ਹਾਲ ਹੀ 'ਚ ਅਦਾਕਾਰਾ ਇਸ ਫਿਲਮ ਦੇ ਪ੍ਰਮੋਸ਼ਨਲ ਈਵੈਂਟ 'ਚ ਪਹੁੰਚੀ, ਜਿੱਥੇ ਉਸ ਨੇ ਕਈ ਚੀਜ਼ਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਸ਼ਹਿਨਾਜ਼ ਨੇ ਇੰਡਸਟਰੀ 'ਚ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਹੋਏ ਇਕ ਹੈਰਾਨੀਜਨਕ ਸੱਚ ਦੱਸਿਆ। ਅਦਾਕਾਰਾ ਨੇ ਦੱਸਿਆ ਕਿ ਜੇਕਰ ਤੁਸੀਂ ਇਸ ਇੰਡਸਟਰੀ 'ਚ ਜ਼ਿੰਦਾ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਫਿਗਰ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਸ਼ਹਿਨਾਜ਼ ਗਿੱਲ ਹੁਣ ਕਿਸੇ ਪਛਾਣ 'ਤੇ ਨਿਰਭਰ ਨਹੀਂ ਰਹੀ। ਬਿੱਗ ਬੌਸ 13 ਤੋਂ ਬਾਅਦ ਹਰ ਘਰ 'ਚ ਉਸ ਦੀ ਲੋਕਪ੍ਰਿਯਤਾ ਇਸ ਹੱਦ ਤਕ ਵਧ ਗਈ ਕਿ ਇਹ ਹੁਣ ਤਕ ਬਰਕਰਾਰ ਹੈ। ਅੱਜ ਸ਼ਹਿਨਾਜ਼ ਕਈ ਚੰਗੇ ਪ੍ਰੋਜੈਕਟਾਂ ਤੇ ਬ੍ਰਾਂਡਾਂ ਦਾ ਹਿੱਸਾ ਹੈ ਪਰ ਇੱਥੇ ਤਕ ਪਹੁੰਚਣ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ। ਅੱਜਕਲ੍ਹ ਸ਼ਹਿਨਾਜ਼ ਅਪਕਮਿੰਗ ਫਿਲਮ 'ਥੈਂਕ ਯੂ ਫਾਰ ਕਮਿੰਗ' ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ।
'ਜੇ ਮੈਂ ਇੱਥੇ ਕੰਮ ਨਾ ਕਰ ਰਹੀ ਹੁੰਦੀ...'
ਹਾਲ ਹੀ 'ਚ ਅਦਾਕਾਰਾ ਇਸ ਫਿਲਮ ਦੇ ਪ੍ਰਮੋਸ਼ਨਲ ਈਵੈਂਟ 'ਚ ਪਹੁੰਚੀ, ਜਿੱਥੇ ਉਸ ਨੇ ਕਈ ਚੀਜ਼ਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਸ਼ਹਿਨਾਜ਼ ਨੇ ਇੰਡਸਟਰੀ 'ਚ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਹੋਏ ਇਕ ਹੈਰਾਨੀਜਨਕ ਸੱਚ ਦੱਸਿਆ। ਅਦਾਕਾਰਾ ਨੇ ਦੱਸਿਆ ਕਿ ਜੇਕਰ ਤੁਸੀਂ ਇਸ ਇੰਡਸਟਰੀ 'ਚ ਜ਼ਿੰਦਾ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਫਿਗਰ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਉਹ ਅੱਗੇ ਕਹਿੰਦੀ ਹੈ, "ਜੇ ਮੈਂ ਇੱਥੇ ਕੰਮ ਨਾ ਕਰ ਰਹੀ ਹੁੰਦੀ ਤਾਂ ਮੋਟੀ ਵਾਲੀ ਸ਼ਹਿਨਾਜ਼ ਗਿੱਲ ਹੁੰਦੀ।"
'ਜੋ ਇੰਡਸਟਰੀ 'ਚ ਨਹੀਂ ਉਹ ਜੀਅ ਰਹੇ ਚੰਗੀ ਜ਼ਿੰਦਗੀ'
ਸ਼ਹਿਨਾਜ਼ ਨੇ ਕਿਹਾ ਕਿ ਹਾਲ ਹੀ 'ਚ ਉਸ ਨੂੰ ਇਕ ਰੋਲ ਆਫਰ ਕੀਤਾ ਗਿਆ ਸੀ, ਜਿਸ ਲਈ ਉਸ ਨੂੰ ਭਾਰ ਵਧਾਉਣਾ ਪੈਣਾ ਸੀ। ਪਰ ਅਜਿਹਾ ਕਰਨ 'ਤੇ ਉਸਨੇ ਹੱਥ ਜੋੜ ਲਏ। ਉਸ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਕੁਝ ਵੀ ਕਰਵਾ ਲਓ, ਪਰ ਮੈਨੂੰ ਦੁਬਾਰਾ ਮੋਟੀ ਹੋਣ ਲਈ ਨਾ ਕਹੋ। ਮੈਂ ਜਾਣਦੀ ਹਾਂ ਕਿ ਮੈਂ ਆਪਣਾ ਮੋਟਾਪਾ ਕਿਵੇਂ ਘਟਾਇਆ। ਹੁਣ ਮੇਰੇ ਤੋਂ ਨਹੀਂ ਹੋਵੇਗਾ।
ਉਸ ਨੇ ਕਿਹਾ ਕਿ ਜੋ ਲੋਕ ਇਸ ਇੰਡਸਟਰੀ 'ਚ ਨਹੀਂ ਹਨ, ਉਹ ਚੰਗੀ ਜ਼ਿੰਦਗੀ ਜੀਅ ਰਹੇ ਹਨ। ਅਜਿਹੀ ਜ਼ਿੰਦਗੀ ਦਾ ਕੀ ਫਾਇਦਾ ਜਿੱਥੇ ਤੁਸੀਂ ਖੁੱਲ੍ਹ ਕੇ ਖਾਣਾ ਵੀ ਨਹੀਂ ਖਾ ਸਕਦੇ? ਇਸਸੇ ਅੱਛਾ ਤੋ ਮੈਂ ਮਰ ਹੀ ਜਾਊਂ...ਮੋਟਾ-ਪਤਲਾ ਕੁਝ ਨਹੀਂ ਹੁੰਦਾ। ਤੁਹਾਡੇ ਅੰਦਰ ਕੌਂਫੀਡੈਂਸ ਹੋਣਾ ਚਾਹੀਦਾ ਹੈ।
'ਥੈਂਕਸ ਫਾਰ ਕਮਿੰਗ' ਦੀ ਸਟਾਰ ਕਾਸਟ
'ਥੈਂਕਸ ਫਾਰ ਕਮਿੰਗ' ਸ਼ਹਿਨਾਜ਼ ਗਿੱਲ ਦੀ ਦੂਜੀ ਬਾਲੀਵੁੱਡ ਫਿਲਮ ਹੈ। ਉਸ ਤੋਂ ਇਲਾਵਾ ਫਿਲਮ 'ਚ ਭੂਮੀ ਪੇਡਨੇਕਰ, ਕੁਸ਼ਾ ਕਪਿਲਾ ਤੇ ਡੌਲੀ ਸਿੰਘ ਵੀ ਹਨ। ਕਰਨ ਭੂਲਾਨੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਸ਼ੋਭਾ ਕਪੂਰ, ਅਨਿਲ ਕਪੂਰ, ਏਕਤਾ ਕਪੂਰ ਤੇ ਰੀਆ ਕਪੂਰ ਨੇ ਕੀਤਾ ਹੈ।