ ਦਾ ਲੁੱਕ ਦੇਖ ਕੇ ਉਸ ਦੇ ਫੈਨਜ਼ ਵੀ ਹੈਰਾਨ ਰਹਿ ਗਏ।
ਕਿਹੜੇ ਸਿਤਾਰਿਆਂ ਨੇ ਦੇਖ ਲਈ ਹੈ ਸਲਮਾਨ ਖਾਨ ਦੀ ਫਿਲਮ 'ਸਿਕੰਦਰ'
ਦਰਸ਼ਕਾਂ ਦੇ ਉਤਸ਼ਾਹ ਵਿਚਕਾਰ ਕੱਲ੍ਹ ਰਾਤ ਮੁੰਬਈ ਦੇ ਖਾਰ ਸਥਿਤ ਐਕਸਲ ਦਫ਼ਤਰ ਵਿੱਚ ਸਲਮਾਨ ਖਾਨ ਦੇ ਨਜ਼ਦੀਕੀਆਂ ਲਈ 'ਸਿਕੰਦਰ' ਦੀ ਸਪੈਸ਼ਲ ਸਕ੍ਰੀਨਿੰਗ ਦਾ ਸਮਾਰੋਹ ਕੀਤਾ ਗਿਆ। ਉਸ ਦੀ ਇਸ ਫਿਲਮ ਨੂੰ ਸਭ ਤੋਂ ਪਹਿਲਾ ਉਸ ਦੇ ਪਰਿਵਾਰ ਨੇ ਦੇਖੀ। ਇਸ ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਲਈ ਅਰਬਾਜ਼ ਖਾਨ ਆਪਣੀ ਦੂਜੀ ਪਤਨੀ ਸ਼ੌਰਾ ਖਾਨ ਨਾਲ ਪਹੁੰਚਿਆ, ਉਨ੍ਹਾਂ ਦੇ ਪਿਤਾ ਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਲੇਖਕ ਸਲੀਮ ਖਾਨ ਨੇ ਵੀ ਆਪਣੇ ਪੁੱਤਰ ਦੀ ਫਿਲਮ 'ਸਿਕੰਦਰ' ਦੇਖੀ।
ਇਸ ਤੋਂ ਇਲਾਵਾ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ, ਭੈਣ ਅਰਪਿਤਾ ਖਾਨ ਸ਼ਰਮਾ, ਅਲਵੀਰਾ ਅਗਨੀਹੋਤਰੀ, ਅਤੁਲ ਅਗਨੀਹੋਤਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਲਮਾਨ ਖਾਨ ਦੀ ਭਾਣਜੀ ਅਲੀਜ਼ੇਹ ਅਗਨੀਹੋਤਰੀ ਤੇ ਭਾਣਜਾ ਅਯਾਨ ਅਗਨੀਹੋਤਰੀ, ਅਰਹਾਨ ਖਾਨ, ਨਿਖਿਲ ਦਿਵੇਦੀ ਤੇ ਨਿਰਦੇਸ਼ਕ ਏਆਰ ਮੁਰੂਗਦਾਸ ਨੇ ਫਿਲਮ ਰਿਲੀਜ਼ ਤੋਂ ਪਹਿਲਾਂ ਦੇਖੀ।
ਸਲਮਾਨ ਖਾਨ ਦੇ ਲੁੱਕ ਨੇ ਖਿੱਚਿਆ ਸਾਰਿਆਂ ਦਾ ਧਿਆਨ
ਕੁਝ ਦਿਨ ਪਹਿਲਾਂ ਸਲਮਾਨ ਖਾਨ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿੱਚ 60 ਸਾਲਾ ਦਬੰਗ ਕਾਫ਼ੀ ਬੁੱਢਾ ਲੱਗ ਰਿਹਾ ਸੀ ਪਰ ਹੁਣ ਸਾਹਮਣੇ ਨਵੀਂ ਫੋਟੋ ਸਾਹਮਣੇ ਆਈ ਹੈ। ਉਸ ਨੂੰ ਦੇਖ ਕੇ ਫੈਨਜ਼ ਦੇ ਚਿਹਰਿਆਂ 'ਤੇ ਮੁਸਕਰਾਹਟ ਆਈ ਹੈ। 'ਸਿਕੰਦਰ' ਦੀ ਸਕ੍ਰੀਨਿੰਗ 'ਤੇ ਕਾਲੀ ਕਮੀਜ਼ ਤੇ ਕਲੀਨ ਸ਼ੇਵ ਵਿੱਚ ਸਲਮਾਨ ਜਵਾਨ ਤੇ ਖੁਸ਼ ਦਿਖਾਈ ਦੇ ਰਿਹਾ ਸੀ।
ਸਿਕੰਦਰ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਫਿਲਮ 30 ਮਾਰਚ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਵਿਦੇਸ਼ਾਂ ਵਿੱਚ ਫਿਲਮ ਦੀ ਐਡਵਾਂਸ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਹੁਣ ਫੈਨਜ਼ ਸਿਰਫ਼ ਦੋ ਚੀਜ਼ਾਂ ਪਹਿਲੀ 'ਸਿਕੰਦਰ' ਦੇ ਟ੍ਰੇਲਰ ਲਈ ਤੇ ਦੂਜੀ ਭਾਰਤ ਵਿੱਚ ਬੁਕਿੰਗ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ । ਸਿਕੰਦਰ ਵਿੱਚ ਸਲਮਾਨ ਖਾਨ ਨਾਲ ਪਹਿਲੀ ਵਾਰ ਰਸ਼ਮੀਕਾ ਮੰਡਾਨਾ ਨਜ਼ਰ ਆਵੇਗੀ।