ਨੁਸਰਤ ਭਰੂਚਾ ਦੀ ਰੀੜ੍ਹ ਦੀ ਹੱਡੀ 'ਚ ਫ੍ਰੈਕਚਰ, ਬਾਲੀ ਦੇ ਹਸਪਤਾਲ 'ਚ ਦਾਖ਼ਲ; ਸਰਜਰੀ ਲਈ ਭਾਰਤ ਲਿਆਂਦੀ ਜਾਵੇਗੀ ਅਦਾਕਾਰਾ
ਨੁਸਰਤ ਭਰੂਚਾ ਦੀ ਟੀਮ ਨੇ ਅਦਾਕਾਰਾ ਦੀ ਸਿਹਤ ਬਾਰੇ ਅਪਡੇਟ ਦਿੰਦਿਆਂ ਦੱਸਿਆ ਕਿ ਐਕਸੀਡੈਂਟ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਚ ਫ੍ਰੈਕਚਰ ਹੋ ਗਿਆ ਹੈ। 'ਸੋਨੂ ਕੇ ਟੀਟੂ ਕੀ ਸਵੀਟੀ' ਅਦਾਕਾਰਾ ਨੂੰ ਬਾਲੀ ਤੋਂ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੁਸਰਤ ਇਸ ਸਮੇਂ ਬਾਲੀ ਦੇ ਇਕ ਹਸਪਤਾਲ 'ਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Publish Date: Fri, 02 Oct 2026 05:07 PM (IST)
Updated Date: Fri, 02 Oct 2026 05:09 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਨੁਸਰਤ ਭਰੂਚਾ (Nushrratt Bharuccha) ਨੂੰ ਲੈ ਕੇ ਬੀਤੇ ਦਿਨ ਅਜਿਹੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫ਼ੀ ਪਰੇਸ਼ਾਨ ਹੋ ਗਏ ਸਨ। ਅਦਾਕਾਰਾ ਕਿਸੇ ਕੰਮ ਦੇ ਸਿਲਸਿਲੇ 'ਚ ਬਾਲੀ ਗਈ ਹੋਈ ਸੀ, ਜਿੱਥੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਬਾਲੀ ਦੇ ਹੀ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹੁਣ ਨੁਸਰਤ ਭਰੂਚਾ ਦੀ ਸਿਹਤ ਬਾਰੇ ਅਪਡੇਟ ਦਿੰਦਿਆਂ ਉਨ੍ਹਾਂ ਦੀ ਟੀਮ ਨੇ ਦੱਸਿਆ ਹੈ ਕਿ 'ਪਿਆਰ ਕਾ ਪੰਚਨਾਮਾ' ਅਦਾਕਾਰਾ ਨੂੰ ਬਾਲੀ ਤੋਂ ਮੁੰਬਈ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦੀ ਸਰਜਰੀ ਹੋਵੇਗੀ।
ਏਅਰ ਐਂਬੂਲੈਂਸ ਰਾਹੀਂ ਨੁਸਰਤ ਭਰੂਚਾ ਨੂੰ ਭਾਰਤ ਲਿਆਂਦਾ ਜਾਵੇਗਾ
