Priyanka Chopra: ਸੈਫ ਅਲੀ ਖ਼ਾਨ ਨਾਲ ਬਣ ਰਹੀ ਫ਼ਿਲਮ ਤੋਂ ਪ੍ਰਿਅੰਕਾ ਚੋਪੜਾ ਨੇ ਬਣਾਈ ਦੂਰੀ, ਸ਼ੂਟਿੰਗ ਸ਼ੁਰੂ ਹੋਣ ਵਾਲੇ ਦਿਨ ਹੀ ਛੱਡਿਆ ਪ੍ਰੋਜੈਕਟ?
ਸ਼ੂਟਿੰਗ ਦੀਆਂ ਤਰੀਕਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਕਾਰਨ ਹੁਣ ਦੇਸੀ ਗਰਲ ਇਸ ਫ਼ਿਲਮ 'ਚ ਨਜ਼ਰ ਨਹੀਂ ਆਵੇਗੀ। ਨਿਰਮਾਤਾ ਇਸ ਸਬੰਧੀ ਦੋ ਹੋਰ ਅਦਾਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਮਿਡ-ਡੇ ਦੀ ਰਿਪੋਰਟ ਮੁਤਾਬਕ, ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਅੱਜ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ।
Publish Date: Wed, 21 Oct 2026 02:39 PM (IST)
Updated Date: Wed, 21 Oct 2026 02:42 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਪ੍ਰਿਅੰਕਾ ਚੋਪੜਾ (Priyanka Chopra) ਬਹੁਤ ਜਲਦ ਸੈਫ ਅਲੀ ਖ਼ਾਨ (Saif Ali Khan) ਦੇ ਨਾਲ ਇੱਕ ਫ਼ਿਲਮ 'ਚ ਨਜ਼ਰ ਆਉਣ ਵਾਲੀ ਸੀ। ਫ਼ਿਲਮ ਦਾ ਸਿਰਲੇਖ ਹਾਲੇ ਤੈਅ ਨਹੀਂ ਹੋਇਆ ਹੈ, ਪਰ ਇਸ ਨੂੰ ਪੀਰੀਅਡ ਡਰਾਮਾ ਫ਼ਿਲਮ ਦੱਸਿਆ ਜਾ ਰਿਹਾ ਹੈ। ਰਿਤੇਸ਼ ਬਤਰਾ ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਵਾਲੇ ਸਨ। ਫ਼ਿਲਮ ਦੀ ਸ਼ੂਟਿੰਗ 21 ਅਕਤੂਬਰ ਤੋਂ ਮੁੰਬਈ 'ਚ ਸ਼ੁਰੂ ਹੋ ਗਈ ਹੈ। ਪਰ ਪ੍ਰਿਅੰਕਾ ਦੇ ਪ੍ਰਸ਼ੰਸਕਾਂ ਲਈ ਇਹ ਖ਼ਬਰ ਥੋੜ੍ਹੀ ਨਿਰਾਸ਼ਾਜਨਕ ਹੈ। ਮਿਲੀ ਜਾਣਕਾਰੀ ਮੁਤਾਬਕ, ਪ੍ਰਿਅੰਕਾ ਹੁਣ ਇਸ ਪ੍ਰੋਜੈਕਟ ਦਾ ਹਿੱਸਾ ਨਹੀਂ ਹਨ।
ਪ੍ਰਿਅੰਕਾ ਨੇ ਕਿਸ ਕਾਰਨ ਛੱਡਿਆ ਪ੍ਰੋਜੈਕਟ?
