- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਤਾਵਿਤ ਫ਼ਿਲਮ 'ਕਾਲਾ ਹਿਰਨ: ਦ ਬੈਟਲ ਫ਼ਾਰ ਲਿਗੇਸੀ' ਦੇ ਨਿਰਮਾਤਾ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਹਾਲੇ ਤੱਕ ਫ਼ਿਲਮ ਨੂੰ ਸੈਂਸਰ ਬੋਰਡ ਕੋਲ ਸਰਟੀਫਿਕੇਸ਼ਨ ਲਈ ਨਹੀਂ ਭੇਜਿਆ ਗਿਆ ਹੈ।

ਜਾਸ, ਨਵੀਂ ਦਿੱਲੀ: ਪ੍ਰਸਤਾਵਿਤ ਫ਼ਿਲਮ 'ਕਾਲਾ ਹਿਰਨ: ਦ ਬੈਟਲ ਫ਼ਾਰ ਲਿਗੇਸੀ' ਦੇ ਨਿਰਮਾਤਾ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਹਾਲੇ ਤੱਕ ਫ਼ਿਲਮ ਨੂੰ ਸੈਂਸਰ ਬੋਰਡ ਕੋਲ ਸਰਟੀਫਿਕੇਸ਼ਨ ਲਈ ਨਹੀਂ ਭੇਜਿਆ ਗਿਆ ਹੈ।
ਫ਼ਿਲਮ ਦੇ ਖ਼ਿਲਾਫ਼ ਅਦਾਕਾਰ ਸਲਮਾਨ ਖ਼ਾਨ ਦੀ ਪਟੀਸ਼ਨ 'ਤੇ ਫ਼ਿਲਮ ਨਿਰਮਾਤਾ ਵੱਲੋਂ ਪੇਸ਼ ਹੋਏ ਵਕੀਲ ਨੇ ਜਸਟਿਸ ਜਯੋਤੀ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਫ਼ਿਲਮ ਉਦੋਂ ਤੱਕ ਰਿਲੀਜ਼ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਸੈਂਸਰ ਬੋਰਡ ਇਸ ਨੂੰ ਸਰਟੀਫਿਕੇਟ ਨਹੀਂ ਦੇ ਦਿੰਦਾ।