- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਕੰਟੈਂਟ ਦੀ ਕਰੰਸੀ’ ਵਿਸ਼ੇ ’ਤੇ ਹੋਏ ਸੈਸ਼ਨ ਵਿਚ ਫ਼ਿਲਮ ਨਿਰਮਾਤਾ ਰਵੀ ਅਧਿਕਾਰੀ, ਲੇਖਕ ਦੀਪੇਸ਼ ਸੁਮਿਤਰਾ ਜਗਦੀਸ਼ ਅਤੇ ਪੁਨੀਤ ਬਤਰਾ ਸ਼ਾਮਲ ਹੋਏ। ਇਸ ਮੌਕੇ ਰਵੀ ਨੇ ਕਿਹਾ ਕਿ ਕਈ ਵਾਰ ਇਹ ਮੰਨ ਲਿਆ ਜਾਂਦਾ ਹੈ ਕਿ ਕੰਟੈਂਟ ਅਤੇ ਵਿੱਤ ਇਕ-ਦੂਜੇ ਦੇ ਵਿਰੋਧੀ ਹਨ।

ਮਨੋਰੰਜਨ ਬਿਊਰੋ, ਮੁੰਬਈ : ਉਹ ਦ੍ਰਿਸ਼ ਮੇਰੇ ਲਈ ਭਾਵੁਕ ਕਰਨ ਵਾਲਾ ਸੀ ਜਦੋਂ ਧਰਮਿੰਦਰ ‘ਰੱਬ ਰਾਖਾ’ ਕਹਿ ਕੇ ਚਲੇ ਗਏ। ਇਹ ਗੱਲ ਡਾਇਰੈਕਟਰ ਸ਼੍ਰੀਰਾਮ ਰਾਘਵਨ ਨੇ ਮੁੰਬਈ ਵਿਚ ਚੱਲ ਰਹੇ ਜਾਗਰਣ ਫਿਲਮ ਫੈਸਟੀਵਲ ਦੇ ਤੀਜੇ ਦਿਨ ਆਪਣੀ ਫ਼ਿਲਮ ‘ਇੱਕੀਸ’ ਬਾਰੇ ਹੋਈ ਚਰਚਾ ਦੌਰਾਨ ਕਹੀ। ‘ਜੌਨੀ ਗੱਦਾਰ’ ਤੋਂ ਬਾਅਦ ‘ਇੱਕੀਸ’ ਵਿਚ ਸ਼੍ਰੀਰਾਮ ਨੇ ਧਰਮਿੰਦਰ ਨਾਲ ਦੂਜੀ ਵਾਰ ਕੰਮ ਕੀਤਾ ਸੀ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪਿਛਲੇ ਸਾਲ ਧਰਮਿੰਦਰ ਦਾ ਦੇਹਾਂਤ ਹੋ ਗਿਆ ਸੀ।
ਧਰਮਿੰਦਰ ਨੂੰ ਯਾਦ ਕਰਦਿਆਂ ਸ਼੍ਰੀਰਾਮ ਨੇ ਕਿਹਾ ਕਿ ਮੈਂ ਉਨ੍ਹਾਂ ਦੀਆਂ ਫ਼ਿਲਮਾਂ ਦੇਖਦਿਆਂ ਵੱਡਾ ਹੋਇਆ ਹਾਂ। ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਵਾਲੇ ਹਿੱਸੇ ਦੀ ਸ਼ੂਟਿੰਗ ਕੀਤੀ ਸੀ। ਇਕ ਦ੍ਰਿਸ਼ ਵਿਚ ਉਹ ਹਵਾਈ ਅੱਡੇ ’ਤੇ ਜੈਦੀਪ ਅਹਲਾਵਤ ਨੂੰ ਅਲਵਿਦਾ ਕਹਿੰਦੇ ਹਨ। ਇਹ ਫ਼ਿਲਮ ਦਾ ਆਖ਼ਰੀ ਦ੍ਰਿਸ਼ ਸੀ। ਉਹ ‘ਰੱਬ ਰਾਖਾ’ ਕਹਿ ਕੇ ਚਲੇ ਜਾਂਦੇ ਹਨ। ਇਹ ਦ੍ਰਿਸ਼ ਮੇਰੇ ਲਈ ਬੇਹੱਦ ਭਾਵੁਕ ਸੀ। ਇੰਝ ਲੱਗਿਆ ਜਿਵੇਂ ਉਨ੍ਹਾਂ ਨੇ ਸਾਰਿਆਂ ਨੂੰ ਅਲਵਿਦਾ ਕਹਿ ਦਿੱਤਾ ਹੋਵੇ। ਸ਼੍ਰੀਰਾਮ ਨੇ ਦੱਸਿਆ ਕਿ ਐਡਿਟਿੰਗ ਦੌਰਾਨ ਉਨ੍ਹਾਂ ਨੇ ਧਰਮਿੰਦਰ ਨੂੰ ਫ਼ਿਲਮ ਦਾ ਪਹਿਲਾ ਹਿੱਸਾ ਦਿਖਾਇਆ ਸੀ। ਉਹ ਕਵਿਤਾਵਾਂ ਲਿਖਦੇ ਸਨ ਅਤੇ ਫ਼ਿਲਮ ਵਿਚ ਉਨ੍ਹਾਂ ਦੀ ਆਪਣੀ ਇਕ ਕਵਿਤਾ ਵੀ ਸੁਣਾਈ ਗਈ ਹੈ।
