ਕੈਟਰੀਨਾ ਕੈਫ਼ ਜਾਂ ਵਿੱਕੀ ਕੌਸ਼ਲ, ਕਿਸ ਵਰਗਾ ਦਿਖਦਾ ਹੈ ਬੇਟਾ ਵਿਹਾਨ? ਦਾਦਾ ਸ਼ਾਮ ਕੌਸ਼ਲ ਨੇ ਕੀਤਾ ਖੁਲਾਸਾ
ਸ਼ਾਮ ਕੌਸ਼ਲ ਨੇ ਪਰਿਵਾਰ ਦੇ ਮਾਮਲੇ ਵਿੱਚ ਖ਼ੁਦ ਨੂੰ ਕਿਸਮਤ ਵਾਲਾ ਦੱਸਦਿਆਂ ਕਿਹਾ, "ਦੁਨੀਆ ਵਿੱਚ ਬਹੁਤ ਸਾਰੇ ਮਾਤਾ-ਪਿਤਾ ਹਨ ਜੋ ਬਹੁਤ ਭਾਗਾਂ ਵਾਲੇ ਹਨ ਕਿ ਉਨ੍ਹਾਂ ਦੇ ਬੱਚੇ ਹਮੇਸ਼ਾ ਨਾਲ ਰਹਿੰਦੇ ਹਨ, ਮੈਂ ਵੀ ਉਨ੍ਹਾਂ ਵਿੱਚੋਂ ਇੱਕ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ।
Publish Date: Wed, 24 Jun 2026 10:48 AM (IST)
Updated Date: Wed, 24 Jun 2026 10:54 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਨੇ ਵਿਆਹ ਦੇ ਚਾਰ ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। 7 ਨਵੰਬਰ ਨੂੰ ਅਦਾਕਾਰਾ ਨੇ ਬੇਟੇ ਵਿਹਾਨ ਨੂੰ ਜਨਮ ਦਿੱਤਾ ਸੀ। ਹੁਣ ਹਾਲ ਹੀ ਵਿੱਚ ਵਿੱਕੀ ਦੇ ਪਿਤਾ ਅਤੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਦੱਸਿਆ ਕਿ ਵਿਹਾਨ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ-ਕੀ ਬਦਲਾਅ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਵਿਹਾਨ ਦੀ ਸ਼ਕਲ ਵਿੱਕੀ ਜਾਂ ਕੈਟਰੀਨਾ ਵਿੱਚੋਂ ਕਿਸ 'ਤੇ ਗਈ ਹੈ।
ਵਿੱਕੀ ਜਾਂ ਕੈਟਰੀਨਾ, ਕਿਸ ਵਰਗਾ ਦਿਖਦਾ ਹੈ ਵਿਹਾਨ
70 ਸਾਲਾ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਹਾਲ ਹੀ ਵਿੱਚ 'ਇੰਡੀਆ ਟੂਡੇ' ਨਾਲ ਖ਼ਾਸ ਗੱਲਬਾਤ ਕਰਦਿਆਂ ਵਿਹਾਨ ਨਾਲ ਬਿਤਾਏ ਪਲਾਂ ਬਾਰੇ ਦਿਲ ਖੋਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, "ਉਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਜਦੋਂ ਵੀ ਮੈਂ ਰੁੱਝਿਆ ਹੁੰਦਾ ਹਾਂ ਅਤੇ ਕੰਮ ਕਰਕੇ ਆਪਣੇ ਪੋਤੇ ਨੂੰ ਗਲੇ ਨਹੀਂ ਲਗਾ ਪਾਉਂਦਾ ਤਾਂ ਮੈਂ ਉਸ ਨੂੰ ਵੀਡੀਓ ਕਾਲ ਕਰਕੇ ਗੱਲ ਕਰਦਾ ਹਾਂ। ਉਹ ਬਹੁਤ ਪਿਆਰਾ ਹੈ, ਮੈਂ ਰੱਬ ਦਾ ਜਿੰਨਾ ਸ਼ੁਕਰਾਨਾ ਕਰਾਂ, ਉੱਨਾ ਘੱਟ ਹੈ।"
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ 'ਵਿਹਾਨ' ਉਨ੍ਹਾਂ ਨੂੰ ਕਿਸ ਵਰਗਾ ਜ਼ਿਆਦਾ ਲੱਗਦਾ ਹੈ-ਵਿੱਕੀ ਵਰਗਾ ਜਾਂ ਕੈਟਰੀਨਾ ਵਰਗਾ? ਤਾਂ ਸ਼ਾਮ ਕੌਸ਼ਲ ਨੇ ਜਵਾਬ ਦਿੰਦਿਆਂ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਵਿੱਕੀ ਕੌਸ਼ਲ 'ਤੇ ਗਿਆ ਹੈ।"
