- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਨਿਊਜ਼ 18' ਦੇ ਯੂਟਿਊਬ ਚੈਨਲ ਨਾਲ ਗੱਲਬਾਤ ਕਰਦਿਆਂ ਬਿੰਦੂ ਨੇ ਕਿਹਾ ਕਿ ਸਲਮਾਨ ਵਿੱਚ ਤੁਰੰਤ ਕੋਰੀਓਗ੍ਰਾਫੀ ਸਿੱਖਣ ਦੀ ਕੁਦਰਤੀ ਆਦਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਦਾਕਾਰ ਰਿਹਰਸਲ ਲਈ ਸਮਾਂ ਦੇਣ ਤਾਂ ਉਹ ਇੰਡਸਟਰੀ ਦੇ ਕਈ ਬਿਹਤਰੀਨ ਡਾਂਸਰਾਂ ਨਾਲੋਂ ਵੀ ਵਧੀਆ ਡਾਂਸ ਕਰ ਸਕਦੇ ਹਨ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਸਲਮਾਨ ਖ਼ਾਨ ਨੂੰ ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ। 'ਭਾਈਜਾਨ' ਦੀ ਫੈਨ ਫਾਲੋਇੰਗ ਹੀ ਉਨ੍ਹਾਂ ਦੀ ਅਗਲੀ ਫ਼ਿਲਮ ਦਾ ਭਵਿੱਖ ਤੈਅ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਡਾਂਸ ਦੇ ਵੀ ਖ਼ੂਬ ਚਰਚੇ ਹੁੰਦੇ ਹਨ। ਸਲਮਾਨ ਖ਼ਾਨ ਨੂੰ ਬਾਲੀਵੁੱਡ ਦੇ ਸਭ ਤੋਂ ਬੇਹਤਰੀਨ ਡਾਂਸਰਾਂ ਵਿੱਚ ਭਾਵੇਂ ਨਾ ਗਿਣਿਆ ਜਾਂਦਾ ਹੋਵੇ ਪਰ ਅਦਾਕਾਰ ਬਿੰਦੂ ਦਾਰਾ ਸਿੰਘ ਮੁਤਾਬਕ, ਇਸ ਦਾ ਪ੍ਰਤਿਭਾ ਨਾਲ ਕੋਈ ਖ਼ਾਸ ਲੈਣਾ-ਦੇਣਾ ਨਹੀਂ ਹੈ।
ਸਲਮਾਨ ਖ਼ਾਨ ਨਹੀਂ ਕਰਦੇ ਡਾਂਸ ਦੀ ਪ੍ਰੈਕਟਿਸ
ਸਲਮਾਨ ਖ਼ਾਨ ਨੇ 'ਓ ਓ ਜਾਨੇ ਜਾਨਾ', 'ਜੀਨੇ ਕੇ ਹੈਂ ਚਾਰ ਦਿਨ' ਅਤੇ 'ਜੁਮੇ ਕੀ ਰਾਤ' ਵਰਗੇ ਕਈ ਬਲਾਕਬਸਟਰ ਗੀਤਾਂ ਵਿੱਚ ਆਪਣੀ ਫਿਟਨੈੱਸ ਅਤੇ ਬੌਡੀ ਦਾ ਪ੍ਰਦਰਸ਼ਨ ਕੀਤਾ। ਸੁਪਰਸਟਾਰ ਨਾਲ ਕਈ ਫ਼ਿਲਮਾਂ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਨੂੰ ਯਾਦ ਕਰਦਿਆਂ, ਬਿੰਦੂ ਨੇ ਦੱਸਿਆ ਕਿ ਸਲਮਾਨ ਡਾਂਸ ਸਟੈੱਪਸ ਦੀ ਬਹੁਤ ਘੱਟ ਰਿਹਰਸਲ ਕਰਦੇ ਹਨ ਅਤੇ ਫਿਰ ਵੀ ਉਨ੍ਹਾਂ ਨੂੰ ਬਹੁਤ ਆਸਾਨੀ ਨਾਲ ਪਰਫਾਰਮ ਕਰ ਲੈਂਦੇ ਹਨ।
ਮਾਸਟਰ ਨੂੰ ਦੇਖਦੇ ਹੀ ਦੇਣ ਲੱਗ ਜਾਂਦੇ ਨੇ 'ਟੇਕ'