NDTV ਦੀ ਇਕ ਰਿਪੋਰਟ ਮੁਤਾਬਕ, ਨੁਸਰਤ ਭਰੂਚਾ ਦੀ ਟੀਮ ਨੇ ਅਦਾਕਾਰਾ ਦੀ ਸਿਹਤ ਬਾਰੇ ਅਪਡੇਟ ਦਿੰਦਿਆਂ ਦੱਸਿਆ ਕਿ ਐਕਸੀਡੈਂਟ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਚ ਫ੍ਰੈਕਚਰ ਹੋ ਗਿਆ ਹੈ। 'ਸੋਨੂ ਕੇ ਟੀਟੂ ਕੀ ਸਵੀਟੀ' ਅਦਾਕਾਰਾ ਨੂੰ ਬਾਲੀ ਤੋਂ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੁਸਰਤ ਇਸ ਸਮੇਂ ਬਾਲੀ ਦੇ ਇਕ ਹਸਪਤਾਲ 'ਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੀ ਟੀਮ ਨੇ ਕਿਹਾ, "ਅਸੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰੋ ਅਤੇ ਉਨ੍ਹਾਂ ਦੇ ਇਲਾਜ ਤੇ ਰਿਕਵਰੀ 'ਤੇ ਧਿਆਨ ਦੇਣ ਲਈ ਉਨ੍ਹਾਂ ਨੂੰ ਸਪੇਸ ਦਿਓ। ਅਸੀਂ ਤੁਹਾਡੀਆਂ ਸਾਰੀਆਂ ਚਿੰਤਾਵਾਂ ਅਤੇ ਗੁੱਡ ਵਿਸ਼ਿਜ਼ ਲਈ ਧੰਨਵਾਦੀ ਹਾਂ। ਸਹੀ ਸਮੇਂ 'ਤੇ ਅਸੀਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕਰਾਂਗੇ।"
ਟਾਈਗਰ ਸ਼ਰੌਫ ਨਾਲ ਫਿਲਮ ਹੈ ਪੈਂਡਿੰਗ
ਨੁਸਰਤ ਭਰੂਚਾ ਦੀਆਂ ਅਪਕਮਿੰਗ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ 'ਤੇ ਟਾਈਗਰ ਸ਼ਰੌਫ ਨਾਲ ਬਣਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ, ਮੇਕਰਜ਼ ਨੂੰ ਫਿਲਮ 'ਚ ਇਕ ਅਜਿਹੀ ਅਦਾਕਾਰਾ ਦੀ ਲੋੜ ਸੀ, ਜੋ ਕਹਾਣੀ ਦੀ ਗਹਿਰਾਈ ਨੂੰ ਸਮਝ ਸਕੇ। ਨੁਸਰਤ ਭਰੂਚਾ ਹਮੇਸ਼ਾ ਤੋਂ ਹੀ ਇਕ ਮਜ਼ਬੂਤ ਚੋਣ ਸਨ। ਦਰਸ਼ਕਾਂ ਨੂੰ ਫਿਲਮ 'ਚ ਉਹ ਬਿਲਕੁਲ ਨਵੇਂ ਅਵਤਾਰ 'ਚ ਨਜ਼ਰ ਆਉਣਗੇ। ਹੁਣ ਨੁਸਰਤ ਦੀ ਇਹ ਫਿਲਮ ਉਨ੍ਹਾਂ ਦੀ ਸਿਹਤ ਕਾਰਨ ਡਿਲੇ ਹੋਵੇਗੀ ਜਾਂ ਸਮੇਂ 'ਤੇ ਸ਼ੁਰੂ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਤੁਹਾਨੂੰ ਦੱਸ ਦੇਈਏ ਕਿ ਨੁਸਰਤ ਭਰੂਚਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 'ਚ ਰਿਲੀਜ਼ ਹੋਈ ਫਿਲਮ 'ਜੈ ਸੰਤੋਸ਼ੀ ਮਾਂ' ਨਾਲ ਕੀਤੀ ਸੀ। ਇਸ ਫਿਲਮ ਤੋਂ ਬਾਅਦ ਉਹ 'ਕਲ ਕਿਸਨੇ ਦੇਖਾ', 'ਤਾਜ ਮਹਿਲ', 'ਲਵ ਸੈਕਸ ਔਰ ਧੋਖਾ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਹਾਲਾਂਕਿ, ਬਾਲੀਵੁੱਡ 'ਚ ਉਨ੍ਹਾਂ ਦੀ ਕਿਸਮਤ ਦੇ ਦਰਵਾਜ਼ੇ ਫਿਲਮ 'ਪਿਆਰ ਕਾ ਪੰਚਨਾਮਾ' ਨਾਲ ਖੁੱਲ੍ਹੇ, ਜੋ ਸਾਲ 2011 'ਚ ਰਿਲੀਜ਼ ਹੋਈ ਸੀ।