- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਤੂ ਟਰਾਫੀ ਦੇ ਨਾਲ-ਨਾਲ ਰਿਤੇਸ਼ ਨੂੰ ਇਨਾਮ ਵਜੋਂ 15 ਲੱਖ ਰੁਪਏ ਅਤੇ ਕਾਰ ਵੀ ਮਿਲੀ। ਇਸ ਸੀਜ਼ਨ ਦੇ ਜੱਜਾਂ ਵਿਚ ਅਦਾਕਾਰਾ ਕਰਿਸ਼ਮਾ ਕਪੂਰ ਦੇ ਨਾਲ ਅਦਾਕਾਰ ਜਾਵੇਦ ਜਾਫ਼ਰੀ, ਕੋਰਿਓਗ੍ਰਾਫਰ ਗੀਤਾ ਕਪੂਰ ਅਤੇ ਟੇਰੇਨ ਲੁਈਸ ਸ਼ਾਮਲ ਰਹੇ।

ਮਨੋਰੰਜਨ ਬਿਊਰੋ, ਮੁੰਬਈ : ਕਰੀਬ 114 ਦਿਨਾਂ ਤੱਕ ਚੱਲਣ ਤੋਂ ਬਾਅਦ ਐਤਵਾਰ ਦੀ ਰਾਤ ਡਾਂਸ ਰਿਆਲਟੀ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ’ ਦੇ ਪੰਜਵੇਂ ਸੀਜ਼ਨ ਦਾ ਜੇਤੂ ਰਾਏਪੁਰ ਦੇ ਰਿਤੇਸ਼ ਪਾਲ ਨੂੰ ਐਲਾਨਿਆ ਗਿਆ ਹੈ। ਉਨ੍ਹਾਂ ਨੂੰ ਸ਼ੋਅ ਵਿਚ ਹੋਏ ਡਾਂਸ ਬੈਟਲ ਮੁਕਾਬਲੇ ਅਤੇ ਜਨਤਕ ਵੋਟਾਂ ਦੇ ਆਧਾਰ ’ਤੇ ਜੇਤੂ ਐਲਾਨਿਆ ਗਿਆ ਹੈ। ਦਿੱਲੀ ਦੀ ਅੰਸ਼ਿਕਾ ਧਾਰਾ ਦੂਜੇ ਅਤੇ ਸਤਾਰਾ ਦਾ ਪ੍ਰਥਮੇਸ਼ ਮਾਨੇ ਤੀਜੇ ਸਥਾਨ ’ਤੇ ਰਿਹਾ। ਜੇਤੂ ਟਰਾਫੀ ਦੇ ਨਾਲ-ਨਾਲ ਰਿਤੇਸ਼ ਨੂੰ ਇਨਾਮ ਵਜੋਂ 15 ਲੱਖ ਰੁਪਏ ਅਤੇ ਕਾਰ ਵੀ ਮਿਲੀ। ਇਸ ਸੀਜ਼ਨ ਦੇ ਜੱਜਾਂ ਵਿਚ ਅਦਾਕਾਰਾ ਕਰਿਸ਼ਮਾ ਕਪੂਰ ਦੇ ਨਾਲ ਅਦਾਕਾਰ ਜਾਵੇਦ ਜਾਫ਼ਰੀ, ਕੋਰਿਓਗ੍ਰਾਫਰ ਗੀਤਾ ਕਪੂਰ ਅਤੇ ਟੇਰੇਨ ਲੁਈਸ ਸ਼ਾਮਲ ਰਹੇ। ਸ਼ੋਅ ਵਿਚ ਆਪਣੇ ਕੋਰਿਓਗ੍ਰਾਫਰ ਪ੍ਰਤੀਕ ਉਤੇਕਰ ਨਾਲ ਰਿਤੇਸ਼ ਦੀ ਜੋੜੀ ਬਹੁਤ ਹੀ ਚੰਗੀ ਬਣੀ। ਦੋਵਾਂ ਨੂੰ ਕਈ ਐਪੀਸੋਡ ਵਿਚ ਜੱਜਾਂ ਤੋਂ 40 ਅੰਕ ਵੀ ਮਿਲੇ।