ਸ਼ੂਟਿੰਗ ਦੀਆਂ ਤਰੀਕਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਕਾਰਨ ਹੁਣ ਦੇਸੀ ਗਰਲ ਇਸ ਫ਼ਿਲਮ 'ਚ ਨਜ਼ਰ ਨਹੀਂ ਆਵੇਗੀ। ਨਿਰਮਾਤਾ ਇਸ ਸਬੰਧੀ ਦੋ ਹੋਰ ਅਦਾਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਮਿਡ-ਡੇ ਦੀ ਰਿਪੋਰਟ ਮੁਤਾਬਕ, ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਅੱਜ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ।
ਮੁੰਬਈ ਦੇ ਭਾਇਖਲਾ ਸਥਿਤ ਇਕ ਅਜਾਇਬ ਘਰ 'ਚ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਹੈ। ਇਸ ਪ੍ਰੋਜੈਕਟ ਨਾਲ ਜੁੜੇ ਇਕ ਸੂਤਰ ਨੇ ਦੱਸਿਆ, 'ਉਮੀਦ ਸੀ ਕਿ ਪ੍ਰਿਅੰਕਾ ਮੁੰਬਈ 'ਚ ਹੋਣ ਵਾਲੀ ਸ਼ੂਟਿੰਗ ਦਾ ਹਿੱਸਾ ਬਣੇਗੀ। ਪਰ ਉਨ੍ਹਾਂ ਨੂੰ ਇਸ ਫ਼ਿਲਮ ਤੋਂ ਬਾਹਰ ਹੋਣਾ ਪਿਆ। ਉਹ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣਾ ਚਾਹੁੰਦੀ ਸੀ ਅਤੇ ਸੈਫ ਤੇ ਰਿਤੇਸ਼, ਦੋਵਾਂ ਨਾਲ ਕੰਮ ਕਰਨ ਦੀ ਇੱਛੁਕ ਸੀ।'
ਸੂਤਰ ਨੇ ਅੱਗੇ ਦੱਸਿਆ, 'ਹਾਲਾਂਕਿ, ਪਹਿਲਾਂ ਤੋਂ ਤੈਅ ਪੇਸ਼ੇਵਰ ਰੁਝੇਵਿਆਂ ਕਾਰਨ ਤਰੀਕਾਂ ਨੂੰ ਲੈ ਕੇ ਸਮੱਸਿਆ ਪੈਦਾ ਹੋ ਗਈ। ਟੀਮ ਨੇ ਸ਼ੂਟਿੰਗ ਦੀਆਂ ਤਰੀਕਾਂ ਬਦਲਣ ਦੀ ਕੋਸ਼ਿਸ਼ ਵੀ ਕੀਤੀ, ਪਰ ਗੱਲ ਨਹੀਂ ਬਣ ਸਕੀ।'
ਦੋ ਹੋਰ ਅਭਿਨੇਤਰੀਆਂ ਨਾਲ ਚੱਲ ਰਹੀ ਹੈ ਗੱਲਬਾਤ
ਇਸ ਫ਼ਿਲਮ ਲਈ ਦੋ ਹੋਰ ਅਭਿਨੇਤਰੀਆਂ ਨਾਲ ਗੱਲਬਾਤ ਜਾਰੀ ਹੈ। ਇਨ੍ਹਾਂ 'ਚੋਂ ਕਿਸੇ ਇਕ ਦੇ ਨਾਂ 'ਤੇ ਮੋਹਰ ਲੱਗਣ ਤੋਂ ਬਾਅਦ ਸ਼ੂਟਿੰਗ ਦੀਆਂ ਤਰੀਕਾਂ ਤੈਅ ਕਰ ਦਿੱਤੀਆਂ ਜਾਣਗੀਆਂ। ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਤੇ ਸੈਫ ਅਲੀ ਖ਼ਾਨ ਨੇ ਹੁਣ ਤਕ ਕਿਸੇ ਵੀ ਫ਼ਿਲਮ 'ਚ ਇਕੱਠਿਆਂ ਕੰਮ ਨਹੀਂ ਕੀਤਾ ਹੈ। ਰਿਤੇਸ਼ ਬਤਰਾ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਣੀਆਂ ਕਈ ਫ਼ਿਲਮਾਂ ਲਈ ਪ੍ਰਸ਼ੰਸਾ ਮਿਲ ਚੁੱਕੀ ਹੈ।
ਇਨ੍ਹਾਂ ਫ਼ਿਲਮਾਂ 'ਚ ਸਾਲ 2013 'ਚ ਰਿਲੀਜ਼ ਹੋਈ ਦ ਲੰਚਬਾਕਸ (The Lunchbox), ਸਾਲ 2017 'ਚ ਆਈ ਦ ਸੈਂਸ ਆਫ਼ ਐਨ ਐਂਡਿੰਗ (The Sense of an Ending), ਇਸੇ ਸਾਲ ਰਿਲੀਜ਼ ਹੋਈ ਅਵਰ ਸੋਲਜ਼ ਐਟ ਨਾਈਟ (Our Souls at Night) ਅਤੇ ਸਾਲ 2019 'ਚ ਆਈ ਫੋਟੋਗ੍ਰਾਫ਼ (Photograph) ਸ਼ਾਮਲ ਹਨ।