‘ਕੰਟੈਂਟ ਦੀ ਕਰੰਸੀ’ ਵਿਸ਼ੇ ’ਤੇ ਹੋਏ ਸੈਸ਼ਨ ਵਿਚ ਫ਼ਿਲਮ ਨਿਰਮਾਤਾ ਰਵੀ ਅਧਿਕਾਰੀ, ਲੇਖਕ ਦੀਪੇਸ਼ ਸੁਮਿਤਰਾ ਜਗਦੀਸ਼ ਅਤੇ ਪੁਨੀਤ ਬਤਰਾ ਸ਼ਾਮਲ ਹੋਏ। ਇਸ ਮੌਕੇ ਰਵੀ ਨੇ ਕਿਹਾ ਕਿ ਕਈ ਵਾਰ ਇਹ ਮੰਨ ਲਿਆ ਜਾਂਦਾ ਹੈ ਕਿ ਕੰਟੈਂਟ ਅਤੇ ਵਿੱਤ ਇਕ-ਦੂਜੇ ਦੇ ਵਿਰੋਧੀ ਹਨ। ‘ਮੈਂ ਕਹਾਂਗਾ ਕਿ ਉਹ ਵਿਰੋਧੀ ਨਹੀਂ ਹਨ ਕਿਉਂਕਿ ਦੋਵਾਂ ਤੋਂ ਬਿਨਾਂ ਫਿਲਮਾਂ ਨਹੀਂ ਬਣ ਸਕਦੀਆਂ। ਪੈਸੇ ਤੋਂ ਬਿਨਾਂ ਫਿਲਮ ਬਣਾਉਣਾ ਔਖਾ ਹੈ ਪਰ ਕੰਟੈਂਟ ਨਾ ਹੋਵੇ ਤਾਂ ਪੈਸਾ ਕਿੱਥੇ ਲਗਾਓਗੇ? ਦੋਵੇਂ ਇਕੱਠੇ ਹੋਣਗੇ ਤਾਂ ਹੀ ਕੁਝ ਚੰਗਾ ਬਣੇਗਾ।’
ਇਸੇ ਸੈਸ਼ਨ ਵਿਚ ਬਿਹਾਰ ਸਰਕਾਰ ਦੀਆਂ ਫਿਲਮ ਬਾਰੇ ਨੀਤੀਆਂ ਸਬੰਧੀ ਜਾਣਕਾਰੀ ਦਿੰਦਿਆਂ, ਸਰਕਾਰ ਦੇ ਫਿਲਮ, ਕਲਾ ਤੇ ਸੱਭਿਆਚਾਰ ਵਿਭਾਗ ਦੇ ਸਲਾਹਕਾਰ ਅਰਵਿੰਦ ਰੰਜਨ ਦਾਸ ਨੇ ਕਿਹਾ ਕਿ ਬਿਹਾਰ ਸ਼ੂਟਿੰਗ ਲਈ ਸੁਰੱਖਿਅਤ ਅਤੇ ਸੁਖਾਲੀ ਥਾਂ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਫਿਲਮ ਨੀਤੀ ਤਹਿਤ ਚਾਰ ਕਰੋੜ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ, ਪਰ ਇਸ ਲਈ ਸ਼ੂਟਿੰਗ ਦਾ 50 ਤੋਂ 75 ਫ਼ੀਸਦੀ ਹਿੱਸਾ ਬਿਹਾਰ ਵਿਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਸ਼ਰਤ ਨਹੀਂ ਹੈ। ਇਸ ਸਬਸਿਡੀ ਤਹਿਤ ਕਿਸੇ ਵੀ ਭਾਸ਼ਾ ਵਿਚ ਬਣਨ ਵਾਲੇ ਸੀਰੀਅਲਾਂ, ਫਿਲਮਾਂ, ਵੈੱਬ ਸੀਰੀਜ਼ ਅਤੇ ਡਾਕੂਮੈਂਟਰੀ ਦੀ ਸ਼ੂਟਿੰਗ ਕੀਤੀ ਜਾ ਸਕਦੀ ਹੈ। ਜੇ ਕੰਟੈਂਟ ਬਿਹਾਰੀ ਭਾਸ਼ਾ ਵਿਚ ਬਣੇਗਾ ਤਾਂ 50 ਫ਼ੀਸਦੀ ਸਬਸਿਡੀ ਮਿਲੇਗੀ, ਜਦਕਿ ਹੋਰ ਭਾਸ਼ਾਵਾਂ ਲਈ 25 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।