'ਨਿਊਜ਼ 18' ਦੇ ਯੂਟਿਊਬ ਚੈਨਲ ਨਾਲ ਗੱਲਬਾਤ ਕਰਦਿਆਂ ਬਿੰਦੂ ਨੇ ਕਿਹਾ ਕਿ ਸਲਮਾਨ ਵਿੱਚ ਤੁਰੰਤ ਕੋਰੀਓਗ੍ਰਾਫੀ ਸਿੱਖਣ ਦੀ ਕੁਦਰਤੀ ਆਦਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਦਾਕਾਰ ਰਿਹਰਸਲ ਲਈ ਸਮਾਂ ਦੇਣ ਤਾਂ ਉਹ ਇੰਡਸਟਰੀ ਦੇ ਕਈ ਬਿਹਤਰੀਨ ਡਾਂਸਰਾਂ ਨਾਲੋਂ ਵੀ ਵਧੀਆ ਡਾਂਸ ਕਰ ਸਕਦੇ ਹਨ। ਬਿੰਦੂ ਨੇ ਕਿਹਾ, "ਉਹ ਆਉਂਦੇ ਹਨ, ਬੈਠਦੇ ਹਨ ਅਤੇ ਪੁੱਛਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ। ਫਿਰ, ਡਾਂਸ ਮਾਸਟਰ ਉਨ੍ਹਾਂ ਨੂੰ ਸਟੈੱਪਸ ਕਰਕੇ ਦਿਖਾਉਂਦੇ ਹਨ। ਉਹ ਤੁਰੰਤ 'ਟੇਕ' ਦੇਣਾ ਸ਼ੁਰੂ ਕਰ ਦਿੰਦੇ ਹਨ। ਦੂਜੇ ਲੋਕ ਰਿਹਰਸਲ ਵਿੱਚ 20-20 ਦਿਨ ਲਗਾਉਂਦੇ ਹਨ, ਉਹ ਔਖੇ ਸਟੈੱਪਸ ਦੀ ਪ੍ਰੈਕਟਿਸ ਕਰਦੇ ਹਨ ਅਤੇ ਫਿਰ ਪਰਫਾਰਮ ਕਰਦੇ ਹਨ।"
ਉਨ੍ਹਾਂ ਅੱਗੇ ਕਿਹਾ- "ਸਲਮਾਨ ਖ਼ਾਨ ਬੱਸ ਦੇਖਦੇ ਹਨ, ਪ੍ਰੈਕਟਿਸ ਨਹੀਂ ਕਰਦੇ। ਤਾਂ ਸੋਚੋ ਕਿ ਉਨ੍ਹਾਂ ਨੂੰ ਇਹ ਸਭ ਕਿੰਨੀ ਆਸਾਨੀ ਨਾਲ ਆ ਜਾਂਦਾ ਹੈ। ਉਨ੍ਹਾਂ ਦੀ ਯਾਦਦਾਸ਼ਤ ਕਿੰਨੀ ਤੇਜ਼ ਹੈ ਅਤੇ ਉਹ ਕਿੰਨੇ ਟੈਲੇਂਟਡ ਹਨ। ਜੇਕਰ ਉਹ ਪ੍ਰੈਕਟਿਸ ਕਰਨ, ਤਾਂ ਇੰਡਸਟਰੀ ਵਿੱਚ ਉਨ੍ਹਾਂ ਤੋਂ ਵਧੀਆ ਕੋਈ ਡਾਂਸ ਨਹੀਂ ਕਰ ਸਕੇਗਾ।"
ਬਿੰਦੂ ਨੇ ਸੁਣਾਇਆ ਲਾਈਵ ਈਵੈਂਟ ਦਾ ਇੱਕ ਕਿੱਸਾ
ਬਿੰਦੂ ਨੇ ਦੱਸਿਆ ਕਿ ਸਲਮਾਨ ਦਿਨਾਂ ਬੱਧੀ ਪ੍ਰੈਕਟਿਸ ਕਰਕੇ ਡਾਂਸ ਸਟੈੱਪਸ ਨਹੀਂ ਸਿੱਖਦੇ ਸਨ, ਉਹ ਸਿਰਫ਼ ਮੌਕੇ 'ਤੇ ਹੀ ਪ੍ਰੈਕਟਿਸ ਕਰਦੇ ਹਨ। ਬਿੰਦੂ ਨੇ ਫ਼ਿਲਮ 'ਮੁਝਸੇ ਸ਼ਾਦੀ ਕਰੋਗੀ' ਦੀ ਸ਼ੂਟਿੰਗ ਦੌਰਾਨ ਦੀ ਇੱਕ ਯਾਦ ਵੀ ਸਾਂਝੀ ਕੀਤੀ, ਜਦੋਂ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਸਲਮਾਨ ਨੇ ਦਿੱਲੀ ਵਿੱਚ ਇੱਕ ਲਾਈਵ ਈਵੈਂਟ ਵਿੱਚ ਪਰਫਾਰਮ ਕਰਨਾ ਸੀ। ਉਨ੍ਹਾਂ ਦੱਸਿਆ ਕਿ ਕੋਰੀਓਗ੍ਰਾਫਰ ਨੇ ਲੰਚ ਬ੍ਰੇਕ ਦੌਰਾਨ ਰਿਹਰਸਲ ਲਈ ਸਮਾਂ ਮੰਗਿਆ। ਸਲਮਾਨ ਨੇ ਸਿਰਫ਼ ਇੱਕ ਵਾਰ ਕੋਰੀਓਗ੍ਰਾਫੀ ਦੇਖੀ ਅਤੇ ਫਿਰ ਟੀਮ ਨੂੰ ਜਾਣ ਲਈ ਕਹਿ ਦਿੱਤਾ।
ਬਿੰਦੂ ਇਹ ਦੇਖ ਕੇ ਬਹੁਤ ਹੈਰਾਨ ਹੋਏ ਕਿ ਸਲਮਾਨ ਨੇ ਸਿਰਫ਼ ਇੱਕ ਵਾਰ ਦੇਖ ਕੇ ਹੀ ਇੰਨੀ ਵੱਡੀ ਆਡੀਅੰਸ ਦੇ ਸਾਹਮਣੇ ਪਰਫਾਰਮ ਕਰਨ ਦੀ ਤਿਆਰੀ ਕਰ ਲਈ। ਉਨ੍ਹਾਂ ਨੇ ਸਲਮਾਨ ਨੂੰ ਪੁੱਛਿਆ, "ਜੇਕਰ ਤੁਸੀਂ ਸਟੈੱਪਸ ਭੁੱਲ ਗਏ ਤਾਂ?" ਸਲਮਾਨ ਨੇ ਜਵਾਬ ਦਿੱਤਾ ਕਿ "ਉਦੋਂ ਮੈਂ ਬੱਸ ਆਪਣੀ ਸ਼ਰਟ ਉਤਾਰ ਦਵਾਂਗਾ।"