ਮੇਰੀ ਨੂਹ ਬਹੁਤ ਚੰਗੀ ਹੈ - ਸ਼ਾਮ ਕੌਸ਼ਲ
ਸ਼ਾਮ ਕੌਸ਼ਲ ਨੇ ਪਰਿਵਾਰ ਦੇ ਮਾਮਲੇ ਵਿੱਚ ਖ਼ੁਦ ਨੂੰ ਕਿਸਮਤ ਵਾਲਾ ਦੱਸਦਿਆਂ ਕਿਹਾ, "ਦੁਨੀਆ ਵਿੱਚ ਬਹੁਤ ਸਾਰੇ ਮਾਤਾ-ਪਿਤਾ ਹਨ ਜੋ ਬਹੁਤ ਭਾਗਾਂ ਵਾਲੇ ਹਨ ਕਿ ਉਨ੍ਹਾਂ ਦੇ ਬੱਚੇ ਹਮੇਸ਼ਾ ਨਾਲ ਰਹਿੰਦੇ ਹਨ, ਮੈਂ ਵੀ ਉਨ੍ਹਾਂ ਵਿੱਚੋਂ ਇੱਕ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ। ਮੇਰੇ ਦੋ ਪਿਆਰੇ ਬੱਚੇ ਹਨ ਅਤੇ ਮੇਰੀ ਨੂਹ (ਕੈਟਰੀਨਾ) ਵੀ ਬਹੁਤ ਚੰਗੀ ਹੈ, ਜਿਸ ਲਈ ਮੈਂ ਰੱਬ ਦਾ ਸ਼ੁਕਰ ਅਦਾ ਕਰਦਾ ਹਾਂ।"
ਜਦੋਂ 70 ਸਾਲਾ ਸ਼ਾਮ ਕੌਸ਼ਲ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੀ ਨੂਹ ਅਤੇ ਪੁੱਤਰ ਦੋਵੇਂ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਤਾਂ ਕੀ ਉਨ੍ਹਾਂ ਦਾ ਰਿਟਾਇਰਮੈਂਟ ਦਾ ਕੋਈ ਪਲਾਨ ਹੈ? ਤਾਂ ਐਕਸ਼ਨ ਡਾਇਰੈਕਟਰ ਨੇ ਜਵਾਬ ਦਿੱਤਾ, "ਉਹ ਮੈਨੂੰ ਕਹਿੰਦੇ ਰਹਿੰਦੇ ਹਨ ਕਿ ਹੁਣ ਕੰਮ ਨਾ ਕਰੋ, ਪਰ ਜੇ ਮੈਂ ਉਹ ਕੰਮ ਨਹੀਂ ਕਰਾਂਗਾ ਜੋ ਮੈਂ ਕਰ ਰਿਹਾ ਹਾਂ, ਤਾਂ ਫਿਰ ਕੀ ਕਰਾਂਗਾ? ਮੈਂ ਜਦੋਂ 9 ਸਾਲਾਂ ਦਾ ਸੀ, ਉਦੋਂ ਤੋਂ ਕੰਮ ਕਰ ਰਿਹਾ ਹਾਂ। ਨਾਸ਼ਤਾ-ਚਾਹ ਕਰਨ ਤੋਂ ਬਾਅਦ ਮੈਂ ਕੀ ਕਰਾਂਗਾ? ਪਹਿਲਾਂ ਮੈਂ ਅਸੁਰੱਖਿਆ (Insecurity) ਦੀ ਭਾਵਨਾ ਨਾਲ ਕੰਮ ਕਰਦਾ ਸੀ ਕਿਉਂਕਿ ਮੈਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਦੇਖਭਾਲ ਕਰਨੀ ਸੀ, ਪਰ ਹੁਣ ਮੈਂ ਸੁਰੱਖਿਅਤ ਹਾਂ ਕਿਉਂਕਿ ਮੈਨੂੰ ਪੈਸਿਆਂ ਦੀ ਕੋਈ ਚਿੰਤਾ ਨਹੀਂ ਹੈ। ਮੈਂ ਚੰਗੇ ਲੋਕਾਂ ਨਾਲ ਕੰਮ ਕਰ ਰਿਹਾ ਹਾਂ ਅਤੇ ਇਸ ਨੂੰ ਇੰਜੋਏ ਕਰ ਰਿਹਾ ਹਾਂ।"
ਕੈਟਰੀਨਾ-ਵਿੱਕੀ ਨੇ ਪੈਪਰਾਜ਼ੀ ਨੂੰ ਦਿਖਾਈ ਸੀ ਬੇਟੇ ਦੀ ਸ਼ਕਲ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦੇ ਬੇਟੇ ਵਿਹਾਨ ਕੌਸ਼ਲ ਨੂੰ ਭਾਵੇਂ ਅਜੇ ਤੱਕ ਉਨ੍ਹਾਂ ਦੇ ਚਾਹੁਣ ਵਾਲੇ ਨਾ ਦੇਖ ਸਕੇ ਹੋਣ ਪਰ ਪੈਪਰਾਜ਼ੀ ਨਾਲ ਉਨ੍ਹਾਂ ਦੇ ਲਾਡਲੇ ਦੀ ਮੁਲਾਕਾਤ ਹੋ ਚੁੱਕੀ ਹੈ। ਕੈਟਰੀਨਾ ਕੈਫ਼ ਇਸ ਸਮੇਂ ਸਕ੍ਰੀਨ ਤੋਂ ਦੂਰ ਰਹਿ ਕੇ ਆਪਣੀ ਮਦਰਹੁੱਡ ਲਾਈਫ ਨੂੰ ਕਾਫ਼ੀ ਇੰਜੋਏ ਕਰ ਰਹੀ ਹੈ।