- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਤੈਅ ਕੀਤੀ ਹੈ। ਆਪਣੀ ਪਟੀਸ਼ਨ ’ਚ ਜ਼ਿੰਟਾ ਨੇ ਉਨ੍ਹਾਂ ਵੀਡੀਓ, ਇਮੇਜ ਤੇ ਚੈਟਬਾਟ ਸ਼ੈਲੀ ਦੀ ਇੰਟਰੈਕਸ਼ਨ ਦਾ ਜ਼ਿਕਰ ਕੀਤਾ ਹੈ, ਜੋ ਏਆਈ ਤੋਂ ਤਿਆਰ ਡੀਪਫੇਕ ਤੇ ਮੋਰਫਡ ਵਿਜ਼ੂਅਲਸ ਰਾਹੀਂ ਉਨ੍ਹਾਂ ਨੂੰ ਦਰਸਾਉਂਦੇ ਹਨ।

ਮੁੰਬਈ (ਪੀਟੀਆਈ)- ਫਿਲਮ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਬੰਬੇ ਹਾਈ ਕੋਰਟ ’ਚ ਦਾਖ਼ਲ ਪਟੀਸ਼ਨ ’ਚ ਕਈ ਇੰਟਰਨੈੱਟ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ ’ਤੇ ਉਨ੍ਹਾਂ ਦੇ ਵਿਰੁੱਧ ਏਆਈ ਰਾਹੀਂ ਡੀਪਫੇਕ ਇਮੇਜ ਤੇ ਮੋਰਫਡ ਸਮੱਗਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਦਾਲਤ ਤੋਂ ਅਜਿਹੀ ਅਣ-ਅਧਿਕਾਰਤ ਸਮੱਗਰੀ ਨੂੰ ਪੋਸਟ ਕਰਨ ਵਿਰੁੱਧ ਵੀ ਰੋਕ ਲਾਉਣ ਦੀ ਮੰਗ ਕੀਤੀ ਹੈ।
ਜਸਟਿਸ ਮਾਧਵ ਜਾਮਦਾਰ ਦੀ ਸਿੰਗਲ ਬੈਂਚ ਨੇ ਸ਼ੁੱਕਰਵਾਰ ਨੂੰ ਮਾਮਲੇ ’ਚ ਸੰਖੇਪ ਸੁਣਵਾਈ ਤੋਂ ਬਾਅਦ ਸਬੰਧਤ ਧਿਰਾਂ ਸਮੇਤ ਆਨਲਾਈਨ ਪਲੇਟਫਾਰਮਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਵੈੱਬਸਾਈਟ ਤੋਂ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਲਈ ਇਕ ਪ੍ਰਣਾਲੀ ਤਿਆਰ ਕਰਨ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਤੈਅ ਕੀਤੀ ਹੈ। ਆਪਣੀ ਪਟੀਸ਼ਨ ’ਚ ਜ਼ਿੰਟਾ ਨੇ ਉਨ੍ਹਾਂ ਵੀਡੀਓ, ਇਮੇਜ ਤੇ ਚੈਟਬਾਟ ਸ਼ੈਲੀ ਦੀ ਇੰਟਰੈਕਸ਼ਨ ਦਾ ਜ਼ਿਕਰ ਕੀਤਾ ਹੈ, ਜੋ ਏਆਈ ਤੋਂ ਤਿਆਰ ਡੀਪਫੇਕ ਤੇ ਮੋਰਫਡ ਵਿਜ਼ੂਅਲਸ ਰਾਹੀਂ ਉਨ੍ਹਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਹਾਈ ਕੋਰਟ ਤੋਂ ਤੁਰੰਤ ਹੁਕਮ ਦੀ ਮੰਗ ਕੀਤੀ ਹੈ, ਜਿਸ ’ਚ ਅਜਿਹੀਆਂ ਸਾਈਟਾਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਤੁਰੰਤ ਅਜਿਹੀ ਸਮੱਗਰੀ ਹਟਾਉਣ ਤੇ ਨਾਲ ਹੀ ਅਜਿਹੀਆਂ ਸੰਸਥਾਵਾਂ ਨੂੰ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਤੋਂ ਰੋਕਨ ਲਈ ਰੋਕ ਵੀ ਲਗਾਈ ਜਾਵੇ।
ਡੀਪਫੇਕ ਇਕ ਸਿੰਥੈਟਿਕ ਮੀਡੀਆ ਹੈ, ਜਿਸ ਨੂੰ ਕਿ ਇਮੇਜ, ਆਡੀਓ ਜਾਂ ਵੀਡੀਓ ਰਿਕਾਰਡਿੰਗ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਕਿਸੇ ਵਿਅਕਤੀ ਦੀ ਸਮਾਨਤਾ ਜਾਂ ਆਵਾਜ਼ ਨੂੰ ਭਰੋਸੇਯੋਗਤਾ ਨਾਲ ਬਦਲਣ ਜਾਂ ਸੋਧਣ ਲਈ ਬਣਾਇਆ ਗਿਆ ਹੈ।